ਚੰਡੀਗੜ੍ਹ : ਚੰਡੀਗੜ੍ਹ ਜ਼ਿਲਾ ਖਪਤਕਾਰ ਕਮਿਸ਼ਨ ਨੇ ਇਕ ਕੰਸਲਟੈਂਟ ਕੰਪਨੀ ਨੂੰ ਖਪਤਕਾਰਾਂ ਤੋਂ 1 ਲੱਖ 40 ਹਜ਼ਾਰ ਰੁਪਏ ਲੈਣ ਤੋਂ ਬਾਅਦ ਵੀ ਵੀਜ਼ਾ ਨਾ ਦਿਵਾਉਣ ’ਤੇ ਇਹ ਰਾਸ਼ੀ 9 ਫੀਸਦੀ ਵਿਆਜ਼ ਨਾਲ ਮੋੜਨ ਦਾ ਹੁਕਮ ਸੁਣਾਇਆ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਖਪਤਕਾਰ ਨੂੰ ਮਾਨਸਿਕ ਪ੍ਰੇਸ਼ਾਨੀ ਲਈ ਕੰਪਨੀ ਨੂੰ 15 ਹਜ਼ਾਰ ਰੁਪਏ ਜੁਰਮਾਨਾ ਵੀ ਠੋਕਿਆ ਹੈ। ਇਕ ਹੋਰ ਮਾਮਲੇ ’ਚ ਰਾਜਸਥਾਨ ਦੇ ਪੈਂਟਾਲੂਨਜ਼ ਸ਼ੋਅਰੂਮ ਨੂੰ ਗਾਹਕ ਤੋਂ ਸਾਮਾਨ ਨਾਲ ਕੈਰੀ ਬੈਗ ਦੇ 5 ਰੁਪਏ ਵਸੂਲਣ ਲਈ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਖਪਤਕਾਰ ਕਰਦਾ ਰਿਹਾ ਆਫਰ ਲੈਟਰ ਦੀ ਉਡੀਕ
ਪਹਿਲਾਂ ਮਾਮਲੇ ’ਚ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰੂ ਅਬ੍ਰਾਡ ਕੰਸਲਟੈਂਟਸ ਨੇ ਇਕ ਖਪਤਕਾਰ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿਵਾਇਆ ਸੀ। ਕੰਪਨੀ ਨੇ ਲੁਧਿਆਣਾ ਦੇ ਖਪਤਕਾਰ ਨਰੇਸ਼ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸਨੂੰ ਸਟੱਡੀ ਵੀਜ਼ੇ ਤੋਂ ਬਾਅਦ ਕੈਨੇਡਾ ਦੇ ਵਰਕ ਪਰਮਿਟ ਦਿਵਾ ਦੇਵੇਗੀ। ਇਸਦੇ ਬਦਲੇ ਨਰੇਸ਼ ਨੇ ਕੰਪਨੀ ਨੂੰ 1 ਲੱਖ 40 ਹਜ਼ਾਰ ਰੁਪਏ ਫੀਸ ਦੇ ਤੌਰ ’ਤੇ ਦਿੱਤੇ ਸਨ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕੰਪਨੀ ਨੇ ਉਸ ਕੋਲੋ ਐਪਲੀਕੇਸ਼ਨ ਅਤੇ ਖਾਲੀ ਸਟਾਂਪ ਪੇਪਰ ’ਤੇ ਹਸਤਾਖਰ ਕਰਵਾਏ। ਕੰਪਨੀ ਨੇ ਕੈਨੇਡਾ ਭਿਜਵਾਉਣ ਲਈ ਨਰੇਸ਼ ਦਾ ਪਾਸਪੋਰਟ ਵੀ ਰੱਖ ਲਿਆ। ਇਸ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ 28 ਦਸੰਬਰ 2017 ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੀ ਐਡਮਿਸ਼ਨ ਓਂਟਾਰੀਓ (ਕੈਨੇਡਾ) ’ਚ ਕੋਲੰਬੀਆ ਇੰਟਰਨੈਸ਼ਨਲ ਕਾਲਜ ’ਚ ਕਰਵਾਈ ਜਾ ਰਹੀ ਹੈ ਅਤੇ ਇਸ ਸਬੰਧੀ ਕੰਪਨੀ ਉਨ੍ਹਾਂ ਨੂੰ ਆਫਰ ਲੈਟਰ ਦੇ ਦੇਵੇਗੀ।
ਕੰਪਨੀ ਨੇ ਪੈਸੇ ਅਤੇ ਪਾਸਪੋਰਟ ਮੋੜਨ ਤੋਂ ਕੀਤੀ ਸੀ ਨਾਂਹ
