ਵਾਸ਼ਿੰਗਟਨ— ਰੋਜ਼ਗਾਰ ਅੰਕੜੇ ਬਿਹਤਰ ਰਹਿਣ ਨਾਲ ਸ਼ੁੱਕਰਵਾਰ ਨੂੰ ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 337.27 ਅੰਕ ਯਾਨੀ 1.2 ਫੀਸਦੀ ਚੜ੍ਹ ਕੇ 28,015.06 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.9 ਫੀਸਦੀ ਦੀ ਮਜਬੂਤੀ ਦਰਜ ਕਰਦੇ ਹੋਏ 3,145.91 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਕੰਪੋਜ਼ਿਟ 1 ਫੀਸਦੀ ਦੀ ਤੇਜ਼ੀ ਨਾਲ 8,656.53 ਦੇ ਪੱਧਰ 'ਤੇ ਬੰਦ ਹੋਇਆ ਹੈ।
ਯੂ. ਐੱਸ. 'ਚ ਬੇਰੋਜ਼ਗਾਰੀ ਦਰ ਨਵੰਬਰ 'ਚ ਘੱਟ ਕੇ 3.5 ਫੀਸਦੀ 'ਤੇ ਰਹੀ ਹੈ, ਜੋ 50 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਉੱਥੇ ਹੀ ਪਿਛਲੇ ਮਹੀਨੇ ਦੌਰਾਨ ਯੂ. ਐੱਸ. 'ਚ 2,66,000 ਨਵੇਂ ਰੋਜ਼ਗਾਰ ਜੁੜੇ ਹਨ, ਜੋ ਬਾਜ਼ਾਰ ਉਮੀਦਾਂ ਤੋਂ ਕਾਫੀ ਬਿਹਤਰ ਹਨ। ਬਾਜ਼ਾਰ ਨਵੰਬਰ ਦੌਰਾਨ 1,87,000 ਰੋਜ਼ਗਾਰ ਜੁੜਨ ਦੀ ਸੰਭਾਵਨਾ ਜਤਾ ਰਿਹਾ ਸੀ।
ਸ਼ੁੱਕਰਵਾਰ ਨੂੰ ਦਰਜ ਹੋਈ ਤੇਜ਼ੀ ਤੋਂ ਬਾਅਦ ਡਾਓ ਜੋਂਸ ਤੇ ਨੈਸਡੈਕ ਕੰਪੋਜ਼ਿਟ ਹੁਣ 27 ਨਵੰਬਰ ਨੂੰ ਦਰਜ ਕੀਤੀ ਨਵੀਂ ਰਿਕਾਰਡ ਉਚਾਈ ਤੋਂ 0.6 ਫੀਸਦੀ ਪਿੱਛੇ ਹਨ, ਜਦੋਂ ਕਿ ਐੱਸ. ਐਂਡ. ਪੀ.-500 ਆਪਣੇ ਆਲਟਾਈਮ ਉੱਚ ਪੱਧਰ ਤੋਂ 0.3 ਫੀਸਦੀ ਥੱਲ੍ਹੇ ਹੈ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ 'ਚ ਤੇਜ਼ੀ ਨਾਲ ਆਈ ਮੰਦੀ ਤੋਂ ਬਾਅਦ ਰੋਜ਼ਗਾਰ ਦੇ ਮੋਰਚੇ 'ਤੇ ਹਾਲ ਹੀ 'ਚ ਪਰਤੀ ਬੜ੍ਹਤ ਸਪੱਸ਼ਟ ਤੌਰ ਤੇ ਉਤਸ਼ਾਹਜਨਕ ਹੈ ਤੇ ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਵਿੱਤੀ ਸ਼ਰਤਾਂ 'ਚ ਇਸ ਸਾਲ ਦਿੱਤੀ ਗਈ ਢਿੱਲ ਅਰਥਵਿਵਸਥਾ ਦਾ ਸਮਰਥਨ ਕਰਨ ਲੱਗੀ ਹੈ। ਯੂ. ਐੱਸ.-ਚੀਨ ਵਪਾਰ ਮੋਰਚੇ 'ਤੇ ਮਿਸ਼ਰਤ ਸੰਕੇਤਾਂ ਨਾਲ ਜੂਝ ਰਹੇ ਨਿਵੇਸ਼ਕਾਂ ਨੂੰ ਸ਼ੁੱਕਰਵਾਰ ਜਾਰੀ ਹੋਏ ਅਮਰੀਕੀ ਰੋਜ਼ਗਾਰ ਅੰਕੜਿਆਂ ਨੇ ਮੋਡ ਸੁਧਾਰਨ 'ਚ ਕਾਫੀ ਮਦਦ ਕੀਤੀ।
ਕਣਕ ਦੀ ਬਿਜਾਈ ਦਾ ਰਕਬਾ ਹੁਣ ਤੱਕ 4.28 ਫੀਸਦੀ ਵਧ ਕੇ 202.54 ਲੱਖ ਹੈਕਟੇਅਰ
NEXT STORY