ਨਵੀਂ ਦਿੱਲੀ : ਖੰਡ ਉਦਯੋਗ ਸੰਗਠਨ ISMA ਨੇ ਮੰਗਲਵਾਰ ਨੂੰ ਮੌਜੂਦਾ ਮਾਰਕੀਟਿੰਗ ਸੀਜ਼ਨ ਲਈ ਕੁੱਲ ਖੰਡ ਉਤਪਾਦਨ 9 ਫੀਸਦੀ ਘਟ ਕੇ 337 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ ਅਤੇ ਕਿਹਾ ਹੈ ਕਿ ਇਹ ਉਤਪਾਦਨ ਘਰੇਲੂ ਮੰਗ ਪੂਰਾ ਕਰਨ ਲਈ ਕਾਫੀ ਹੋਵੇਗਾ। ਹਾਲਾਂਕਿ, ISMA ਨੇ ਖੰਡ ਨੂੰ ਈਥਾਨੌਲ 'ਚ ਤਬਦੀਲ ਕਰਨ ਦਾ ਅਨੁਮਾਨ ਨਹੀਂ ਲਗਾਇਆ। ਭਾਰਤੀ ਖੰਡ ਮਿੱਲ ਐਸੋਸੀਏਸ਼ਨ (ISMA) ਨੇ ਇੱਕ ਬਿਆਨ ਵਿੱਚ ਕਿਹਾ, "ਖੰਡ ਦੇ ਮਾਰਕੀਟਿੰਗ ਸੀਜ਼ਨ 2023-24 ਵਿੱਚ ਕੁੱਲ ਖੰਡ ਉਤਪਾਦਨ ਲਗਭਗ 337 ਲੱਖ ਟਨ ਹੋਣ ਦਾ ਅਨੁਮਾਨ ਹੈ।"
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਸ਼ੂਗਰ ਮਾਰਕੀਟਿੰਗ ਸਾਲ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਸਤੰਬਰ ਤੱਕ ਚੱਲਦਾ ਹੈ। ਅਗਸਤ ਵਿੱਚ ISMA ਨੇ ਕੁੱਲ ਖੰਡ ਉਤਪਾਦਨ 369 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਸੀ ਜਦੋਂ ਕਿ ਈਥਾਨੌਲ ਲਈ 41 ਲੱਖ ਟਨ ਭੇਜਣ ਤੋਂ ਬਾਅਦ ਸ਼ੁੱਧ ਖੰਡ ਉਤਪਾਦਨ 328 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ISMA ਨੇ ਕਿਹਾ, "ਇਹ ਉਤਪਾਦਨ ਭਾਰਤ ਦੀ ਔਸਤ ਘਰੇਲੂ ਖਪਤ 278.5 ਲੱਖ ਟਨ ਦੇ ਅਨੁਮਾਨ ਦੇ ਮੱਦੇਨਜ਼ਰ ਉਚਿਤ ਖੰਡ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦਾ ਹੈ।"
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ISMA ਨੇ ਕਿਹਾ ਕਿ ਈਥਾਨੋਲ ਲਈ ਖੰਡ ਦੀ ਵਰਤੋਂ ਦਾ ਅੰਦਾਜ਼ਾ ਦਸੰਬਰ ਵਿੱਚ ਸ਼ੁਰੂ ਹੋਣ ਵਾਲੇ ਈਥਾਨੌਲ ਸਪਲਾਈ ਸੀਜ਼ਨ 2023-24 ਲਈ ਫੀਡ ਸਟਾਕ ਅਨੁਸਾਰ ਈਥਾਨੌਲ ਖਰੀਦ ਮੁੱਲ ਦੀ ਘੋਸ਼ਣਾ ਤੋਂ ਬਾਅਦ ਹੀ ਲਗਾਇਆ ਜਾਵੇਗਾ। ਐਸੋਸੀਏਸ਼ਨ ਨੇ ਦੱਸਿਆ ਕਿ ਸਾਲ 2023-24 ਵਿੱਚ ਦੇਸ਼ ਵਿੱਚ ਗੰਨੇ ਹੇਠ ਕੁੱਲ ਰਕਬਾ ਲਗਭਗ 57 ਲੱਖ ਹੈਕਟੇਅਰ ਹੋਣ ਦਾ ਅਨੁਮਾਨ ਹੈ। ਭਾਰਤ ਨੇ ਮਾਰਕੀਟਿੰਗ ਸਾਲ 2022-23 ਦੌਰਾਨ 61 ਲੱਖ ਟਨ ਖੰਡ ਦਾ ਨਿਰਯਾਤ ਕੀਤਾ ਜੋ ਪਿਛਲੇ ਸਾਲ ਰਿਕਾਰਡ 112 ਲੱਖ ਟਨ ਸੀ। ਸਰਕਾਰ ਨੇ ਅਜੇ ਤੱਕ ਇਸ ਮਾਰਕੀਟਿੰਗ ਸਾਲ ਲਈ ਨਿਰਯਾਤ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ਮੌਕੇ ਸਰਕਾਰ ਦੀ ਬੰਪਰ ਕਮਾਈ, ਇੱਕਠਾ ਹੋਇਆ 1.72 ਲੱਖ ਕਰੋੜ ਰੁਪਏ ਦਾ GST ਕੁਲੈਕਸ਼ਨ
NEXT STORY