ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੇ ਖ਼ੌਫ਼ ਦਰਮਿਆਨ ਹਰ ਵਿਅਕਤੀ ਬੈਂਕ ਜਾਂ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰ ਰਿਹਾ ਹੈ। ਇਸ ਲਈ ਹਰ ਵਿਅਕਤੀ ਚਾਹੁੰਦਾ ਹੈ ਕਿ ਘੱਟ ਤੋਂ ਘੱਟ ਸਮੇਂ ਵਿਚ ਬੈਂਕ ਨਾਲ ਸਬੰਧਿਤ ਸਾਰੇ ਕੰਮ ਨਿਪਟਾ ਲਏ ਜਾਣ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਮਈ ਦੇ ਮਹੀਨੇ ਵਿਚ ਬੈਂਕ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਇਕੱਤਰ ਕਰ ਲਈ ਜਾਵੇ। ਮਈ ਮਹੀਨੇ ਵਿਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਦੱਸ ਦੇਈਏ ਕਿ ਮਈ ਵਿਚ ਈਦ, ਅਕਸ਼ੈ ਤ੍ਰਿਤੀਆ ਅਤੇ ਬੁੱਧ ਪੂਰਨਮਾ ਸਮੇਤ ਬਹੁਤ ਸਾਰੇ ਤਿਉਹਾਰ ਆਉਣ ਵਾਲੇ ਹਨ। ਦੇਸ਼ ਦੀਆਂ ਵੱਖ-ਵੱਖ ਸੂਬਾ ਸਰਕਾਰ ਆਪਣੇ ਸੂਬਿਆਂ ਵਿਚ ਸਥਾਨਕ ਤਿਉਹਾਰਾਂ ਮੁਤਾਬਕ ਛੁੱਟੀਆਂ ਨਿਰਧਾਰਤ ਕਰਦੀਆਂ ਹਨ। 1 ਮਈ ਮਹਾਰਾਸ਼ਟਰ ਦਿਵਸ / ਮਈ ਦਿਵਸ ਹੈ। ਇਸ ਦਿਨ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕੁਝ ਸੂਬਿਆਂ ਦੇ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਐਤਵਾਰ ਦੇ ਕਾਰਨ 2 ਮਈ ਨੂੰ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਮੈਡੀਕਲ ਆਕਸੀਜਨ ਅਤੇ ਸਾਜ਼ੋ ਸਾਮਾਨ 'ਤੇ ਭਾਰਤ ਨੇ ਤਿੰਨ ਮਹੀਨੇ ਲਈ ਹਟਾਈ ਕਸਟਮ ਡਿਊਟੀ
ਮਈ ਮਹੀਨੇ ਵਿਚ ਬੈਂਕ ਛੁੱਟੀਆਂ ਦੀ ਸੂਚੀ
- 1 ਮਈ, 2021 ਮਹਾਰਾਸ਼ਟਰ ਦਿਵਸ / ਮਈ ਦਿਵਸ ਹੈ। ਇਸ ਦਿਨ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕੁਝ ਸੂਬਿਆਂ ਦੇ ਬੈਂਕ ਬੰਦ ਰਹਿਣਗੇ। ਜਿਵੇਂ ਕਿ ਕੋਲਕਾਤਾ, ਕੋਚੀ, ਮੁੰਬਈ, ਨਾਗਪੁਰ, ਪਣਜੀ, ਪਟਨਾ, ਚੇਨਈ, ਤਿਰੂਵਨੰਤਪੁਰਮ, ਹੈਦਰਾਬਾਦ, ਗੁਹਾਟੀ, ਇੰਫਾਲ, ਬੰਗਲੁਰੂ ਅਤੇ ਬੇਲਾਪੁਰ।
- 7 ਮਈ ਸ਼ੁੱਕਰਵਾਰ ਨੂੰ ਜਮਾਤ-ਉਲ-ਵਿਦਾ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ। ਰਮਜ਼ਾਨ ਦਾ ਆਖਰੀ ਜੁਮਾ ਨਮਾਜ਼ ਅਦਾ ਕੀਤੀ ਜਾਵੇਗੀ। ਇਸ ਮੌਕੇ ਸਿਰਫ਼ ਜੰਮੂ ਅਤੇ ਸ੍ਰੀਨਗਰ ਵਿਚ ਬੈਂਕ ਹੀ ਬੰਦ ਰਹਿਣਗੇ।
- 13 ਮਈ ਈਦ-ਉਲ-ਫਿਤਰ ਹੈ। ਇਸ ਦਿਨ ਬੇਲਾਪੁਰ, ਜੰਮੂ, ਕੋਚੀ, ਮੁੰਬਈ, ਨਾਗਪੁਰ, ਸ੍ਰੀਨਗਰ ਅਤੇ ਤਿਰੂਵਨੰਤਪੁਰਮ ਵਿਚ ਬੈਂਕ ਬੰਦ ਰਹਿਣਗੇ।
