ਨਵੀਂ ਦਿੱਲੀ- ਜਨਤਕ ਖੇਤਰ ਦੇ ਯੂਕੋ ਬੈਂਕ ਨੇ ਵੱਡੀ ਰਾਹਤ ਦਿੱਤੀ ਹੈ। ਬੈਂਕ ਨੇ ਰਿਹਾਇਸ਼ੀ ਕਰਜ਼ 'ਤੇ ਵਿਆਜ ਦਰ 0.25 ਫ਼ੀਸਦੀ ਘਟਾ ਦਿੱਤੀ ਹੈ।
ਯੂਕੋ ਬੈਂਕ ਨੇ ਕਿਹਾ ਕਿ ਵਿਆਜ ਦਰਾਂ ਵਿਚ ਕੀਤੀ ਗਈ ਕਮੀ ਬੁੱਧਵਾਰ ਤੋਂ ਪ੍ਰਭਾਵੀ ਹੋ ਗਈ ਹੈ। ਬੈਂਕ ਨੇ ਬਿਆਨ ਵਿਚ ਕਿਹਾ ਕਿ ਹੁਣ ਰਿਹਾਇਸ਼ੀ ਕਰਜ਼ ਦੀ ਵਿਆਜ ਦਰ 6.90 ਫ਼ੀਸਦੀ ਤੋਂ ਸ਼ੁਰੂ ਹੋਵੇਗੀ, ਭਾਵੇਂ ਹੀ ਕਰਜ਼ ਦੀ ਰਾਸ਼ੀ ਕੁਝ ਵੀ ਹੋਵੇ ਅਤੇ ਕਰਜ਼ ਲੈਣ ਵਾਲਾ ਕੋਈ ਵੀ ਕੰਮ ਕਰਨ ਵਾਲਾ ਹੋਵੇ।
ਜਨਤਕ ਖੇਤਰ ਦੇ ਬੈਂਕ ਨੇ ਭਰੋਸਾ ਦਿੱਤਾ ਹੈ ਕਿ ਉਹ ਤਿਉਹਾਰ ਦੌਰਾਨ ਅਕਤੂਬਰ ਅਤੇ ਨਵੰਬਰ ਵਿਚ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਖੇਤਰ ਲਈ 3,000 ਕਰੋੜ ਰੁਪਏ ਦੇ ਕਰਜ਼ ਦੇਣ ਦੇ ਟੀਚੇ ਨੂੰ ਵੀ ਹਾਸਲ ਕਰੇਗਾ। ਇਸ ਵਿਚੋਂ 1,900 ਕਰੋੜ ਰੁਪਏ ਦੇ ਕਰਜ਼ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਗੌਰਤਲਬ ਹੈ ਕਿ ਕਰਜ਼ ਦਰਾਂ ਵਿਚ ਕਟੌਤੀ ਦੇ ਨਾਲ-ਨਾਲ ਬੈਂਕ ਫਿਕਸਡ ਡਿਪਾਜ਼ਿਟ ਦਰਾਂ ਵਿਚ ਵੀ ਕਟੌਤੀ ਕਰ ਰਹੇ ਹਨ। ਹਾਲ ਹੀ ਵਿਚ ਕੇਨਰਾ ਬੈਂਕ ਨੇ ਐੱਫ. ਡੀ. ਦਰਾਂ ਵਿਚ ਕਮੀ ਕੀਤੀ ਹੈ। ਇਸ ਤੋਂ ਪਹਿਲਾਂ ਨਿੱਜੀ ਖੇਤਰ ਦਾ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਐੱਫ. ਡੀ. ਦਰਾਂ ਘਟਾ ਚੁੱਕੇ ਹਨ।
ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਡਿੱਗੀ, ਜਾਣੋ 10 ਗ੍ਰਾਮ ਦਾ ਮੁੱਲ
NEXT STORY