ਨਵੀਂ ਦਿੱਲੀ- ਭਾਰਤ 'ਚ ਨਵੰਬਰ 2022 'ਚ ਕੋਲੇ ਦਾ ਕੁੱਲ ਉਤਪਾਦਨ ਵਧ ਕੇ 7.587 ਮਿਲੀਅਨ ਟਨ ਰਿਹਾ। ਇਹ ਪਿਛਲੇ ਸਾਲ ਇਸੇ ਮਹੀਨੇ ਦੇ 6.794 ਟਨ ਉਤਪਾਦਨ ਦੀ ਤੁਲਨਾ 'ਚ 11.66 ਫੀਸਦੀ ਹੈ। ਕੋਲਾ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਨਵੰਬਰ ਦੇ ਦੌਰਾਨ ਕੋਲ ਇੰਡੀਆ ਲਿਮਟਿਡ ਦੇ ਉਤਪਾਦਨ 'ਚ 12.82 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸਿੰਗਰੇਨੀ ਕੋਲੀਰੀਜ਼ ਕੰਪਨੀ ਲਿਮਿਟੇਡ ਅਤੇ ਵੱਖ-ਵੱਖ ਕੰਪਨੀਆਂ ਦੇ ਖੁਦ ਦੇ ਉਪਯੋਗ ਲਈ ਉਨ੍ਹਾਂ ਦੀ ਮਲਕੀਅਤ ਵਾਲੀਆਂ ਖਾਣਾਂ/ਹੋਰ ਰਜਿਸਟਰਡ ਖਾਣਾਂ 'ਚ ਕੋਲੇ ਦੇ ਉਤਪਾਦਨ 'ਚ ਕ੍ਰਮਵਾਰ 7.8 ਫੀਸਦੀ ਅਤੇ 6.87 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਰੀਲੀਜ਼ ਦੇ ਅਨੁਸਾਰ ਇਸ ਦੌਰਾਨ ਕੋਲਾ ਉਤਪਾਦਨ ਚੋਟੀ ਦੀਆਂ 37 ਖਾਣਾਂ 'ਚੋਂ, ਲਗਭਗ 24 ਖਾਣਾਂ ਨੇ ਟੀਚੇ ਤੋਂ 100 ਫੀਸਦੀ ਤੋਂ ਵੱਧ ਅਤੇ ਪੰਜ ਖਾਣਾਂ ਨੇ ਟੀਚੇ ਦੇ 80 ਤੋਂ 100 ਫੀਸਦੀ ਦੇ ਵਿਚਕਾਰ ਰਿਹਾ। ਬਿਜਲੀ ਪੈਦਾ ਕਰਨ ਵਾਲੀਆਂ ਇਕਾਈਆਂ ਨੂੰ ਪਿਛਲੇ ਸਾਲ ਨਵੰਬਰ ਮਹੀਨੇ 'ਚ 6 ਕਰੋੜ 2 ਲੱਖ ਟਨ ਦੀ ਤੁਲਨਾ 'ਚ ਇਸ ਸਾਲ ਨਵੰਬਰ 'ਚ 6 ਕਰੋੜ 23 ਲੱਖ ਟਨ ਕੋਲਾ ਦਿੱਤਾ ਗਿਆ। ਇਸ ਤਰ੍ਹਾਂ ਇਸ ਵਸਤੂ 'ਚ 3.55 ਫੀਸਦੀ ਦਾ ਵਾਧਾ ਰਿਹਾ।
ਬਿਆਨ ਮੁਤਾਬਕ ਕੋਲਾ ਆਧਾਰਿਤ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ 'ਚ ਨਵੰਬਰ 2021 ਦੇ ਮੁਕਾਬਲੇ ਨਵੰਬਰ 2022 'ਚ 16.28 ਫੀਸਦੀ ਦਾ ਵਾਧਾ ਹੋਇਆ। ਇਸ ਸਮੇਂ ਦੌਰਾਨ ਦੇਸ਼ 'ਚ ਸਾਰੇ ਸਰੋਤਾਂ ਤੋਂ ਬਿਜਲੀ ਉਤਪਾਦਨ 'ਚ 14.63 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਆਉਣ ਵਾਲੇ ਇਕ ਸਾਲ ’ਚ ਇਲੈਕਟ੍ਰਿਕ ਵ੍ਹੀਕਲ ਦੀ ਕੀਮਤ ਪੈਟਰੋਲ ਗੱਡੀਆਂ ਦੇ ਬਰਾਬਰ ਕਰ ਦਿੱਤੀ ਜਾਵੇਗੀ : ਗਡਕਰੀ
NEXT STORY