ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਸੋਮਵਾਰ ਨੂੰ ਇਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਅੱਜ ਦੇ ਭਾਅ ਵਾਧੇ ਨੇ ਦੋਵੇਂ ਇੰਧਣ ਨੂੰ ਮਹਿੰਗਾਈ ਦੇ ਨਵੇਂ ਸਿਖਰਾਂ ਵੱਲ ਧੱਕ ਦਿੱਤਾ ਹੈ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿਚ ਪੈਟਰੋਲ 29 ਪੈਸੇ ਅਤੇ ਡੀਜ਼ਲ ਵਿਚ 31 ਪੈਸੇ ਮਹਿੰਗਾ ਹੋਇਆ ਹੈ।
ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ 29 ਪੈਸੇ ਦੀ ਤੇਜ਼ੀ ਨਾਲ 96.41 ਰੁਪਏ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋ ਕੇ 87.28 ਰੁਪਏ ਪ੍ਰਤੀ ਲੀਟਰ ਹੋ ਗਿਆ। ਕੀਮਤਾਂ ਵਿਚ ਵਾਧੇ ਦਾ ਮੌਜੂਦਾ ਸਿਲਸਿਲਾ 04 ਮਈ ਤੋਂ ਸ਼ੁਰੂ ਹੋਇਆ ਸੀ। ਦਿੱਲੀ ਵਿਚ ਮਈ ਮਹੀਨੇ ਦੇ ਦੌਰਾਨ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ। ਜੂਨ ਮਹੀਨੇ ਵਿਚ ਹੁਣ ਤਕ ਪੈਟਰੋਲ ਦੀ ਕੀਮਤ ਵਿਚ 2.18 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 2.13 ਰੁਪਏ ਦਾ ਵਾਧਾ ਹੋਇਆ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ ਵਿਚ 28 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 31 ਪੈਸੇ ਦਾ ਵਾਧਾ ਹੋਇਆ ਹੈ। ਉਥੇ ਇਕ ਲੀਟਰ ਪੈਟਰੋਲ 102.58 ਰੁਪਏ ਅਤੇ ਡੀਜ਼ਲ 94.70 ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਚੇਨਈ ਵਿਚ ਪੈਟਰੋਲ 26 ਪੈਸੇ ਮਹਿੰਗਾ ਹੋ ਕੇ 97.69 ਰੁਪਏ ਅਤੇ ਡੀਜ਼ਲ 28 ਪੈਸੇ ਦੀ ਤੇਜ਼ੀ ਨਾਲ 91.92 ਰੁਪਏ ਪ੍ਰਤੀ ਲੀਟਰ ਹੋ ਗਿਆ।
ਕੋਲਕਾਤਾ ਵਿਚ ਪੈਟਰੋਲ ਦੀ ਕੀਮਤ ਵਿਚ 28 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 29 ਪੈਸੇ ਦਾ ਵਾਧਾ ਹੋਇਆ ਹੈ। ਉਥੇ ਪੈਟਰੋਲ ਹੁਣ 96.34 ਰੁਪਏ ਅਤੇ ਡੀਜ਼ਲ 90.12 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ਤੇ ਹਰ ਰੋਜ਼ ਸਵੇਰੇ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।ਦੇਸ਼ ਦੇ ਚਾਰ ਮਹਾਂਨਗਰਾਂ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ:
ਸ਼ਹਿਰ ਦਾ ਨਾਮ ਪੈਟਰੋਲ ਰੁਪਏ / ਲੀਟਰ ਡੀਜ਼ਲ ਰੁਪਏ / ਲੀਟਰ
ਦਿੱਲੀ 96.41 87.28
ਮੁੰਬਈ 102.58 94.70
ਚੇਨਈ 97.69 91.92
ਕੋਲਕਾਤਾ 96.34 90.12
ਇਹ ਵੀ ਪੜ੍ਹੋ : ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਲੋਨ ਡਿਫਾਲਟ ਦੇ ਮਾਮਲੇ, ਪੇਂਡੂ ਖੇਤਰ ਵੀ ਹੋ ਰਿਹਾ ਪ੍ਰਭਾਵਿਤ
ਨੇਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਰਡਾ ਨੂੰ ਆਪਣੇ ਸ਼ਿਕਾਇਤ ਸਲਿਊਸ਼ਨ ਕੇਂਦਰ ਦੇ ਪ੍ਰਬੰਧਨ ਲਈ ਏਜੰਸੀ ਦੀ ਭਾਲ
NEXT STORY