ਚੰਡੀਗੜ੍ਹ (ਬਿਊਰੋ)-ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 1514 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 25 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 47, ਲੁਧਿਆਣਾ ’ਚ 176, ਜਲੰਧਰ ’ਚ 165, ਐੱਸ. ਏ. ਐੱਸ. ਨਗਰ ’ਚ 245, ਪਠਾਨਕੋਟ ’ਚ 71, ਅੰਮ੍ਰਿਤਸਰ ’ਚ 106, ਫਤਿਹਗੜ੍ਹ ਸਾਹਿਬ ’ਚ 27, ਗੁਰਦਾਸਪੁਰ ’ਚ 54, ਹੁਸ਼ਿਆਰਪੁਰ ’ਚ 68, ਬਠਿੰਡਾ ’ਚ 75, ਰੋਪੜ ’ਚ 39, ਤਰਨਤਾਰਨ ’ਚ 31, ਫਿਰੋਜ਼ਪੁਰ ’ਚ 62, ਸੰਗਰੂਰ ’ਚ 21, ਮੋਗਾ ’ਚ 25, ਕਪੂਰਥਲਾ ’ਚ 67, ਬਰਨਾਲਾ ’ਚ 12, ਫਾਜ਼ਿਲਕਾ ’ਚ 80, ਸ਼ਹੀਦ ਭਗਤ ਸਿੰਘ ਨਗਰ 17, ਫਰੀਦਕੋਟ 46, ਮਾਨਸਾ 13, ਮੁਕਤਸਰ ’ਚ 67 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਫੇਸਬੁੱਕ ਯੂਜ਼ਰਸ ਦੀ ਘਟੀ ਗਿਣਤੀ, ਖਰਾਬ ਤਿਮਾਹੀ ਨਤੀਜਿਆਂ ਕਾਰਨ ਮੇਟਾ ਦੇ ਸ਼ੇਅਰਾਂ ’ਚ 25 ਫੀਸਦੀ ਦੀ ਗਿਰਾਵਟ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 748991 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,360 ਲੋਕਾਂ ਦੀ ਮੌਤ ਹੋ ਚੁੱਕੀ ਹੈ। 715561 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ :ਆਉਣ ਵਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ’ਚ ਬੁਨਿਆਦੀ ਢਾਂਚੇ ’ਚ ਕਰੇਗੀ ਸੁਧਾਰ : ਸੁਖਬੀਰ ਬਾਦਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
CM ਚੰਨੀ ਦੋ ਸੀਟਾਂ ਛੱਡ 117 ਸੀਟਾਂ ਤੋਂ ਲੜ ਲੈਣ, ਪੰਜਾਬੀ ਹਰਾ ਕੇ ਤੋਰਨਗੇ : ਮਨਜਿੰਦਰ ਸਿਰਸਾ
NEXT STORY