ਨਵੀਂ ਦਿੱਲੀ-ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਮੋਬਾਇਲ ਫੋਨ ਕੰਪਨੀਆਂ ਨੂੰ ਮੁਕਾਬਲੇਬਾਜ਼ੀ ਦਾ ਮਾਹੌਲ ਵਿਗਾੜਨ ਵਾਲੀਅਾਂ ਗਤੀਵਿਧੀਅਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਟਰਾਈ ਨੇ ਕਿਹਾ ਹੈ ਕਿ ਇਕ ਸਰਕਾਰੀ ਅਤੇ 3 ਪ੍ਰਾਈਵੇਟ ਸੈਕਟਰਾਂ ਦੀ ਕੁਲ 4 ਆਪ੍ਰੇਟਰਾਂ ਵਾਲੀ ਇੰਡਸਟਰੀ ’ਚ ਗੋਲਬੰਦੀ ਦਾ ਸ਼ੱਕ ਹੋਇਆ ਤਾਂ ਉਹ ਦਖਲ ਦੇਵੇਗਾ। ਟਰਾਈ ਦੇ ਚੇਅਰਮੈਨ ਰਾਮ ਸੇਵਕ ਸ਼ਰਮਾ ਨੇ ਕਿਹਾ,‘‘4 ਪਲੇਅਰ ਵਾਲੀ ਮਾਰਕੀਟ ਚੰਗੀ ਸਥਿਤੀ ’ਚ ਹੈ ਅਤੇ ਇੱਥੇ ਮੁਕਾਬਲੇਬਾਜ਼ੀ ਦਾ ਮਾਹੌਲ ਹੈ। ਹਾਲਾਂਕਿ ਮਾਹੌਲ ਵਿਗਾੜਨ ਜਾਂ ਦਬਦਬੇ ਦੇ ਗਲਤ ਇਸਤੇਮਾਲ ਦੀ ਕੋਸ਼ਿਸ਼ ਹੋਣ ’ਤੇ ਅਸੀਂ ਮਾਮਲੇ ’ਚ ਦਖਲ ਜ਼ਰੂਰ ਦੇਵਾਂਗੇ।’’
ਸ਼ਰਮਾ ਦਾ ਬਿਆਨ ਕੁੱਝ ਹਲਕਿਅਾਂ ’ਚ ਇਹ ਚਿੰਤਾ ਜਤਾਏ ਜਾਣ ਤੋਂ ਬਾਅਦ ਆਇਆ ਹੈ ਕਿ 3 ਜਮ੍ਹਾ ਇਕ ਪਲੇਅਰ ਵਾਲੀ ਮਾਰਕੀਟ ’ਚ ਗੋਲਬੰਦੀ ਦਾ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ’ਤੇ ਅੱਗੇ ਚੱਲ ਕੇ ਟੈਰਿਫ ਰੇਟ ’ਚ ਵਾਧੇ ਦਾ ਮਾਹੌਲ ਬਣੇਗਾ। ਸਤੰਬਰ 2016 ’ਚ ਰਿਲਾਇੰਸ ਜਿਓ ਇਨਫੋਕਾਮ ਦੀ ਐਗਰੈਸਿਵ ਐਂਟਰੀ ਨਾਲ ਛੋਟੇ ਟੈਲੀਕਾਮ ਆਪ੍ਰੇਟਰਸ ਨੂੰ ਆਪਣਾ ਧੰਦਾ ਸਮੇਟਣਾ ਪੈ ਗਿਆ। ਇਸ ਤੋਂ ਇਲਾਵਾ ਦੇਸ਼ ਦੀ ਨੰਬਰ 2 ਵੋਡਾਫੋਨ ਇੰਡੀਆ ਅਤੇ ਨੰਬਰ 3 ਆਈਡੀਆ ਸੈਲੂਲਰ ਨੂੰ ਰਲੇਵੇਂ ਲਈ ਮਜਬੂਰ ਹੋਣਾ ਪੈ ਗਿਆ। ਹੁਣ ਇੰਡੀਅਨ ਟੈਲੀਕਾਮ ਸਪੇਸ ’ਚ ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਜਿਓ ਸਿਰਫ 3 ਪ੍ਰਾਈਵੇਟ ਆਪ੍ਰੇਟਰ ਅਤੇ ਚੌਥੀ ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਹੈ।
ਸਰਕਾਰ ਨੂੰ ਚੂਨਾ ਲਾ ਰਹੀਅਾਂ ਹਨ ਟੈਲੀਕਾਮ ਕੰਪਨੀਆਂ!
