ਨਵੀਂ ਦਿੱਲੀ (ਭਾਸ਼ਾ) - ਨਵੰਬਰ 2025 ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਬੇਰੋਜ਼ਗਾਰੀ ਦਰ ਘਟ ਕੇ ਰਿਕਾਰਡ ਹੇਠਲੇ ਪੱਧਰ 4.7 ਫ਼ੀਸਦੀ ’ਤੇ ਆ ਗਈ, ਜਦੋਂ ਕਿ ਅਕਤੂਬਰ 2025 ’ਚ ਇਹ 5.2 ਫ਼ੀਸਦੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਨੁਸਾਰ ਨਵੰਬਰ 2025 ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਬੇਰੋਜ਼ਗਾਰੀ ਦਰ ਘਟ ਕੇ 4.7 ਫ਼ੀਸਦੀ ਹੋ ਗਈ, ਜੋ ਅਪ੍ਰੈਲ 2025 ਤੋਂ ਬਾਅਦ ਤੋਂ ਸਭ ਤੋਂ ਘੱਟ ਹੈ। ਮੰਤਰਾਲਾ ਨੇ ਅੱਗੇ ਦੱਸਿਆ ਕਿ ਨਵੰਬਰ 2025 ’ਚ ਪੇਂਡੂ ਬੇਰੋਜ਼ਗਾਰੀ ਦਰ ਘਟ ਕੇ 3.9 ਫ਼ੀਸਦੀ ਦੇ ਨਵੇਂ ਹੇਠਲੇ ਪੱਧਰ ’ਤੇ ਆ ਗਈ, ਜਦੋਂ ਕਿ ਸ਼ਹਿਰੀ ਬੇਰੋਜ਼ਗਾਰੀ ਦਰ ਘਟ ਕੇ 6.5 ਫੀਸਦੀ ਹੋ ਗਈ, ਜੋ ਅਪ੍ਰੈਲ 2025 ’ਚ ਦਰਜ ਕੀਤੇ ਗਏ ਆਪਣੇ ਪਿਛਲੇ ਸਭ ਤੋਂ ਹੇਠਲੇ ਪੱਧਰ ਦੇ ਬਰਾਬਰ ਹੈ। ਅਪ੍ਰੈਲ 2025 ’ਚ ਬੇਰੋਜ਼ਗਾਰੀ ਦਰ 5.1 ਫੀਸਦੀ ਸੀ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਬਿਆਨ ਅਨੁਸਾਰ ਕੁੱਲ ਮਿਲਾ ਕੇ ਰੁਝਾਨ ਪੇਂਡੂ ਰੋਜ਼ਗਾਰ ’ਚ ਵਾਧਾ, ਔਰਤਾਂ ਦੀ ਵਧਦੀ ਹਿੱਸੇਦਾਰੀ ਅਤੇ ਸ਼ਹਿਰੀ ਕਿਰਤ ਮੰਗ ’ਚ ਹੌਲੀ-ਹੌਲੀ ਸੁਧਾਰ ਕਾਰਨ ਲੇਬਰ ਮਾਰਕੀਟ ਦੀ ਸਥਿਤੀ ’ਚ ਮਜ਼ਬੂਤੀ ਦਾ ਸੰਕੇਤ ਦਿੰਦੇ ਹਨ।
ਪੁਰਸ਼ ਅਤੇ ਔਰਤਾਂ ਦੋਵਾਂ ਲਈ ਬੇਰੋਜ਼ਗਾਰੀ ਘੱਟ
ਮੰਤਰਾਲਾ ਨੇ ਕਿਹਾ ਕਿ ਇਸ ’ਚ ਕਿਹਾ ਗਿਆ ਹੈ ਕਿ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਪੁਰਸ਼ ਅਤੇ ਔਰਤਾਂ ਦੋਵਾਂ ਲਈ ਬੇਰੋਜ਼ਗਾਰੀ ਦਰ ’ਚ ਨਵੰਬਰ 2025 ’ਚ ਰਿਕਾਰਡ ਗਿਰਾਵਟ ਵੇਖੀ ਗਈ। ਔਰਤਾਂ ਲਈ ਨਵੰਬਰ 2025 ’ਚ ਬੇਰੋਜ਼ਗਾਰੀ ਦਰ ਘਟ ਕੇ 4.8 ਫ਼ੀਸਦੀ ਹੋ ਗਈ, ਜੋ ਅਕਤੂਬਰ 2025 ’ਚ 5.4 ਫੀਸਦੀ ਸੀ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਇਹ ਗਿਰਾਵਟ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ’ਚ ਔਰਤਾਂ ਲਈ ਬੇਰੋਜ਼ਗਾਰੀ ਦਰ ’ਚ ਕਮੀ ਕਾਰਨ ਹੋਈ, ਜੋ ਕ੍ਰਮਵਾਰ 4 ਤੋਂ ਘਟ ਕੇ 3.4 ਫੀਸਦੀ ਅਤੇ 9.7 ਤੋਂ ਘਟ ਕੇ 9.3 ਫ਼ੀਸਦੀ ਹੋ ਗਈ ਹੈ। ਇਸ ਤੋਂ ਇਲਾਵਾ ਕੁੱਲ ਮਿਲਾ ਕੇ ਪੁਰਸ਼ਾਂ ਦੀ ਬੇਰੋਜ਼ਗਾਰੀ ਦਰ ਨਵੰਬਰ 2025 ’ਚ ਘਟ ਕੇ 4.6 ਫੀਸਦੀ ਹੋ ਗਈ, ਜਦੋਂ ਕਿ ਅਕਤੂਬਰ 2025 ’ਚ ਇਹ 5.1 ਫੀਸਦੀ ਸੀ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਪਿੰਡਾਂ ਅਤੇ ਸ਼ਹਿਰਾਂ ਦੋਵਾਂ ਥਾਵਾਂ ’ਤੇ ਘੱਟ ਹੋਈ ਬੇਰੋਜ਼ਗਾਰੀ
