ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੇਸ਼ੱਕ ਆਮਦਨ ਕਰ ਦੀ ਨਵੀਂ ਵਿਵਸਥਾ ’ਚ ਹੁਣ ਤੱਕ ਮਿਲਣ ਵਾਲੀਆਂ ਕਈ ਰਿਆਇਤਾਂ ਅਤੇ ਛੋਟਾਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਨਵੀਂ ਕਰ ਵਿਵਸਥਾ ’ਚ ਵੀ ਪੈਨਸ਼ਨ, ਐੱਨ. ਪੀ. ਐੱਸ. ਨਿਕਾਸੀ ਤੋਂ ਇਲਾਵਾ ਵਾਲੰਟੀਅਰ ਰਿਟਾਇਰਮੈਂਟ ਸਕੀਮ (ਵੀ. ਆਰ. ਐੱਸ.) ’ਚ ਮਿਲਣ ਵਾਲੀ 5 ਲੱਖ ਰੁਪਏ ਤੱਕ ਦੀ ਰਾਸ਼ੀ ’ਤੇ ਕਰ ਛੋਟ ਉਪਲੱਬਧ ਹੋਵੇਗੀ। ਵਿੱਤ ਮੰਤਰੀ ਨੇ ਬਜਟ ’ਚ ਨਿੱਜੀ ਆਮਦਨ ਕਰ ਢਾਂਚੇ ’ਚ ਵਿਆਪਕ ਬਦਲਾਅ ਦਾ ਐਲਾਨ ਕੀਤਾ ਹੈ। ਨਵੀਂ ਕਰ ਵਿਵਸਥਾ ’ਚ 5 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਵਾਲੇ ਕਰਦਾਤਿਆਂ ਲਈ ਕਰ ਦੀਆਂ ਘੱਟ ਦਰਾਂ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਈ ਤਰ੍ਹਾਂ ਦੀਆਂ ਕਰ ਰਿਆਇਤਾਂ ਅਤੇ ਛੋਟਾਂ ਨੂੰ ਖਤਮ ਕਰ ਦਿੱਤਾ। ਪੁਰਾਣੀ ਕਰ ਵਿਵਸਥਾ ’ਚ 120 ਦੇ ਕਰੀਬ ਛੋਟਾਂ ਅਤੇ ਰਿਆਇਤਾਂ ਦਿੱਤੀਆਂ ਗਈਆਂ ਸਨ, ਇਨ੍ਹਾਂ ’ਚੋਂ 70 ਨੂੰ ਹਟਾਇਆ ਗਿਆ ਹੈ।
ਨਵੀਂ ਕਰ ਵਿਵਸਥਾ ਤਹਿਤ ਜੋ ਕਰ ਛੋਟਾਂ ਅਤੇ ਰਿਆਇਤਾਂ ਉਪਲੱਬਧ ਹੋਣਗੀਆਂ ਉਹ ਇਸ ਤਰ੍ਹਾਂ ਹਨ
ਖੇਤੀ ਤੋਂ ਹੋਣ ਵਾਲੀ ਕਮਾਈ, ਅਣਵੰਡੇ ਹਿੰਦੂ ਪਰਿਵਾਰ ਦੇ ਕਿਸੇ ਮੈਂਬਰ ਨੂੰ ਪਰਿਵਾਰ ਦੀ ਜਾਇਦਾਦ ਤੋਂ ਮਿਲਣ ਵਾਲਾ ਪੈਸਾ, ਕੰਪਨੀ ਦੇ ਹਿੱਸੇਦਾਰ ਨੂੰ ਮਿਲਣ ਵਾਲੇ ਲਾਭ ਦਾ ਹਿੱਸਾ, ਪ੍ਰਵਾਸੀ ਭਾਰਤੀਆਂ ਨੂੰ ਕੁਝ ਸਕਿਓਰਿਟੀਜ਼, ਕਰਜ਼ਾ ਪੱਤਰਾਂ ਅਤੇ ਅਪ੍ਰਵਾਸੀ (ਬਾਹਰਲਾ) ਖਾਤੇ ’ਚ ਰੱਖੇ ਪੈਸੇ ’ਤੇ ਮਿਲਣ ਵਾਲੇ ਵਿਆਜ, ਵਿਦੇਸ਼ੀ ਡਿਪਲੋਮੈਟਾਂ, ਦਲਾਂ ਅਤੇ ਸਿੱਖਿਆਰਥੀਆਂ ਨੂੰ ਹੋਣ ਵਾਲੀ ਆਮਦਨ, ਵਿਦੇਸ਼ ’ਚ ਸੇਵਾ ਬਦਲੇ ਕਿਸੇ ਭਾਰਤੀ ਨਾਗਰਿਕ ਨੂੰ ਭਾਰਤ ਸਰਕਾਰ ਵੱਲੋਂ ਮਿਲਣ ਵਾਲੀ ਰਾਸ਼ੀ, ਮੌਤ ਅਤੇ ਰਿਟਾਇਰਮੈਂਟ ’ਤੇ ਮਿਲਣ ਵਾਲੀ ਗ੍ਰੈਚੁਟੀ (ਸਰਕਾਰੀ ਕਰਮਚਾਰੀਆਂ ਲਈ ਕੋਈ ਹੱਦ ਨਹੀਂ, ਹੋਰ ਲਈ 20 ਲੱਖ ਰੁਪਏ ਤੱਕ), ਰਿਟਾਇਰਮੈਂਟ ਸਮੇਂ ਬਚੀਆਂ ਛੁੱਟੀਆਂ ਦੇ ਬਦਲੇ ਮਿਲਣ ਵਾਲੀ ਨਕਦੀ (ਸਰਕਾਰੀ ਕਰਮਚਾਰੀਆਂ ਲਈ ਕੋਈ ਹੱਦ ਨਹੀਂ, ਹੋਰ ਲਈ 3 ਲੱਖ ਰੁਪਏ ਤੱਕ), ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਨੂੰ ਮਿਲਣ ਵਾਲਾ ਮੁਆਵਜ਼ਾ, ਕਿਸੇ ਆਫਤ ਦੀ ਸਥਿਤੀ ’ਚ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ, ਵੀ. ਆਰ. ਐੱਸ. ਤਹਿਤ ਮਿਲਣ ਵਾਲੀ 5 ਲੱਖ ਰੁਪਏ ਤੱਕ ਦੀ ਰਾਸ਼ੀ ਹੋਵੇਗੀ ਕਰ ਮੁਕਤ, ਜੀਵਨ ਬੀਮਾ ਪਾਲਿਸੀ ਤੋਂ ਬੋਨਸ ਸਮੇਤ ਮਿਲਣ ਵਾਲੀ ਰਾਸ਼ੀ (ਕੁਝ ਸ਼ਰਤਾਂ ਨਾਲ), ਮੌਤ ’ਤੇ ਬੀਮੇ ਤੋਂ ਮਿਲਣ ਵਾਲੀ ਰਾਸ਼ੀ (ਬਿਨਾਂ ਸ਼ਰਤਾਂ ਦੇ), ਜੀ. ਪੀ. ਐੱਫ. ਜਾਂ ਪੀ. ਪੀ. ਐੱਫ. ਤੋਂ ਮਿਲਣ ਵਾਲਾ ਵਿਆਜ, ਸੁਕੰਨਿਆ ਸਮ੍ਰਿਧੀ ਖਾਤੇ ਤੋਂ ਮਿਲਣ ਵਾਲੀ ਰਾਸ਼ੀ, ਐੱਨ. ਪੀ. ਐੱਸ. ਨੂੰ ਬੰਦ ਕਰਨ ’ਤੇ ਮਿਲਣ ਵਾਲਾ ਭੁਗਤਾਨ ਅਤੇ ਪਾਰਟ ਪੇਮੈਂਟ, ਪੈਨਸ਼ਨ ਮਦ ’ਚ ਮਿਲਣ ਵਾਲਾ ਭੁਗਤਾਨ (ਕੁਝ ਸ਼ਰਤਾਂ ਨਾਲ), ਵਜ਼ੀਫੇ ਦੀ ਰਾਸ਼ੀ, ਸਰਕਾਰ ਜਾਂ ਸਰਕਾਰੀ ਸੰਸਥਾਨ ਵੱਲੋਂ ਕਿਸੇ ਸਨਮਾਨ ਦੇ ਨਾਲ ਮਿਲਣ ਵਾਲੀ ਰਾਸ਼ੀ, ਸ਼ੌਰਿਆ ਸਨਮਾਨ ਤਹਿਤ ਮਿਲਣ ਵਾਲੀ ਪੈਨਸ਼ਨ, ਨਾਗਾਲੈਂਡ, ਮਣੀਪੁਰ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਨਾਰਥ ਚਾਚਰ ਹਿੱਲਸ, ਮਿਕਿਰ ਹਿੱਲਸ, ਖਾਸੀ ਹਿਲਸ, ਜਯੋਤਿਆ ਹਿੱਲਸ ਅਤੇ ਗਾਰੋ ਹਿੱਲਸ ਅਤੇ ਲੱਦਾਖ ਦੇ ਜ਼ਿਲੇ ਦੇ ਨਿਵਾਸੀਆਂ ਨੂੰ ਲਾਭਅੰਸ਼ ਦੇ ਤੌਰ ’ਤੇ ਜਾਂ ਸਕਿਓਰਿਟੀਜ਼ ਦੇ ਵਿਆਜ ਤੋਂ ਹੋਣ ਵਾਲੀ ਆਮਦਨ, ਸਿੱਕਮ ਦੇ ਨਿਵਾਸੀਆਂ ਨੂੰ ਸਰਕਾਰ ਵੱਲੋਂ ਅਤੇ ਲਾਭਅੰਸ਼ ਦੇ ਤੌਰ ’ਤੇ ਜਾਂ ਸਕਿਓਰਿਟੀਜ਼ ਦੇ ਵਿਆਜ ਤੋਂ ਹੋਣ ਵਾਲੀ ਆਮਦਨ।
31 ਪੈਸੇ ਕਮਜ਼ੋਰ ਹੋ ਕੇ 71.63 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ
NEXT STORY