ਮੁੰਬਈ— ਮਹਾਰਾਸ਼ਟਰ ਦੀ ਨਾਸਿਕ ਥੋਕ ਮੰਡੀ 'ਚ ਟਮਾਟਰ ਨੇ ਦਮ ਤੋੜ ਦਿੱਤਾ ਹੈ। ਬੀਤੇ ਦਿਨ ਨਾਸਿਕ 'ਚ ਟਾਮਟਰ ਦੀ ਕੀਮਤ ਧੜੰਮ ਡਿੱਗ ਕੇ 2-3 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਨਮੀ ਨੂੰ ਦੇਖਦੇ ਹੋਏ ਕਿਸਾਨਾਂ ਤੇ ਵਪਾਰੀਆਂ ਨੇ ਜਲਦਬਾਜ਼ੀ 'ਚ ਟਮਾਟਰ ਵੇਚੇ। ਬਾਜ਼ਾਰ 'ਚ ਟਮਾਟਰਾਂ ਦੀ ਸਪਲਾਈ ਕਾਫੀ ਵਧ ਗਈ, ਜਿਸ ਕਾਰਨ ਕੀਮਤਾਂ 'ਚ ਗਿਰਾਵਟ ਦਰਜ ਹੋਈ।
ਮੁੰਬਈ ਦੀ ਥੋਕ ਮੰਡੀ 'ਚ ਹਾਈਬ੍ਰਿਡ ਟਮਾਟਰ ਦੀਆਂ ਕੀਮਤਾਂ 'ਚ ਇਸ ਮਹੀਨੇ ਹੁਣ ਤਕ 25 ਫੀਸਦੀ ਤਕ ਦੀ ਗਿਰਾਵਟ ਆ ਚੁੱਕੀ ਹੈ। ਫਿਲਾਹਲ ਇਹ 6 ਰੁਪਏ ਪ੍ਰਤੀ ਕਿਲੋ 'ਤੇ ਵਿਕ ਰਹੇ ਹਨ, ਜਦੋਂ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਮਤਾਂ 8 ਰੁਪਏ ਪ੍ਰਤੀ ਕਿਲੋ ਸਨ। ਉੱਥੇ ਹੀ ਆਮ ਤੌਰ 'ਤੇ ਰਸ ਤੇ ਚਟਨੀ ਬਣਾਉਣ 'ਚ ਕੰਮ ਆਉਣ ਵਾਲੇ ਟਮਾਟਰ ਦੀ ਸਥਾਨਕ ਕਿਸਮ ਦੇ ਮੁੱਲ ਨਾਸਿਕ ਤੇ ਮੁੰਬਈ ਦੋਹਾਂ 'ਚ ਹੀ 2-3 ਰੁਪਏ ਕਿਲੋ ਚੱਲ ਰਹੀ ਹੈ।
ਟਮਾਟਰਾਂ ਦੀ ਇੰਨੀ ਘੱਟ ਕੀਮਤ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ, ਜਿਨ੍ਹਾਂ ਨੇ ਸਥਾਨਕ ਸ਼ਾਹੂਕਾਰਾਂ ਤੋਂ ਉੱਚੀ ਵਿਆਜ ਦਰ 'ਤੇ ਪੈਸਾ ਉਧਾਰ ਲਿਆ ਹੋਇਆ ਹੈ। ਨਾਸਿਕ ਦੇ ਇਕ ਟਮਾਟਰ ਸਪਲਾਈਕਰਤਾ ਨੇ ਕਿਹਾ ਕਿ ਇਹ ਟਮਾਟਰ ਲੰਮੇ ਸਮੇਂ ਤਕ ਸਟੋਰ ਨਹੀਂ ਕੀਤੇ ਜਾ ਸਕਦੇ। ਇਸ ਲਈ ਖਰਾਬ ਹੋਣ ਦੇ ਡਰੋਂ ਕਿਸਾਨਾਂ ਤੇ ਵਪਾਰੀਆਂ ਨੇ ਤਰੁੰਤ ਇਨ੍ਹਾਂ ਦੀ ਵਿਕਰੀ ਤੇਜ਼ ਕਰ ਦਿੱਤੀ ਹੈ। ਹਾਲਾਂਕਿ ਚੰਗੀ ਗੁਣਵੱਤਾ ਵਾਲਾ ਟਮਾਟਰ ਕਿਸਾਨਾਂ ਨੂੰ ਥੋੜ੍ਹਾ ਫਾਇਦਾ ਦਿਵਾ ਰਿਹਾ ਹੈ। ਨਾਸਿਕ 'ਚ ਫਿਲਹਾਲ ਚੰਗੀ ਗੁਣਵੱਤਾ ਵਾਲਾ ਟਮਾਟਰ 8-10 ਰੁਪਏ ਪ੍ਰਤੀ ਕਿਲੋ 'ਤੇ ਵਿਕ ਰਿਹਾ ਹੈ। ਟਮਾਟਰਾਂ ਦੀਆਂ ਕੀਮਤਾਂ 'ਚ ਗਿਰਾਵਟ ਦੀ ਵਜ੍ਹਾ ਕਾਫੀ ਹੱਦ ਤਕ ਮੁੰਬਈ ਤੇ ਨਾਸਿਕ 'ਚ ਭਾਰੀ ਆਮਦ ਆਉਣਾ ਹੈ।
ਸਚਿਨ ਤੇ ਬਿੰਨੀ ਬਾਂਸਲ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ
NEXT STORY