ਨਵੀਂ ਦਿੱਲੀ (ਵਿਸ਼ੇਸ਼) – ਅਮਰੀਕਾ ’ਚ ਫੈੱਡਰਲ ਰਿਜ਼ਰਵ ਵਲੋਂ ਬੁੱਧਵਾਰ ਦੇਰ ਰਾਤ ਵਿਆਜ ਦਰਾਂ ’ਚ 0.75 ਫੀਸਦੀ ਦਾ ਵਾਧਾ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਯੂਰਪ ਦੇ ਕਈ ਕੇਂਦਰੀ ਬੈਂਕਾਂ ’ਚ ਵਿਆਜ ਦਰਾਂ ’ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਯੂਰਪ ਕੇਂਦਰੀ ਬੈਂਕਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਨੂੰ ਕਾਬੂ ’ਚ ਰੱਖਣ ਲਈ ਅੱਗੇ ਵੀ ਵਿਆਜ ਦਰਾਂ ’ਚ ਵਾਧੇ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਸਵਿਸ ਨੈਸ਼ਨਲ ਬੈਂਕ ਅਤੇ ਨੈਸ਼ਨਲ ਬੈਂਕ ਆਫ ਹੰਗਰੀ ਨੇ ਵਿਆਜ ਦਰਾਂ ’ਚ 2007 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ’ਚ .25 ਫੀਸਦੀ ਦਾ ਵਾਧਾ ਕੀਤਾ ਹੈ ਜਦ ਕਿ ਬੈਂਕ ਆਫ ਇੰਗਲੈਂਡ ’ਚ ਵੀ 25 ਅਾਧਾਰ ਅੰਕ ਦਾ ਵਾਧਾ ਕਰਦੇ ਹੋਏ ਕਿਹਾ ਹੈ ਕਿ ਅਪ੍ਰੈਲ ਅਤੇ ਜੂਨ ਦੀ ਤਿਮਾਹੀ ’ਚ ਬ੍ਰਿਟੇਨ ਦੀ ਅਰਥਵਿਵਸਥਾ ’ਚ ਗਿਰਾਵਟ ਆ ਸਕਦੀ ਹੈ। ਬ੍ਰਿਟੇਨ ’ਚ 2009 ਤੋਂ ਬਾਅਦ ਬੈਂਚਮਾਰਕ ਰੇਟ ਸਭ ਤੋਂ ਵੱਧ ਹੋ ਗਿਆ ਹੈ।
ਅਮਰੀਕਾ ਅਤੇ ਯੂਰਪ ਵਲੋਂ ਵਧਾਈਆਂ ਗਈਆਂ ਵਿਆਜ ਦਰਾਂ ਦਾ ਅਸਰ ਵੀਰਵਾਰ ਨੂੰ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਨਜ਼ਰ ਆਇਆ ਅਤੇ ਏਸ਼ੀਆ ਅਤੇ ਯੂਰਪ ਸਮੇਤ ਅਮਰੀਕਾ ਦੇ ਬਾਜ਼ਾਰਾਂ ’ਚ ਵੀਰਵਾਰ ਰਾਤ ਨੂੰ ਭਾਰੀ ਗਿਰਾਵਟ ਦੇਖੀ ਗਈ। ਅਮਰੀਕਾ ’ਚ ਡਾਓਜੋਨ ਇੰਡਸਟ੍ਰੀਅਲ ਐਵਰੇਜ਼ ਇੰਡੈਕਸ 800 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ ਜਦ ਕਿ ਐੱਸ. ਐਂਡ ਪੀ. 500 ਇੰਡੈਕਸ ’ਚ ਵੀ ਸਾਢੇ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਦ ਕਿ ਨੈਸਡੈਕ ਫੀਚਰ ’ਚ 4 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 454 ਅੰਕ ਡਿਗ ਕੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : Viacom18 ਨੇ ਖ਼ਰੀਦੇ IPL ਦੇ ਡਿਜੀਟਲ ਮੀਡੀਆ ਅਧਿਕਾਰ, ਲਗਾਈ ਇੰਨੇ ਹਜ਼ਾਰ ਕਰੋੜ ਦੀ ਬੋਲੀ
