ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਮੰਡਲ ਨੇ ਦੇਸ਼ ’ਚ ਅਹਿਮ ਖਣਿਜਾਂ ਭਾਵ ਰੇਅਰ ਅਰਥ ਐਲੀਮੈਂਟ ਦੀ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ 1,500 ਕਰੋੜ ਰੁਪਏ ਦੀ ਹੌਂਸਲਾ ਵਧਾਊ ਯੋਜਨਾ ਨੂੰ ਬੁੱਧਵਾਰ ਪ੍ਰਵਾਨਗੀ ਦਿੱਤੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Zomato ਦਾ ਝਟਕਾ, ਵਧਾਈ ਫੀਸ, ਗਾਹਕਾਂ 'ਤੇ ਪਵੇਗਾ ਸਿੱਧਾ ਅਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਹੋਈ ਮੀਟਿੰਗ ’ਚ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਯੋਜਨਾ ਦਾ ਮੰਤਵ ਦੇਸ਼ ’ਚ ਪੁਰਾਣੇ ਵਾਹਨਾਂ ਦੇ ਈ-ਵੇਸਟ, ਲਿਥੀਅਮ-ਆਇਨ ਬੈਟਰੀ ਸਕ੍ਰੈਪ ਤੇ ਕੈਟਾਲਿਟਿਕ ਕਨਵਰਟਰ ਵਰਗੇ ਸੋਮਿਆਂ ਤੋਂ ਅਹਿਮ ਖਣਿਜਾਂ ਨੂੰ ਵੱਖ ਕਰਨ ਅਤੇ ਪੈਦਾ ਕਰਨ ਲਈ ਰੀਸਾਈਕਲਿੰਗ ਸਮਰੱਥਾ ਨੂੰ ਵਿਕਸਤ ਕਰਨਾ ਹੈ।
ਇਹ ਵੀ ਪੜ੍ਹੋ : ਮੁੜ ਹੋ ਗਿਆ ਛੁੱਟੀਆਂ ਦਾ ਐਲਾਨ, 3,4 ਅਤੇ 5 ਸਤੰਬਰ ਨੂੰ ਨਹੀਂ ਹੋਵੇਗਾ ਕੰਮਕਾਜ
ਇਹ ਯੋਜਨਾ ਰਾਸ਼ਟਰੀ ਅਹਿਮ ਖਣਿਜ ਮਿਸ਼ਨ ਦਾ ਹਿੱਸਾ ਹੈ। ਇਸ ਮਿਸ਼ਨ ਦਾ ਟੀਚਾ ਅਹਿਮ ਖਣਿਜਾਂ ਲਈ ਘਰੇਲੂ ਸਮਰੱਥਾ ਤੇ ਸਪਲਾਈ ਲੜੀ ਦੀ ਤਾਕਤ ਨੂੰ ਵਧਾਉਣਾ ਹੈ।
ਸਰਕਾਰ ਨੇ ਮਿਸ਼ਨ ਲਈ ਪਹਿਲਾਂ ਹੀ 16,300 ਕਰੋੜ ਰੁਪਏ ਮਨਜ਼ੂਰ ਕਰ ਲਏ ਹਨ। ਇਸ ਮਿਸ਼ਨ ’ਤੇ 7 ਸਾਲਾਂ ਦੌਰਾਨ ਕੁੱਲ 34,300 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ’ਚ ਜਨਤਕ ਖੇਤਰ ਦੀਆਂ ਕੰਪਨੀਆਂ 18,000 ਕਰੋੜ ਰੁਪਏ ਦਾ ਯੋਗਦਾਨ ਪਾਉਣਗੀਆਂ।
ਇਹ ਵੀ ਪੜ੍ਹੋ : 5,900 ਰੁਪਏ ਮਹਿੰਗਾ ਹੋਇਆ ਗੋਲਡ, ਫਿਰ ਬਣਾਇਆ ਨਵਾਂ ਰਿਕਾਰਡ
ਸਾਫ਼ ਊਰਜਾ ਤਕਨਾਲੋਜੀਆਂ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤਾਂਬਾ, ਲਿਥੀਅਮ, ਨਿੱਕਲ, ਕੋਬਾਲਟ ਅਤੇ ‘ਰੇਅਰ ਅਰਥ ਐਲੀਮੈਂਟ’ ਵਰਗੇ ਅਹਿਮ ਖਣਿਜ ਜ਼ਰੂਰੀ ਕੱਚਾ ਮਾਲ ਹਨ।
ਇਸ ਮਿਸ਼ਨ ਦੇ ਮੁੱਖ ਮੰਤਵਾਂ ’ਚ ਖਣਿਜ ਖੋਜ ਨੂੰ ਤੇਜ਼ ਕਰਨਾ, ਦਰਾਮਦ ਦੀ ਨਿਰਭਰਤਾ ਨੂੰ ਘਟਾਉਣਾ, ਵਿਦੇਸ਼ਾਂ ’ਚ ਖਣਿਜ ਬਲਾਕ ਹਾਸਲ ਕਰਨਾ, ਖਣਿਜ ਪ੍ਰਾਸੈਸਿੰਗ ਤਕਨਾਲੋਜੀ ਨੂੰ ਵਿਕਸਤ ਕਰਨਾ ਅਤੇ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : SBI ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਕਰੋੜਾਂ ਦਾ ਬੀਮਾ ਕਵਰ ਤੇ EMI 'ਤੇ ਰਾਹਤ ਸਮੇਤ ਕਈ ਹੋਰ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਹਾਈ ਤੋਂ ਬਾਅਦ ਮੂਧੇ ਮੂੰਹ ਡਿੱਗੇ Gold ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ
NEXT STORY