ਨਵੀਂ ਦਿੱਲੀ (ਇੰਟ.) - ਜੇਕਰ ਤੁਸੀਂ ਐੱਚ. ਡੀ. ਐੱਫ. ਸੀ. ਬੈਂਕ ਦੇ ਗਾਹਕ ਹੋ ਅਤੇ ਰੋਜ਼ਾਨਾ ਦੇ ਸਾਰੇ ਭੁਗਤਾਨ ਯੂ. ਪੀ. ਆਈ. ਦੇ ਜ਼ਰੀਏ ਕਰਦੇ ਹੋ, ਤਾਂ ਤੁਹਾਡੇ ਲਈ ਇਹ ਖਬਰ ਬੇਹੱਦ ਜ਼ਰੂਰੀ ਹੈ। ਦਸੰਬਰ ਦੇ ਮਹੀਨੇ ’ਚ 2 ਵਾਰ ਅਜਿਹਾ ਸਮਾਂ ਆਉਣ ਵਾਲਾ ਹੈ, ਜਦੋਂ ਤੁਸੀਂ ਚਾਹੁੰਦੇ ਹੋਏ ਵੀ ਐੱਚ. ਡੀ. ਐੱਫ. ਸੀ. ਬੈਂਕ ਨਾਲ ਜੁਡ਼ੇ ਯੂ. ਪੀ. ਆਈ. ਭੁਗਤਾਨ ਨਹੀਂ ਕਰ ਸਕੋਗੇ। ਬੈਂਕ ਨੇ ਸਿਸਟਮ ਅਪਗ੍ਰੇਡ ਅਤੇ ਤਕਨੀਕੀ ਮੁਰੰਮਤ ਲਈ 4-4 ਘੰਟੇ ਦੀ ਵਿੰਡੋ ਐਲਾਨ ਕੀਤੀ ਹੈ, ਜਿਸ ’ਚ ਸਾਰੀਆਂ ਯੂ. ਪੀ. ਆਈ. ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ। ਅਜਿਹੇ ’ਚ ਜੇ ਤੁਹਾਡੀ ਕੋਈ ਐਮਰਜੈਂਸੀ ਭੁਗਤਾਨ ਯੋਜਨਾ ਹੈ, ਤਾਂ ਪਹਿਲਾਂ ਹੀ ਇਸ ਦਾ ਸਮਾਂ ਨੋਟ ਕਰ ਲਓ, ਨਹੀਂ ਤਾਂ ਟਰਾਂਜ਼ੈਕਸ਼ਨ ਅੱਧ ਵਿਚਾਲੇ ਫਸ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਕਦੋਂ ਬੰਦ ਰਹਿਣਗੀਆਂ ਯੂ. ਪੀ. ਆਈ. ਸੇਵਾਵਾਂ?
ਐੱਚ. ਡੀ. ਐੱਫ. ਸੀ. ਬੈਂਕ ਨੇ ਦੱਸਿਆ ਹੈ ਕਿ 13 ਅਤੇ 21 ਦਸੰਬਰ 2025 ਨੂੰ ਤੜਕੇ ਸਵੇਰੇ ’ਚ ਸਿਸਟਮ ਦੀ ਮੁਰੰਮਤ ਕੀਤੀ ਜਾਵੇਗੀ। ਇਸ ਦੌਰਾਨ ਯੂ. ਪੀ. ਆਈ. ਸੇਵਾਵਾਂ ਬੰਦ ਰਹਿਣਗੀਆਂ। 13 ਦਸੰਬਰ ਨੂੰ ਅੱਧੀ ਰਾਤ 2.30 ਤੋਂ ਸਵੇਰੇ 6.30 ਵਜੇ ਤੱਕ ਅਤੇ 21 ਦਸੰਬਰ ਨੂੰ ਅੱਧੀ ਰਾਤ 2.30 ਵਜੇ ਤੋਂ ਸਵੇਰੇ 6.30 ਵਜੇ ਤੱਕ ਯੂ. ਪੀ. ਆਈ. ਨਾਲ ਜੁਡ਼ੇ ਸਾਰੇ ਭੁਗਤਾਨ ਅਤੇ ਟਰਾਂਜ਼ੈਕਸ਼ਨਜ਼ ਨਹੀਂ ਕੀਤੇ ਜਾ ਸਕਣਗੇ।
ਇਹ ਵੀ ਪੜ੍ਹੋ : Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਤਿਉਹਾਰਾਂ ਤੋਂ ਬਾਅਦ ਵੀ ਮੰਗ ਮਜ਼ਬੂਤ, PV ਦੀ ਵਿਕਰੀ 18.70 ਫ਼ੀਸਦੀ ਵਧੀ
NEXT STORY