ਸ਼ਿਕਾਇਤਕਰਤਾ ਨਰੇਸ਼ ਦਾ ਕਹਿਣਾ ਹੈ ਕਿ ਜਦੋਂ ਬਹੁਤ ਦਿਨਾਂ ਤੱਕ ਕੰਪਨੀ ਦਾ ਕੋਈ ਫੋਨ ਨਹੀਂ ਆਇਆ ਤਾਂ ਉਨ੍ਹਾਂ ਨੇ ਕੰਪਨੀ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਪਰ ਕੋਈ ਵੀ ਕਾਲ ਕੰਪਨੀ ਨੇ ਰਿਸੀਵ ਨਹੀਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਪਨੀ ਨੂੰ ਕਈ ਵਾਰ ਈਮੇਲ ਵੀ ਕੀਤੇ ਅਤੇ ਉਨ੍ਹਾਂ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕੰਪਨੀ ਵੱਲੋਂ ਵੀਜ਼ਾ ਰੱਦ ਹੋਣ ਦੀ ਕਾਲ ਆਈ।
ਸ਼ਿਕਾਇਤਕਰਤਾ ਨੇ ਜਦੋਂ ਵੀਜ਼ਾ ਹੋਣ ਦੀ ਜਾਣਕਾਰੀ ਕੰਪਨੀ ਤੋਂ ਮੰਗੀ ਤਾਂ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨਰੇਸ਼ ਨੇ ਕਈ ਵਾਰ ਕੰਪਨੀ ਤੋਂ ਆਪਣੇ ਪੈਸੇ ਅਤੇ ਪਾਸਪੋਰਟ ਵਾਪਸ ਮੰਗੇ, ਪਰ ਉਨ੍ਹਾਂ ਨੂੰ ਰਾਸ਼ੀ ਅਤੇ ਪਾਸਪੋਰਟ ਨਹੀਂ ਮੋੜਿਆ ਗਿਆ। ਅਖੀਰ ਵਿਚ ਉਨ੍ਹਾਂ ਨੇ ਕੰਪਨੀ ਦੇੇ ਖਿਲਾਫ ਕਮਿਸ਼ਨ ’ਚ ਸ਼ਿਕਾਇਤ ਕੀਤੀ ਸੀ।
ਕੈਰੀ ਬੈਗ ਦੇ ਗਾਹਕ ਤੋਂ ਲਏ 5 ਰੁਪਏ, ਹੁਣ ਦੇਣਾ ਹੋਵੇਗਾ ਜੁਰਮਾਨਾ
ਦੂਸਰਾ ਮਾਮਲਾ ਰਾਜਸਥਾਨ ਦੇ ਅਜਮੇਰ ਦਾ ਹੈ ਜਿਥੇ ਹਾਹਕ ਤੋਂ ਸਾਮਾਨ ਦੇ ਨਾਲ ਪੈਂਟਾਲੂਨਜ਼ ਦੇ ਸ਼ੋਅਰੂਮ ਵਲੋਂ ਕੈਰੀ ਬੈਗ ਦੇ 5 ਰੁਪਏ ਵਸੂਲਣ ’ਤੇ ਖਪਤਕਾਰ ਕਮਿਸ਼ਨ ਨੇ ਇਹ ਰਾਸ਼ੀ ਗਾਹਕ ਨੂੰ ਮੋੜਨ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਬਦਲੇ 1000 ਰੁਪਏ ਜੁਰਮਾਨਾ ਠੋਕਿਆ ਹੈ।
ਸ਼ਿਕਾਇਤਕਰਤਾ ਤਰੁਣ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਮੇਰ ਸਥਿਤ ਪੈਂਟਲੂਨਜ਼ ਸ਼ੋਅਰੂਮ ਤੋਂ ਕੱਪੜੇ ਖਰੀਦੇ ਤਾਂ ਉਨ੍ਹਾਂ ਤੋਂ ਕੈਰੀ ਬੈਗ ਦੇ ਬਦਲੇ 5 ਰੁਪਏ ਵਸੂਲ ਲਏ ਗਏ। ਸੇਲਜ਼ ਮੈਨ ਨੇ ਉਨ੍ਹਾਂ ਨੂੰ ਮੁਫਤ ਕੈਰੀ ਬੈਗ ਦੇਣ ਤੋਂ ਨਾਂਹ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਖਪਤਕਾਰ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ।
ICICI ਬੈਂਕ ਦਾ ਮੁਨਾਫਾ 260.5 ਫੀਸਦੀ ਵੱਧ ਕੇ 4,403 ਕਰੋੜ ਰੁਪਏ ’ਤੇ ਪੁੱਜਾ
NEXT STORY