ਨਵੀਂ ਦਿੱਲੀ — ਘਰੇਲੂ ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਹਰੇ ਨਿਸ਼ਾਨ 'ਤੇ ਕਾਰੋਬਾਰ ਸ਼ੁਰੂ ਹੋਇਆ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 200 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 18100 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਹੁਣ ਤੱਕ ਦੇ ਵਪਾਰ 'ਚ ਅਡਾਨੀ ਗ੍ਰੀਨ ਦੇ ਸ਼ੇਅਰਾਂ 'ਚ ਪੰਜ ਫੀਸਦੀ ਦੀ ਤੇਜ਼ੀ ਦਿਖਾਈ ਦੇ ਰਹੀ ਹੈ ਜਦਕਿ ਆਈਡੀਐਫਸੀ ਫਸਟ ਬੈਂਕ ਦੇ ਸ਼ੇਅਰਾਂ 'ਚ ਤਿੰਨ ਫੀਸਦੀ ਦੀ ਤੇਜ਼ੀ ਦਿਖਾਈ ਦੇ ਰਹੀ ਹੈ। ਮੰਗਲਵਾਰ ਨੂੰ ਬਾਜ਼ਾਰ 'ਚ ਚਾਰ-ਚੁਫੇਰੇ ਖਰੀਦਦਾਰੀ ਨਜ਼ਰ ਆ ਰਹੀ ਹੈ। ਮੈਟਲ ਅਤੇ PSU ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਮਜ਼ਬੂਤੀ ਦਿਖ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੈਕਸ 463 ਅੰਕ ਚੜ੍ਹ ਕੇ 61,112 'ਤੇ ਅਤੇ ਨਿਫਟੀ 150 ਅੰਕ ਚੜ੍ਹ ਕੇ 18,065 'ਤੇ ਬੰਦ ਹੋਇਆ। ਮਹਾਰਾਸ਼ਟਰ ਦਿਵਸ ਦੇ ਕਾਰਨ ਸੋਮਵਾਰ ਨੂੰ ਬਾਜ਼ਾਰ 'ਚ ਕਾਰੋਬਾਰ ਬੰਦ ਰਿਹਾ।
ਮਾਰੂਤੀ ਸੁਜ਼ੂਕੀ ਦੀ ਵਿਕਰੀ 'ਚ ਹੋਇਆ 7 ਫ਼ੀਸਦੀ ਵਾਧਾ, ਟਾਟਾ ਮੋਟਰਜ਼ ’ਚ ਰਹੀ ਗਿਰਾਵਟ
NEXT STORY