ਨਵੀਂ ਦਿੱਲੀ : ਅਮਰੀਕਾ ਨੇ ਭਾਰਤ ਦੇ ਅਡਾਨੀ ਸਮੂਹ ਬਾਰੇ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਦੇ ਸੰਸਥਾਪਕ ਗੌਤਮ ਅਡਾਨੀ ਅਤੇ ਕੰਪਨੀ ਰਿਸ਼ਵਤਖੋਰੀ ਵਿੱਚ ਸ਼ਾਮਲ ਹਨ। ਬਲੂਮਬਰਗ ਨਿਊਜ਼ ਨੇ ਆਪਣੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ।
ਰਿਪੋਰਟ ਵਿਚ ਕੇਸ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸਰਕਾਰੀ ਵਕੀਲ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਗੌਤਮ ਅਡਾਨੀ ਸਮੇਤ ਅਡਾਨੀ ਸਮੂਹ ਦੀ ਕਿਸੇ ਇਕਾਈ ਜਾਂ ਕੰਪਨੀ ਨਾਲ ਜੁੜੇ ਲੋਕਾਂ ਨੇ ਊਰਜਾ ਪ੍ਰਾਜੈਕਟ ਲਈ ਭਾਰਤ ਵਿਚ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ?
ਇਹ ਵੀ ਪੜ੍ਹੋ : ਨਿੱਕੇ ਸਿੱਧੂ ਦੇ ਆਉਣ ਮਗਰੋਂ ਪਿਤਾ ਬਲਕੌਰ ਹੋਏ ਲਾਈਵ, ਮੂਸੇਵਾਲਾ ਨੂੰ ਯਾਦ ਕਰ ਮਾਰਨ ਵਾਲਿਆਂ ਨੂੰ ਆਖੀ ਇਹ ਗੱਲ(Video)
ਰਿਪੋਰਟ ਮੁਤਾਬਕ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫਤਰ ਅਤੇ ਵਾਸ਼ਿੰਗਟਨ ਵਿਚ ਨਿਆਂ ਵਿਭਾਗ ਦੀ ਧੋਖਾਧੜੀ ਦੀ ਇਕਾਈ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਨਵਿਆਉਣਯੋਗ ਊਰਜਾ ਕੰਪਨੀ ਅਜ਼ੂਰ ਪਾਵਰ ਗਲੋਬਲ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਅਡਾਨੀ ਗਰੁੱਪ ਨੇ ਇਸ ਮਾਮਲੇ 'ਚ ਕਿਹਾ, 'ਸਾਨੂੰ ਆਪਣੇ ਚੇਅਰਮੈਨ ਖਿਲਾਫ ਕਿਸੇ ਜਾਂਚ ਦੀ ਜਾਣਕਾਰੀ ਨਹੀਂ ਹੈ।'
ਇਹ ਵੀ ਪੜ੍ਹੋ : ਬੈਂਕਾਂ ’ਚ 5 ਦਿਨ ਕੰਮ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਾਮਨ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
ਅਡਾਨੀ ਗਰੁੱਪ ਦੇ ਸ਼ੇਅਰਾਂ ਅਤੇ ਬਾਂਡਾਂ 'ਚ ਪਿਛਲੇ ਸਾਲ ਦੀ ਸ਼ੁਰੂਆਤ 'ਚ ਭਾਰੀ ਵਿਕਰੀ ਹੋਈ ਸੀ। ਉਸ ਸਮੇਂ, ਅਮਰੀਕੀ ਸ਼ਾਰਟ-ਸੇਲਰ ਹਿੰਡਨਬਰਗ ਰਿਸਰਚ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਸਮੂਹ ਉੱਤੇ ਖਾਤਿਆਂ ਵਿੱਚ ਹੇਰਾਫੇਰੀ ਕਰਨ ਅਤੇ ਟੈਕਸ ਪਨਾਹਗਾਹਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਭਾਰਤੀ ਕੰਪਨੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਪ ਕੇਸ 'ਚ ਸਟੀਲ ਕਾਰੋਬਾਰੀ ਸੱਜਣ ਜਿੰਦਲ ਨੂੰ ਵੱਡੀ ਰਾਹਤ, ਮੁੰਬਈ ਪੁਲਸ ਨੂੰ ਨਹੀਂ ਮਿਲਿਆ ਕੋਈ ਸਬੂਤ
NEXT STORY