ਨਵੀਂ ਦਿੱਲੀ— ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਤਿਉਹਾਰੀ ਮੌਸਮ ਤੋਂ ਪਹਿਲਾਂ ਸਰਕਾਰੀ ਤੇ ਨਿੱਜੀ ਖੇਤਰ ਦੋਹਾਂ ਦੇ ਤਨਖ਼ਾਹਦਾਰਾਂ ਲਈ ਵਿਸ਼ੇਸ਼ ਪੇਸ਼ਕਸ਼ ਸ਼ੁਰੂ ਕੀਤੀ ਹੈ।
ਇਸ ਵਿਸ਼ੇਸ਼ ਪੇਸ਼ਕਸ਼ ਤਹਿਤ ਕੰਪਨੀ ਸਰਕਾਰੀ ਤੇ ਨਿੱਜੀ ਨੌਕਰੀਪੇਸ਼ਾ ਲੋਕਾਂ ਨੂੰ ਤਿੰਨ ਮਹੀਨੇ ਦੀ ਈ. ਐੱਮ. ਆਈ. ਭਰਨ ਤੋਂ ਛੋਟ ਦੇ ਰਹੀ ਹੈ।
ਇਸ ਦੇ ਨਾਲ ਹੀ ਸਰਲ ਫਾਈਨੈਂਸਿੰਗ ਦਾ ਬਦਲ ਵੀ ਉਪਲਬਧ ਕਰਾ ਰਹੀ ਹੈ। ਟੀ. ਕੇ. ਐੱਮ. ਦੇ ਸੀਨੀਅਰ ਉਪ ਮੁਖੀ (ਵਿਕਰੀ ਤੇ ਸੇਵਾ) ਨਵੀਨ ਸੋਨੀ ਨੇ ਕਿਹਾ, ''ਟੋਇਟਾ ਕੰਪਨੀ ਹਮੇਸ਼ਾ ਵੱਡੇ ਖਰੀਦ ਫੈਸਲਿਆਂ ਲਈ ਵੱਖ-ਵੱਖ ਤਰ੍ਹਾਂ ਦੇ ਗਾਹਕਾਂ ਲਈ ਦਿਲ-ਖਿੱਚਵੀਂ ਪੇਸ਼ਕਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ।''
ਸਾਰੇ ਤਰ੍ਹਾਂ ਦੇ ਵਾਹਨਾਂ 'ਤੇ ਮਿਲੇਗਾ ਫਾਇਦਾ-
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਸੁਰੱਖਿਅਤ ਯਾਤਰਾ ਬਦਲ ਦੀ ਜ਼ਰੂਰਤ ਹੈ ਅਤੇ ਇਹ ਵਿਸ਼ੇਸ਼ ਪੇਸ਼ਕਸ਼ ਤਨਖ਼ਾਹਧਾਰਕ ਗਾਹਕਾਂ ਦੀ ਯਾਤਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤੀ ਗਈ ਹੈ, ਤਾਂ ਕਿ ਉਹ ਟੋਇਟਾ ਗੱਡੀ ਦੇ ਮਾਲਕ ਹੋਣ ਦੀ ਆਪਣੀ ਇੱਛਾ ਪੂਰੀ ਕਰ ਸਕਣ। ਸੋਨੀ ਨੇ ਕਿਹਾ ਕਿ ਇਹ ਪੇਸ਼ਕਸ਼ ਸਾਰੇ ਤਰ੍ਹਾਂ ਦੇ ਵਾਹਨਾਂ ਲਈ ਦਿੱਤੀ ਗਈ ਹੈ, ਤਾਂ ਕਿ ਗਾਹਕ ਆਪਣੀ ਪਸੰਦ ਦੀ ਗੱਡੀ ਖਰੀਦ ਸਕਣ। ਇਨ੍ਹਾਂ ਵਾਹਨਾਂ 'ਚ ਹਾਲ ਹੀ 'ਚ ਬਾਜ਼ਾਰ 'ਚ ਉਤਾਰੀ ਗਈ ਕੰਪੈਕਟ ਐੱਸ. ਯ. ਵੀ. ਅਰਬਨ ਕਰੂਜ਼ਰ ਵੀ ਸ਼ਾਮਲ ਹੈ।
ਇੰਨੀ ਜਾਇਦਾਦ ਦੀ ਮਾਲਕ ਹੈ ਦੇਸ਼ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ
NEXT STORY