ਦੁਨੀਆ ਭਰ ਦੇ ਬਾਜ਼ਾਰਾਂ ਦਾ ਬੁਰਾ ਹਾਲ
ਇੰਡੈਕਸ ਗਿਰਾਵਟ
ਏਸ਼ੀਆ
ਸ਼ੰਘਾਈ ਕੰਪੋਜ਼ਿਟ (ਚੀਨ) 0.61
ਤਾਇਵਾਨ ਵੇਟਿਡ (ਤਾਈਵਾਨ) 1.00
ਹੈਂਗਸੇਂਗ (ਹਾਂਗਕਾਂਗ) 2.17
ਸਟ੍ਰੇਟ ਟਾਈਮਜ਼ (ਸਿੰਗਾਪੁਰ) 0.27
ਯੂਰਪ
ਐੱਫ. ਟੀ. ਐੱਸ. ਈ. (ਯੂ. ਕੇ.) 3.14
ਸੀ. ਏ. ਸੀ. (ਫ੍ਰਾਂਸ) 2.39
ਡੀ. ਏ. ਐਕਸ. (ਜਰਮਨ) 3.31
ਅਮਰੀਕਾ
ਡਾਓਜੋਨ 2.46
ਨੈਸਡੈਕ 4.07
ਇਹ ਵੀ ਪੜ੍ਹੋ : ਭਾਰਤ 'ਚ ਵਧਿਆ ਤੇਲ ਕੰਪਨੀਆਂ ਦਾ ਘਾਟਾ, ਡੀਲਰਾਂ ਨੇ ਕੰਪਨੀਆਂ 'ਤੇ ਲਗਾਇਆ ਇਹ ਦੋਸ਼
ਇਸ ਸਾਲ ਭਾਰਤੀ ਨਿਵੇਸ਼ਕਾਂ ਨੂੰ 27 ਲੱਖ ਕਰੋੜ ਦਾ ਚੂਨਾ
ਸ਼ੇਅਰ ਬਾਜ਼ਾਰ ਲਈ ਸਾਲ 2022 ਹੁਣ ਤੱਕ ਬੇਹੱਦ ਖਰਾਬ ਬੀਤਿਆ ਹੈ। ਇਸ ਸਾਲ ਦੇ ਸ਼ੁਰੂ ਤੋਂ ਹੀ ਬਾਜ਼ਾਰ ’ਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲੀ। ਇਸ ਸਾਲ ਹੁਣ ਤੱਕ ਸੈਂਸੈਕਸ ’ਚਕਰੀਬ 6654 ਅੰਕਾਂ ਜਾਂ 11.50 ਫੀਸਦੀ ਦੀ ਗਿਰਾਵਟ ਰਹੀ। ਸੈਂਸੈਕਸ 30 ਦੇ 23 ਸ਼ੇਅਰਾਂ ਨੇ ਨਾਂਹਪੱਖੀ ਰਿਟਰਨ ਦਿੱਤਾ। ਉੱਥੇ ਹੀ ਨਿਫਟੀ ’ਚ ਇਸ ਦੌਰਾਨ 1950 ਅੰਕਾਂ ਜਾਂ 11.20 ਫੀਸਦੀ ਗਿਰਾਵਟ ਰਹੀ।
ਨਿਫਟੀ 50 ਦੇ 39 ਸ਼ੇਅਰ ਲਾਲ ਨਿਸ਼ਾਨ ’ਚ ਰਹੇ। ਬ੍ਰਾਡਰ ਮਾਰਕੀਟ ਦੀ ਗੱਲ ਕਰੀਏ ਤਾਂ ਬੀ. ਐੱਸ. ਈ.500 ਵਿਚ 2980 ਅੰਕਾਂ ਜਾਂ 12.50 ਫੀਸਦੀ ਦੀ ਗਿਰਾਵਟ ਰਹੀ। ਇੰਡੈਕਸ ’ਚ ਸ਼ਾਮਲ 500 ’ਚੋਂ 400 ਸ਼ੇਅਰਾਂ ਨੇ ਨਾਂਹਪੱਖੀ ਰਿਟਰਨ ਦਿੱਤਾ। ਇਸ ਦੌਰਾਨ ਬੀ. ਐੱਸ. ਈ. ’ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ ਕਰੀਬ 27 ਲੱਖ ਕਰੋੜ ਰੁਪਏ ਘਟ ਗਿਆ।
ਮਿਡਕੈਪ ਇੰਡੈਕਸ ’ਚ 3535 ਅੰਕ ਜਾਂ 14 ਫੀਸਦੀ, ਜਦ ਕਿ ਸਮਾਲਕੈਪ ਇੰਡੈਕਸ ’ਚ 5090 ਅੰਕਾਂ ਜਾਂ 17.28 ਫੀਸਦੀ ਕਮਜ਼ੋਰੀ ਰਹੀ।
ਇਹ ਵੀ ਪੜ੍ਹੋ : ਹਵਾਈ ਸਫ਼ਰ ਹੋ ਸਕਦੈ ਮਹਿੰਗਾ, 6 ਮਹੀਨਿਆਂ 'ਚ ਈਂਧਨ ਦੀ ਕੀਮਤ 91 ਫ਼ੀਸਦੀ ਵਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਿਖ਼ਰ 'ਤੇ ਪਹੁੰਚਿਆ ਅੰਬਾਂ ਦਾ ਸੀਜ਼ਨ, ਮੰਡੀਆਂ 'ਚ ਨਹੀਂ ਪਹੁੰਚੀਆਂ ਸਾਰੀਆਂ ਕਿਸਮਾਂ
NEXT STORY