ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਕੇਂਦਰੀ ਗ੍ਰਹਿ ਮੰਤਰਲਾ 'ਚ ਅਨਲਾਕ-3 ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅਨਲਾਕ-3 'ਚ ਸਿਨੇਮਾ ਹਾਲ ਸੋਸ਼ਲ ਡਿਸਟੈਂਸਿੰਗ ਦੇ ਨਾਲ ਖੋਲ੍ਹੇ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ 1 ਅਗਸਤ ਤੋਂ ਦੇਸ਼ ਭਰ 'ਚ ਸਿਨੇਮਾ ਹਾਲ ਖੋਲ੍ਹਣ ਦਾ ਪ੍ਰਸਤਾਵ ਗ੍ਰਹਿ ਮੰਤਰਾਲਾ ਨੂੰ ਭੇਜਿਆ ਹੈ।
ਰਿਪੋਰਟਾਂ ਮੁਤਾਬਕ, ਸੂਚਨਾ ਮੰਤਰਾਲਾ ਦੀ ਸਿਨੇਮਾ ਹਾਲ ਮਾਲਕਾਂ ਨਾਲ ਪਿਛਲੇ ਦਿਨੀਂ ਕਈ ਦੌਰ ਦੀ ਚਰਚਾ ਹੋਈ ਹੈ। ਤਕਰੀਬਨ 4 ਮਹੀਨੇ ਤੋਂ ਲਗਾਤਾਰ ਸਿਨੇਮਾ ਹਾਲ ਬੰਦ ਹਨ। ਇਸ ਨਾਲ ਬਾਲੀਵੁੱਡ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
31 ਜੁਲਾਈ ਨੂੰ ਅਨਲਾਕ-2 ਖਤਮ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ, ਅਨਲਾਕ-3 'ਚ ਸਰੀਰਕ ਦੂਰੀ ਦੇ ਪ੍ਰਬੰਧਾਂ ਨਾਲ ਸਿਨੇਮਾਘਰਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸੂਚਨਾ ਮੰਤਰਾਲਾ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਕਿਹਾ ਹੈ ਕਿ 1 ਅਗਸਤ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ। ਮੰਤਰਾਲਾ ਨੇ ਕਿਹਾ ਹੈ ਕਿ ਜੇਕਰ 1 ਅਗਸਤ ਨੂੰ ਸੰਭਵ ਨਾ ਹੋਵੇ ਤਾਂ ਅਗਸਤ ਦਾ ਮਹੀਨਾ ਖਤਮ ਤੋਂ ਪਹਿਲਾਂ ਇਹ ਇਜਾਜ਼ਤ ਦੇ ਦਿੱਤੀ ਜਾਵੇ। 25 ਫੀਸਦੀ ਸੀਟਾਂ ਨਾਲ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਕੋਰੋਨਾ ਕਾਲ 'ਚ ਸਿਨੇਮਾਘਰ ਖੁੱਲ੍ਹਦੇ ਹਨ ਤਾਂ ਮਾਸਕ ਤੋਂ ਬਿਨਾਂ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ, ਟਿਕਟ ਵੀ ਡਿਜੀਟਲੀ ਜਾਰੀ ਕੀਤੀ ਜਾ ਸਕਦੀ ਹੈ।
ਕਸ਼ਮੀਰੀ ਸਿਖਿਆਰਥੀ ਨੇ ਵਧਾਇਆ ਦੇਸ਼ ਦਾ ਮਾਣ, ਬ੍ਰਿਟੇਨ ਵਿਚ ਪੜ੍ਹਨ ਲਈ ਹਾਸਲ ਕੀਤੀ ਸਕਾਲਰਸ਼ਿਪ
NEXT STORY