ਨਵੀਂ ਦਿੱਲੀ (ਇੰਟ.)– ਸ਼ੇਅਰ ਬਾਜ਼ਾਰ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਟ੍ਰੇਡਿੰਗ ਹੁੰਦੀ ਹੈ। ਸਟਾਕ ਮਾਰਕੀਟ ਹਰ ਹਫ]ਤੇ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿੰਦੀ ਹੈ ਪਰ ਇਸ ਹਫ਼ਤੇ ਸ਼ਨੀਵਾਰ ਨੂੰ ਵੀ ਯਾਨੀ 20 ਜਨਵਰੀ ਨੂੰ ਵੀ ਸ਼ੇਅਰ ਬਾਜ਼ਾਰ ਖੁੱਲ੍ਹਾ ਰਹੇਗਾ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਅਤੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ.ਈ.) ਵਲੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦਰਅਸਲ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਡਿਜਾਸਟਰ ਰਿਕਵਰੀ ਸਾਈਟ ਤੇ ਇੰਟ੍ਰਾਡੇ ਸਵਿੱਚ-ਓਵਰ ਲਈ ਇਹ ਖ਼ਾਸ ਸੈਸ਼ਨ ਰੱਖਿਆ ਹੈ। ਇਸ ਦਿਨ ਦੋਵੇਂ ਐਕਸਚੇਂਜ ’ਤੇ 2 ਛੋਟੇ-ਛੋਟੇ ਸੈਸ਼ਨ ਵਿਚ ਕੰਮਕਾਜ ਹੋਣਗੇ।
ਇਹ ਵੀ ਪੜ੍ਹੋ - 62500 ਰੁਪਏ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ, ਜਾਣੋ ਅੱਜ ਦੇ ਰੇਟ
ਡਿਜਾਸਟਰ ਰਿਕਵਰੀ ਸਾਈਟ ਦਾ ਹੋਵੇਗਾ ਟ੍ਰਾਇਲ
ਨਵੇਂ ਸਾਲ ਵਿਚ ਇਸ ਟ੍ਰੇਡਿੰਗ ਸੈਸ਼ਨ ਰਾਹੀਂ ਸਟਾਕ ਐਕਸਚੇਂਜ ਡਿਜਾਸਟਰ ਰਿਕਵਰੀ (ਡੀ. ਆਰ.) ਸਾਈਟ ਦਾ ਟ੍ਰਾਇਲ ਕੀਤਾ ਜਾਏਗਾ। ਇਸ ਦਾ ਮਕਸਦ ਪ੍ਰਤੀਕੂਲ ਸਥਿਤੀਆਂ ’ਚ ਬਿਨਾਂ ਕਿਸੇ ਰੁਕਾਵਟ ਦੇ ਟ੍ਰੇਡਿੰਗ ਜਾਰੀ ਰੱਖਣਾ ਹੈ। ਕਿਸੇ ਸਾਈਬਰ ਅਟੈਕ, ਸਰਵਰ ਕ੍ਰੈਸ਼ ਜਾਂ ਹੋਰ ਪ੍ਰਤੀਕੂਲ ਹਾਲਾਤਾਂ ਵਿਚ ਟ੍ਰੇਡਿੰਗ ਡਿਜਾਸਟਰ ਰਿਕਵਰੀ ਸਾਈਟ ’ਤੇ ਕੀਤੀ ਜਾ ਸਕੇਗੀ। ਇਸ ਨਾਲ ਮਾਰਕੀਟ ਅਤੇ ਨਿਵੇਸ਼ਕਾਂ ’ਚ ਸਥਿਰਤਾ ਬਣੀ ਰਹੇਗੀ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਇਸ ਸਮੇਂ ਖੁੱਲ੍ਹੇਗਾ ਸ਼ੇਅਰ ਬਾਜ਼ਾਰ
ਇਸ ਹਫ਼ਤੇ ਸ਼ਨੀਵਾਰ ਨੂੰ 2 ਵਿਸ਼ੇਸ਼ ਲਾਈਵ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਇਸ ਵਿਚ ਪਹਿਲਾ ਲਾਈਵ ਸੈਸ਼ਨ ਸਵੇਰੇ 9.15 ਵਜੇ ਤੋਂ ਸ਼ੁਰੂ ਹੋਵੇਗਾ ਅਤੇ 10 ਵਜੇ ਸਮਾਪਤ ਹੋਵੇਗਾ। ਇਸ ਦੌਰਾਨ ਦੂਜਾ ਸੈਸ਼ਨ ਸਵੇਰੇ 11.30 ਵਜੇ ਸ਼ੁਰੂ ਹੋ ਕੇ ਦੁਪਹਿਰ 12.30 ਵਜੇ ਬੰਦ ਹੋਵੇਗਾ। ਪ੍ਰੀ-ਕਲੋਜ਼ਿੰਗ ਸੈਸ਼ਨ ਦੁਪਹਿਰ 12.40 ਵਜੇ ਤੋਂ 12.50 ਵਜੇ ਤੱਕ ਹੋਵੇਗਾ। ਐੱਨ. ਐੱਸ. ਈ. ਵਲੋਂ ਇਸ ਬਾਰੇ ਇਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਇਸ ਵਿਚ ਟ੍ਰੇਡਿੰਗ ਸੈਸ਼ਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਧਰ ਇਸ ਹਫ਼ਤੇ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਗੇ ਪ੍ਰਸ਼ਾਸਨ ਦੇ ਸੁਧਾਰਾਂ ਕਾਰਨ ਟੈਕਸ ਉਗਰਾਹੀ 'ਚ ਹੋਇਆ ਰਿਕਾਰਡ ਵਾਧਾ : PM ਮੋਦੀ
NEXT STORY