ਨਿਊਯਾਰਕ - ਕੋਰੋਨਾ ਵਾਇਰਸ ਦੀ ਲਾਗ ਨੇ ਦੁਨੀਆ ਭਰ ਵਿਚ ਵੱਡਾ ਸੰਕਟ ਖੜ੍ਹਾ ਕੀਤਾ ਹੋਇਆ ਹੈ। ਇਸ ਵਾਇਰਸ ਦਾ ਸਹੀ ਢੰਗ ਨਾਲ ਇਲਾਜ ਅਜੇ ਤੱਕ ਕੋਈ ਵੀ ਦੇਸ਼ ਨਹੀਂ ਲੱਭ ਸਕਿਆ ਹੈ। ਅਜਿਹੀ ਸਥਿਤੀ ਦਰਮਿਆਨ ਜਲਦੀ ਹੀ ਕੋਰੋਨਾ ਨਾਲ ਲੜਨ ਲਈ ਨੇਜ਼ਲ ਵੈਕਸੀਨ ਭਾਵ ਨੱਕ ਨਾਲ ਦਵਾਈ ਲਾਂਚ ਕੀਤੀ ਜਾਵੇਗੀ। ਇੱਕ ਟੀਕਾ ਜੋ ਨੱਕ ਰਾਹੀਂ ਦਿੱਤਾ ਜਾਵੇਗਾ। ਭਾਰਤ ਬਾਇਓਟੈੱਕ ਨੇ ਇਸ ਵੈਕਸੀਨ ਬਾਰੇ ਆਪਣੇ ਤੀਜੇ ਪੜਾਅ ਦਾ ਟਰਾਇਲ ਪੂਰਾ ਕਰ ਲਿਆ ਹੈ।
ਭਾਰਤ ਬਾਇਓਟੈੱਕ ਮੁਤਾਬਕ ਕੰਪਨੀ ਨੇ ਤੀਜੇ ਪੜਾਅ ਦਾ ਟ੍ਰਾਇਲ ਪੂਰਾ ਕਰ ਲਿਆ ਹੈ ਅਤੇ ਇਸ ਦਾ ਡਾਟਾ ਅਗਲੇ ਮਹੀਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੂੰ ਸੌਂਪਿਆ ਜਾਵੇਗਾ। ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ, ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਕ੍ਰਿਸ਼ਨਾ ਨੇ ਕਿਹਾ, 'ਅਸੀਂ ਕਲੀਨਿਕਲ ਟ੍ਰਾਇਲ ਪੂਰਾ ਕਰ ਲਿਆ ਹੈ। ਫਿਲਹਾਲ ਅੰਕੜਿਆਂ ਦੇ ਵਿਸ਼ਲੇਸ਼ਣ ਦਾ ਕੰਮ ਚੱਲ ਰਿਹਾ ਹੈ। ਇਸ ਦਾ ਡਾਟਾ ਅਗਲੇ ਮਹੀਨੇ ਡੀਸੀਜੀਆਈ ਨੂੰ ਸੌਂਪਿਆ ਜਾਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸਾਨੂੰ ਇਸ ਵੈਕਸੀਨ ਨੂੰ ਲਾਂਚ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਇਹ ਦੁਨੀਆ ਦੀ ਪਹਿਲੀ ਨੱਕ ਦੀ ਵੈਕਸੀਨ ਹੋਵੇਗੀ। ਇਸ ਸਾਲ ਜਨਵਰੀ ਵਿੱਚ, DCGI ਨੇ ਭਾਰਤ ਬਾਇਓਟੈਕ ਨੂੰ ਨੇਸਲ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਲਈ ਮਨਜ਼ੂਰੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦੋ ਪੜਾਵਾਂ ਦੇ ਨਤੀਜੇ ਚੰਗੇ ਆਏ ਹਨ।
ਕੰਪਨੀ ਕਰ ਰਹੀ ਹੈ ਚੰਗੇ ਨਤੀਜਿਆਂ ਦਾ ਦਾਅਵਾ
ਕੰਪਨੀ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੱਕ ਦਾ ਟੀਕਾ ਆਮ ਵੈਕਸੀਨ ਨਾਲੋਂ ਕਿਤੇ ਜ਼ਿਆਦਾ ਕਾਰਗਰ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਟੀਕਾ ਨੱਕ ਰਾਹੀਂ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਕੋਰੋਨਾ ਵਾਇਰਸ ਲੋਕਾਂ ਨੂੰ ਨੱਕ ਰਾਹੀਂ ਹਮਲਾ ਕਰਦਾ ਹੈ। ਇਸ ਲਈ ਇਸ ਟੀਕੇ ਤੋਂ ਪਹਿਲਾਂ ਨੱਕ ਵਿੱਚ ਐਂਟੀਬਾਡੀਜ਼ ਬਣਾਏ ਜਾਣਗੇ। ਇਸ ਨਾਲ ਵਾਇਰਸ ਨੂੰ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚਣਾ ਮੁਸ਼ਕਲ ਹੋ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੱਕ ਦੀ ਵੈਕਸੀਨ ਲੈਣ ਨਾਲ ਵਾਇਰਸ ਫੇਫੜਿਆਂ ਤੱਕ ਨਹੀਂ ਪਹੁੰਚੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ
NEXT STORY