ਬਿਜ਼ਨੈੱਸ ਡੈਸਕ— ਮੌਜੂਦਾ ਵਿੱਤੀ ਸਾਲ 'ਚ 17 ਜੂਨ ਤੱਕ ਦੇਸ਼ ਦਾ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ 11.18 ਫ਼ੀਸਦੀ ਵਧ ਕੇ 3.80 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਵਾਧਾ ਐਡਵਾਂਸ ਟੈਕਸ ਕੁਲੈਕਸ਼ਨ ਕਾਰਨ ਹੋਇਆ ਹੈ। ਵਿੱਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ 17 ਜੂਨ ਤੱਕ ਐਡਵਾਂਸ ਟੈਕਸ ਕੁਲੈਕਸ਼ਨ 1,16,776 ਲੱਖ ਕਰੋੜ ਰੁਪਏ ਰਿਹਾ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 13.70 ਫ਼ੀਸਦੀ ਜ਼ਿਆਦਾ ਹੈ। ਇੱਕ ਬਿਆਨ 'ਚ ਮੰਤਰਾਲੇ ਨੇ ਕਿਹਾ ਕਿ 17 ਜੂਨ ਤੱਕ ਸ਼ੁੱਧ ਸਿੱਧਾ ਟੈਕਸ ਕੁਲੈਕਸ਼ਨ 3,79,760 ਕਰੋੜ ਰੁਪਏ ਰਿਹਾ, ਜਿਸ 'ਚ ਕਾਰਪੋਰੇਟ ਟੈਕਸ (ਸੀ.ਆਈ.ਟੀ) ਤੋਂ 1,56,949 ਕਰੋੜ ਰੁਪਏ ਸ਼ਾਮਲ ਹਨ।
ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਪ੍ਰਤੀਭੂਤੀਆਂ ਟ੍ਰਾਂਜੈਕਸ਼ਨ ਟੈਕਸ (ਐੱਸ.ਟੀ.ਟੀ.) ਸਮੇਤ ਨਿੱਜੀ ਆਮਦਨ ਕਰ ਵਜੋਂ ਇਕੱਠੇ ਕੀਤੇ ਗਏ 2,22,196 ਕਰੋੜ ਰੁਪਏ ਜਮ੍ਹਾ ਹੋਏ। ਕੁੱਲ ਆਧਾਰ 'ਤੇ ਰਿਫੰਡ ਐਡਜਸਟ ਕਰਨ ਤੋਂ ਪਹਿਲਾਂ ਕੁਲੈਕਸ਼ਨ 4.19 ਲੱਖ ਕਰੋੜ ਰੁਪਏ ਰਹੀ। ਇਹ ਰਕਮ ਸਾਲਾਨਾ ਆਧਾਰ 'ਤੇ 12.73 ਫ਼ੀਸਦੀ ਦਾ ਵਾਧਾ ਦਰਸਾਉਂਦੀ ਹੈ। ਇਸ 'ਚ ਕਾਰਪੋਰੇਟ ਟੈਕਸ ਦੇ 1.87 ਲੱਖ ਕਰੋੜ ਰੁਪਏ ਅਤੇ ਪ੍ਰਤੀਭੂਤੀਆਂ ਲੈਣ-ਦੇਣ ਟੈਕਸ ਸਮੇਤ ਨਿੱਜੀ ਆਮਦਨ ਕਰ ਦੇ 2.31 ਲੱਖ ਕਰੋੜ ਰੁਪਏ ਸ਼ਾਮਲ ਹਨ। ਰਿਫੰਡ ਦੀ ਰਕਮ 17 ਜੂਨ ਤੱਕ 39,578 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 30 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੀ-20 ਨਾਲ ਹੋਟਲ ਇੰਡਸਟਰੀ ਦੀ ਹੋਣ ਵਾਲੀ ਹੈ ਚਾਂਦੀ, 850 ਕਰੋੜ ਰੁਪਏ ਦੀ ਬੰਪਰ ਕਮਾਈ ਦੀ ਉਮੀਦ
NEXT STORY