ਘੱਟ ਕਮਾਈ ਵਿਖਾਉਣ ਦੇ ਮਾਮਲੇ ’ਚ ਦੂਰਸੰਚਾਰ ਵਿਭਾਗ ਨੇ 6 ਟੈਲੀਕਾਮ ਕੰਪਨੀਆਂ ਦਾ ਸਪੈਸ਼ਲ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਹੈ। ਵਿਭਾਗ ਨੇ ਆਡਿਟਰਸ ਦੀ ਨਿਯੁਕਤੀ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਹਨ। ਕੰਪਟਰੋਲਰ ਤੇ ਆਡਿਟਰ ਜਨਰਲ (ਕੈਗ) ਦੀ ਰਿਪੋਰਟ ਮੁਤਾਬਕ ਟੈਲੀਕਾਮ ਕੰਪਨੀਆਂ ਨੇ ਘੱਟ ਕਮਾਈ ਦਿਖਾਉਂਦੇ ਹੋਏ ਸਰਕਾਰ ਨੂੰ ਕਰੋਡ਼ਾਂ ਰੁਪਏ ਦਾ ਚੂਨਾ ਲਾਇਆ ਹੈ। ਕੰਪਨੀਆਂ ’ਤੇ ਖਾਤਿਆਂ ’ਚ ਘੱਟ ਕਮਾਈ ਵਿਖਾਉਣ ਦਾ ਦੋਸ਼ ਹੈ। ਕੈਗ ਨੇ ਵੀ ਆਪਣੀ ਰਿਪੋਰਟ ’ਚ ਕੰਪਨੀਆਂ ’ਤੇ ਸਵਾਲ ਚੁੱਕੇ ਹਨ। ਕੈਗ ਅਨੁਸਾਰ ਕੰਪਨੀਆਂ ਦੀ ਵਜ੍ਹਾ ਨਾਲ ਸਰਕਾਰ ਨੂੰ ਨੁਕਸਾਨ ਹੋਇਆ ਹੈ। ਦੱਸਣਾ ਚਾਹਾਂਗੇ ਕਿ ਟੈਲੀਕਾਮ ਕੰਪਨੀਆਂ ਸਰਕਾਰ ਨੂੰ ਕਮਾਈ ਦਾ ਹਿੱਸਾ ਦਿੰਦੀਆਂ ਹਨ। ਕੰਪਨੀਆਂ ਨੇ 61,064 ਕਰੋਡ਼ ਰੁਪਏ ਦੀ ਘੱਟ ਕਮਾਈ ਵਿਖਾਈ ਹੈ। ਕਮਾਈ ਘੱਟ ਵਿਖਾਉਣ ਨਾਲ ਸਰਕਾਰ ਨੂੰ 12,000 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ। 2011 ਤੋਂ ਬਾਅਦ 6 ਟੈਲੀਕਾਮ ਕੰਪਨੀਆਂ ਦੇ ਖਾਤਿਆਂ ਦਾ ਸਪੈਸ਼ਲ ਆਡਿਟ ਹੋਵੇਗਾ। 2 ਜਨਵਰੀ ਤੱਕ ਸਾਰੀਅਾਂ ਕੰਪਨੀਆਂ ਦੇ ਆਡਿਟਰ ਨਿਯੁਕਤ ਹੋਣਗੇ। ਆਡਿਟਰਸ ਨੂੰ 9 ਮਹੀਨੇ ਅੰਦਰ ਰਿਪੋਰਟ ਦੇਣੀ ਹੋਵੇਗੀ। ਏਅਰਟੈੱਲ, ਵੋਡਾਫੋਨ, ਆਈਡੀਆ, ਰਿਲਾਇੰਸ ਕਮਿਊਨੀਕੇਸ਼ਨ, ਟਾਟਾ ਟੈਲੀਸਰਵਿਸ ਅਤੇ ਏਅਰਸੈੱਲ ਦਾ ਸਪੈਸ਼ਲ ਆਡਿਟ ਹੋਵੇਗਾ।
ਕੁੱਝ ਮਹੱਤਵਪੂਰਨ ਮੁੱਦਿਆਂ 'ਤੇ 'ਸਹਿਮਤੀ' ਦੀ ਕੋਸ਼ਿਸ਼ ਕਰ ਰਹੀ ਹੈ ਆਰ. ਬੀ. ਆਈ : ਸਰਕਾਰ
NEXT STORY