- 14 ਮਈ 2021 ਸ਼ੁੱਕਰਵਾਰ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ / ਰਮਜ਼ਾਨ-ਈਦ (ਈਦ-ਯੂਲ-ਫਿੱਤਰਾ / ਬਸਾਵਾ ਜਯੰਤੀ ਅਤੇ ਅਕਸ਼ੈ ਤ੍ਰਿਤੀਆ) ਹੈ। ਬਹੁਤ ਸਾਰੇ ਸ਼ਹਿਰਾਂ ਦੇ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ।
- 26 ਮਈ 2021 ਨੂੰ ਬੁੱਧ ਪੂਰਨਮਾ ਹੈ। ਇਸ ਦਿਨ ਅਗਰਤਲਾ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ਅਤੇ ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਟੈਕਸ ਦਾਤਿਆਂ ਨੂੰ ਵੱਡੀ ਰਾਹਤ! ਸਰਕਾਰ ਨੇ 'ਵਿਵਾਦ ਤੋਂ ਵਿਸ਼ਵਾਸ' ਸਕੀਮ ਦੀ ਡੈਡਲਾਈਨ ਵਧਾਈ
ਇਨ੍ਹਾਂ ਦਿਨਾਂ ਵਿਚ ਵੀ ਨਹੀਂ ਹੋਵੇਗਾ ਬੈਂਕਾਂ ਵਿਚ ਕੰਮਕਾਜ
ਬੈਂਕ ਹਾਲੀਡੇ ਤੋਂ ਇਲਾਵਾ ਮਹੀਨੇ ਦੇ ਦੂਜਾ ਅਤੇ ਚੌਥਾ ਸ਼ਨੀਵਾਰ 8 ਅਤੇ 22 ਮਈ ਨੂੰ ਪੈ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਵੀ ਬੈਂਕਾਂ ਵਿਚ ਛੁੱਟੀ ਰਹੇਗੀ। ਇਸ ਤੋਂ ਇਲਾਵਾ 2, 9, 16, 23 ਅਤੇ 30 ਮਈ ਨੂੰ ਐਤਵਾਰ ਦੀਆਂ ਛੁੱਟੀਆਂ ਹਨ।
ਦੇਸ਼ ਵਿਚ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਨਿਰੰਤਰ ਵਾਧੇ ਦੇ ਮੱਦੇਨਜ਼ਰ ਬੈਂਕਾਂ ਦੇ ਸੰਗਠਨ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਨੇ ਬੈਂਕ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਖੋਲ੍ਹਣ ਦੀ ਸਲਾਹ ਦਿੱਤੀ ਹੈ।
ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਵੈਬਸਾਈਟ 'ਤੇ ਛੁੱਟੀਆਂ ਦੀ ਸੂਚੀ ਵੇਖ ਸਕਦੇ ਹੋ। ਜ਼ਿਕਰਯੋਗ ਹੈ ਕਿ ਹਰ ਸੂਬੇ ਦੀਆਂ ਬੈਂਕ ਦੀਆਂ ਛੁੱਟੀਆਂ ਆਪਣੇ ਹਿਸਾਬ ਦੀਆਂ ਹੁੰਦੀਆਂ ਹਨ। ਇਸ ਲਈ ਜਿਹੜੇ ਸੂਬਿਆਂ ਵਿਚ ਸਥਾਨਕ ਛੁੱਟੀਆਂ ਹਨ ਉਨ੍ਹਾਂ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਬੈਂਕਾਂ ਵਿਚ ਕੰਮਕਾਜ ਆਮ ਵਾਂਗ ਹੁੰਦਾ ਰਹੇਗਾ।
ਇਹ ਵੀ ਪੜ੍ਹੋ : ਕੈਨੇਡਾ ਭੇਜਣ ਦੇ ਨਾਂ 'ਤੇ ਕੀਤੀ ਕੰਪਨੀ ਨੇ ਕੀਤੀ ਧੋਖਾਧੜੀ, ਵਿਆਜ ਸਮੇਤ ਲੱਗਾ ਮੋਟਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਜਲੀ ਨੂੰ ਲੈ ਕੇ ਵਧਣ ਵਾਲੀ ਹੈ ਤੁਹਾਡੀ ਟੈਂਸ਼ਨ, ਲੱਗ ਸਕਦਾ ਹੈ ਇਹ ਝਟਕਾ
NEXT STORY