ਖੇਤਰਵਾਰ ਵਿਸ਼ਲੇਸ਼ਣ ਕਰਨ ’ਤੇ ਨਵੰਬਰ 2025 ’ਚ ਪੇਂਡੂ ਅਤੇ ਸ਼ਹਿਰੀ ਪੁਰਸ਼ਾਂ ਦੀ ਬੇਰੋਜ਼ਗਾਰੀ ਦਰ ਕ੍ਰਮਵਾਰ 4.1 ਅਤੇ 5.6 ਫੀਸਦੀ ਰਹੀ, ਜਦੋਂ ਕਿ ਪਿਛਲੇ ਮਹੀਨੇ ਇਹ ਕ੍ਰਮਵਾਰ 4.6 ਅਤੇ 6.1 ਫੀਸਦੀ ਸੀ। ਅਪ੍ਰੈਲ-ਨਵੰਬਰ 2025 ਦੌਰਾਨ ਪੁਰਸ਼ਾਂ, ਔਰਤਾਂ ਅਤੇ ਸਾਰੇ ਲੋਕਾਂ ’ਚ ਬੇਰੋਜ਼ਗਾਰੀ ਦਰ ’ਚ ਲਗਾਤਾਰ ਅਤੇ ਵਿਆਪਕ ਗਿਰਾਵਟ ਦਰਜ ਕੀਤੀ ਗਈ। ਪੇਂਡੂ ਖੇਤਰਾਂ ’ਚ ਇਹ ਗਿਰਾਵਟ ਜ਼ਿਆਦਾ ਸਪੱਸ਼ਟ ਸੀ, ਜਿੱਥੇ ਨਵੰਬਰ ’ਚ ਪੁਰਸ਼ ਅਤੇ ਔਰਤਾਂ ਦੋਵਾਂ ਲਈ ਬੇਰੋਜ਼ਗਾਰੀ ਦਰ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ। ਸ਼ਹਿਰੀ ਖੇਤਰਾਂ ’ਚ ਬੇਰੋਜ਼ਗਾਰੀ ਦਰ ਜ਼ਿਆਦਾ ਬਣੀ ਰਹੀ ਪਰ ਇਸ ਮਿਆਦ ਦੇ ਅੰਤ ਤੱਕ ਇਸ ’ਚ ਸੁਧਾਰ ਦੇਖਣ ਨੂੰ ਮਿਲਿਆ।
ਮਹਿਲਾ ਆਬਾਦੀ ਅਨੁਪਾਤ ’ਚ ਵੀ ਵਾਧਾ
15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਹਿਲਾ ਆਬਾਦੀ ਅਨੁਪਾਤ (ਡਬਲਿਊ. ਪੀ. ਆਰ.) ’ਚ ਨਵੰਬਰ 2025 ’ਚ ਵਿਆਪਕ ਤੌਰ ’ਤੇ ਸੁਧਾਰ ਦਾ ਰੁਝਾਨ ਨਜ਼ਰ ਆਇਆ। ਪੇਂਡੂ ਖੇਤਰਾਂ ’ਚ ਮਹਿਲਾ ਮਜ਼ਦੂਰੀ ਦਰ (ਡਬਲਿਊ. ਐੱਲ. ਆਰ.) ਅਪ੍ਰੈਲ 2025 ’ਚ 55.4 ਤੋਂ ਵਧ ਕੇ ਨਵੰਬਰ 2025 ’ਚ 56.3 ਫੀਸਦੀ ਹੋ ਗਈ, ਜਦੋਂ ਕਿ ਇਸ ਮਿਆਦ ’ਚ ਕੁੱਲ ਡਬਲਿਊ. ਪੀ. ਆਰ. 52.8 ਤੋਂ ਵਧ ਕੇ 53.2 ਮਜ਼ਦੂਰ ਆਬਾਦੀ ਅਨੁਪਾਤ ਹੋ ਗਿਆ। ਸ਼ਹਿਰੀ ਖੇਤਰਾਂ ’ਚ ਡਬਲਿਊ. ਪੀ. ਆਰ. ਲੱਗਭਗ ਸਥਿਰ ਰਿਹਾ। ਵਿਸ਼ੇਸ਼ ਤੌਰ ’ਤੇ, ਪੇਂਡੂ ਮਹਿਲਾ ਮਜ਼ਦੂਰੀ ਦਰ ਅਪ੍ਰੈਲ 2025 ’ਚ 36.8 ਫੀਸਦੀ ਤੋਂ ਵਧ ਕੇ ਨਵੰਬਰ 2025 ’ਚ 38.4 ਫੀਸਦੀ ਹੋ ਗਈ, ਜਿਸ ਨਾਲ ਇਸ ਮਿਆਦ ’ਚ ਕੁੱਲ ਮਹਿਲਾ ਮਜ਼ਦੂਰੀ ਦਰ ’ਚ 32.5 ਤੋਂ 33.4 ਫੀਸਦੀ ਦਾ ਵਾਧਾ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਵੱਡੀ ਗਿਣਤੀ ’ਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਨਾਲ ATF ਦੀ ਵਿਕਰੀ 4.1 ਫ਼ੀਸਦੀ ਘਟੀ
NEXT STORY