ਨਵੀਂ ਦਿੱਲੀ (ਭਾਸ਼ਾ) : ਟਾਟਾ ਸਮੂਹ ਦੀ ਕੰਪਨੀ ਟਾਈਟਨ ਨੇ ਕਿਹਾ ਕਿ ਤਿਓਹਾਰੀ ਮੰਗ ਕਾਰਣ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਉਸ ਦਾ ਗਹਿਣਿਆਂ ਦਾ ਵਿਭਾਗ ਕੋਵਿਡ-19 ਲਾਗ ਦੀ ਬੀਮਾਰੀ ਦੇ ਪ੍ਰਕੋਪ ਤੋਂ ਉਭਰ ਗਿਆ ਹੈ ਅਤੇ ਉਸ ਨੇ ਵਾਧਾ ਦਰਜ ਕੀਤਾ ਹੈ, ਜਦੋਂ ਕਿ ਹੋਰ ਵਿਭਾਗ ਭਰਪਾਈ ਦੇ ਕਰੀਬ ਹਨ। ਕੰਪਨੀ ਨੂੰ ਕੋਰੋਨਾ ਕਾਰਣ ਅਪ੍ਰੈਲ-ਜੂਨ ਤਿਮਾਹੀ ਦੌਰਾਨ 297 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਸਤੰਬਰ ਤਿਮਾਹੀ ’ਚ ਉਸ ਦਾ ਸਮੁੱਚਾ ਸ਼ੁੱਧ ਲਾਭ ਇਸ ਤੋਂ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 37.81 ਫ਼ੀਸਦੀ ਘੱਟ ਕੇ 199 ਕਰੋੜ ਰੁਪਏ ਰਹਿ ਗਿਆ।
ਟਾਈਟਨ ਨੇ ਕਿਹਾ ਕਿ ਕੰਪਨੀ ਨੂੰ ਭਰੋਸਾ ਸੀ ਕਿ ਤਿਓਹਾਰੀ ਮੌਸਮ ’ਚ ਮੰਗ ਚੰਗੀ ਰਹੇਗੀ, ਕਿਉਂਕਿ ਅਜਿਹੇ ਸੰਕੇਤ ਸਨ ਕਿ ਪਾਬੰਦੀਆਂ ਤੋਂ ਬਾਅਦ ਗਾਹਕ ਬਾਹਰ ਨਿਕਲ ਕੇ ਅਤੇ ਖ਼ਰੀਦਦਾਰੀ ਕਰ ਕੇ ਚੰਗਾ ਮਹਿਸੂਸ ਕਰਨਾ ਚਾਹੁੰਦੇ ਹਨ। ਟਾਈਟਨ ਨੇ ਆਪਣੇ ਤਿਮਾਹੀ ਵੇਰਵੇ ’ਚ ਕਿਹਾ ਕਿ ਤੀਜੀ ਤਿਮਾਹੀ ਨੇ ਨਿਰਾਸ਼ ਨਹੀਂ ਕੀਤਾ ਅਤੇ ਗਹਿਣਿਆਂ ਦੇ ਵਿਭਾਗ ਨੇ ਇਸ ਦੌਰਾਨ ਵਾਧਾ ਹਾਸਲ ਕੀਤਾ ਅਤੇ 2 ਹੋਰ ਵੱਡੇ ਵਿਭਾਗ ਵੀ ਪੂਰੀ ਤਰ੍ਹਾਂ ਭਰਪਾਈ ਦੇ ਨੇੜੇ ਹਨ।
ਭਾਰਤ ’ਚ 73.2 ਅਰਬ ਅਮਰੀਕੀ ਡਾਲਰ ਦੇ 21 ਯੂਨੀਕਾਰਨ : ਰਾਜਦੂਤ ਸੰਧੂ
NEXT STORY