ਨਵੀਂ ਦਿੱਲੀ, (ਭਾਸ਼ਾ)- ਟਾਟਾ ਸਮੂਹ ਦੀ ਪ੍ਰਚੂਨ ਕੰਪਨੀ ਟ੍ਰੈਂਟ ਲਿਮਟਿਡ ਦਾ ਮੁਨਾਫਾ ਵਿੱਤੀ ਸਾਲ 2025-26 ਦੀ ਮਾਰਚ ਤਿਮਾਹੀ ’ਚ ਸਾਲਾਨਾ ਆਧਾਰ ’ਤੇ 32.57 ਫੀਸਦੀ ਵਧ ਕੇ 413.10 ਕਰੋੜ ਰੁਪਏ ਰਿਹਾ।
ਵੈਸਟਸਾਈਡ, ਜ਼ੂਡੀਓ ਅਤੇ ਸਟਾਰ ਬ੍ਰਾਂਡ ਨਾਮ ਨਾਲ ਪ੍ਰਚੂਨ ਸਟੋਰ ਚਲਾਉਣ ਵਾਲੀ ਕੰਪਨੀ ਟ੍ਰੈਂਟ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਨੇ ਹਰੇਕ 2 ਇਕੁਇਟੀ ਸ਼ੇਅਰਾਂ ’ਤੇ ਇੱਕ ਇਕੁਇਟੀ ਸ਼ੇਅਰ ਦੇ ਬੋਨਸ ਸ਼ੇਅਰ ਨੂੰ ਮਨਜ਼ੂਰੀ ਦਿੱਤੀ ਹੈ ਅਤੇ 600 ਫੀਸਦੀ ਲਾਭ ਅੰਸ਼ (ਡਿਵੀਡੈਂਡ) ਦੀ ਸਿਫਾਰਿਸ਼ ਕੀਤੀ ਹੈ, ਜੋ 1 ਰੁਪਏ ਦੇ ਹਰੇਕ ਇਕੁਇਟੀ ਸ਼ੇਅਰ ’ਤੇ 6 ਰੁਪਏ ਬਣਦਾ ਹੈ।
ਸੰਚਾਲਨ ਨਾਲ ਟ੍ਰੈਂਟ ਦਾ ਏਕੀਕ੍ਰਿਤ ਮਾਲੀਆ (ਰੈਵੇਨਿਊ) 19.23 ਫੀਸਦੀ ਵਧ ਕੇ 5,027.99 ਕਰੋੜ ਰੁਪਏ ਰਿਹਾ। ਕੰਪਨੀ ਦਾ ਕੁੱਲ ਖਰਚਾ 16.7 ਫੀਸਦੀ ਵਧ ਕੇ 4,520.95 ਕਰੋੜ ਰੁਪਏ ਹੋ ਗਿਆ। ਕੁੱਲ ਏਕੀਕ੍ਰਿਤ ਆਮਦਨ 17.8 ਫੀਸਦੀ ਵਧ ਕੇ 5,055.90 ਕਰੋੜ ਰੁਪਏ ਰਹੀ।
ਚੁੱਪ-ਚੁਪੀਤੇ ਚਾਂਦੀ ਖ਼ਰੀਦ ਰਿਹਾ ਇਹ ਦੇਸ਼, ਮੰਗਵਾਈ 836 ਟਨ ਚਾਂਦੀ, ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ
NEXT STORY