ਨਵੀਂ ਦਿੱਲੀ–ਆਟੋਮੋਬਾਇਲ ਮਾਰਕੀਟ ਕੁੱਝ ਬਦਲ ਰਹੀ ਹੈ। ਲੋਕ ਹੁਣ ਪੈਟਰੋਲ-ਡੀਜ਼ਲ ਜਾਂ ਕਹੀਏ ਕੰਬਸ਼ਨ ਇੰਜਣ ਦੀ ਥਾਂ ’ਤੇ ਇਲੈਕਟ੍ਰਿਕ ਵ੍ਹੀਕਲ ਲੈਣਾ ਪਸੰਦ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਇਲੈਕਟ੍ਰਿਕ ਵ੍ਹੀਕਲ ਦੀ ਇੱਛਾ ਰੱਖਣ ਵਾਲਾ ਹਰ ਕੋਈ ਇਸ ਨੂੰ ਨਹੀਂ ਲੈ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਵਧੇਰੇ ਕੀਮਤ ਹੈ। ਇਲੈਕਟ੍ਰਿਕ ਵ੍ਹੀਕਲ ’ਤੇ ਸਰਕਾਰ ਵਲੋਂ ਦਿੱਤੀ ਜਾ ਰਹੀ ਸਬਸਿਡੀ ਤੋਂ ਬਾਅਦ ਵੀ ਇਨ੍ਹਾਂ ਦੀ ਕੀਮਤ ਪੈਟਰੋਲ-ਡੀਜ਼ਲ ਵ੍ਹੀਕਲ ਤੋਂ ਕਾਫੀ ਜ਼ਿਆਦਾ ਬਣਦੀ ਹੈ ਪਰ ਹੁਣ ਇਲੈਕਟ੍ਰਿਕ ਕਾਰ ਜਾਂ ਬਾਈਕ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਇਲੈਕਟ੍ਰਿਕ ਵ੍ਹੀਕਲ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਐਲਾਨ ਕੀਤਾ ਹੈ।
ਇਕ ਰਿਪੋਰਟ ਮੁਤਾਬਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਇਕ ਸਾਲ ’ਚ ਇਲੈਕਟ੍ਰਿਕ ਵ੍ਹੀਕਲ ਦੀ ਕੀਮਤ ਪੈਟਰੋਲ ਗੱਡੀਆਂ ਦੇ ਬਰਾਬਰ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਾਲ ਅਸੀਂ ਫਾਸਿਲ ਫਿਊਲ (ਪੈਟਰੋਲ-ਡੀਜ਼ਲ) ’ਤੇ ਖਰਚ ਹੋਣ ਵਾਲੀ ਵਿਦੇਸ਼ੀ ਕਰੰਸੀ ਨੂੰ ਬਚਾ ਸਕਾਂਗੇ।
ਬੈਟਰੀ ਦੀ ਵਧੇਰੇ ਕੀਮਤ
ਨਿਤਿਨ ਗਡਕਰੀ ਨੇ ਕਿਹਾ ਕਿ ਈ. ਵੀ. ’ਚ ਲੱਗਣ ਵਾਲੀ ਬੈਟਰੀ ਕਾਫੀ ਮਹਿੰਗੀ ਹੁੰਦੀ ਹੈ। ਈ. ਵੀ. ਦੀ ਕੁੱਲ ਕੀਮਤ ਦਾ 35 ਤੋਂ 40 ਫੀਸਦੀ ਸਿਰਫ ਬੈਟਰੀ ਦਾ ਖਰਚ ਬਣਦਾ ਹੈ, ਜਿਸ ਕਾਰਨ ਇਲੈਕਟ੍ਰਿਕ ਵਾਹਨ ਮਹਿੰਗੇ ਪੈਂਦੇ ਹਨ। ਹਾਲਾਂਕਿ ਨਵੀਂ ਤਕਨਾਲੋਜੀ ਅਤੇ ਸਬਸਿਡੀ ਨਾਲ ਹੁਣ ਸਰਕਾਰ ਇਸ ਨੂੰ ਘੱਟ ਕਰਨ ਦੇ ਯਤਨ ’ਚ ਲੱਗੀ ਹੈ। ਨਾਲ ਹੀ ਦੇਸ਼ ਭਰ ’ਚ ਚਾਰਜਿੰਗ ਸਟੇਸ਼ਨਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਈ. ਵੀ. ਨੂੰ ਲੈ ਕੇ ਸਾਹਮਣੇ ਆ ਰਹੀ ਚਾਰਜਿੰਗ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕੇ।
2030 ਤੱਕ ਇਲੈਕਟ੍ਰਿਕ ਵਾਹਨ ਡੀਜ਼ਲ ਅਤੇ ਪੈਟਰੋਲ ਵਾਹਨਾਂ ਨੂੰ ਪਿੱਛੇ ਛੱਡ ਦੇਣਗੇ
ਸਰਕਾਰ ਵਲੋਂ ਦਿੱਤੇ ਜਾ ਰਹੇ ਉਤਸ਼ਾਹ ਦੇ ਨਾਲ ਹੀ ਲੋਕਾਂ ’ਚ ਚੌਗਿਰਦੇ ਦੇ ਅਨੁਕੂਲ ਹੋਣ ਦੇ ਨਾਲ ਹੀ ਆਰਥਿਕ ਤੌਰ ’ਤੇ ਲਾਭਦਾਇਕ ਹੋਣ ਦੇ ਬਲ ’ਤੇ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦਾ ਭਵਿੱਖ ਉੱਜਵਲ ਲੱਗ ਰਿਹਾ ਹੈ ਕਿਉਂਕਿ ਸਾਲ 2030 ਤੱਕ ਇਨ੍ਹਾਂ ਵਾਹਨਾਂ ਦੇ ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਪਿੱਛੇ ਛੱਢਣ ਦਾ ਅਨੁਮਾਨ ਹੈ। ਭਾਰਤ ਦੀ ਟੈੱਕ ਫਸਟ ਇੰਸ਼ੋਰੈਂਸ ਕੰਪਨੀ ਈਕੋ ਅਤੇ ਯੂਗਾਵ ਇੰਡੀਆ ਵਲੋਂ ਲਾਂਚ ਕੀਤੀ ਗਈ ਇਕ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਜ਼ਿਆਦਾਤਰ ਭਾਰਤੀ ਗਾਹਕ ਇਲੈਕਟ੍ਰਿਕ ਵਾਹਨਾਂ (ਈ. ਵੀ.) ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ ਕਿਉਂਕਿ ਇਲੈਕਟ੍ਰਿਕ ਵਾਹਨ ਅਨੇਕਾਂ ਰਸਮੀ ਫਾਇਦੇ ਮੁਹੱਈਆ ਕਰਦੇ ਹਨ ਜਦ ਕਿ 56 ਫੀਸਦੀ ਲੋਕ ਇਲੈਕਟ੍ਰਿਕ ਵਾਹਨ ਇਸ ਲਈ ਖਰੀਦਣਾ ਚਾਹੁੰਦੇ ਹਨ ਕਿਉਂਕਿ ਉਹ ਚੌਗਿਰਦੇ ਲਈ ਚੰਗੇ ਹੁੰਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬੈਂਕਾਂ ਨੇ ਵਿੱਤ ਮੰਤਰੀ ਤੋਂ ਕੀਤੀ 5 ਲੱਖ ਰੁਪਏ ਤੱਕ ਦੀ FD ਟੈਕਸ ਫ੍ਰੀ ਕਰਨ ਦੀ ਮੰਗ
NEXT STORY