ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਵਪਾਰ ਸਮਝੌਤੇ ਨੂੰ ਲੈ ਕੇ ਭਾਰਤ 'ਤੇ ਨਿਸ਼ਾਨਾ ਸਾਧਿਆ ਹੈ । ਟਰੰਪ ਨੇ ਭਾਰਤ ਅਤੇ ਬ੍ਰਾਜ਼ੀਲ ਦੀ ਵਪਾਰ ਨੀਤੀ ਦੀ ਅਲੋਚਨਾ ਕੀਤੀ । ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਦੀ ਵਪਾਰ ਨੀਤੀ ਸੁਰੱਖਿਆਵਾਦ ਦੇ ਮਾਮਲੇ 'ਚ ਦੁਨੀਆ ਦੀ ਸਭ ਤੋਂ ਔਖੀਆਂ ਨੀਤੀਆਂ 'ਚੋਂ ਇਕ ਹੈ। ਟਰੰਪ ਨੇ ਅਮਰੀਕਾ ਅਤੇ ਕੈਨੇਡਾ 'ਚ ਹੋਏ ਨਾਫਟਾ ਸਮਝੌਤੇ (ਉੱਤਰੀ ਅਮਰੀਕਾ ਆਜ਼ਾਦ ਵਪਾਰ ਸਮਝੌਤੇ) ਮੌਕੇ ਵ੍ਹਾਈਟ ਹਾਊਸ 'ਚ ਰਿਪੋਰਟਰਾਂ ਨੂੰ ਸੰਬੋਧਿਤ ਕਰਨ ਦੌਰਾਨ ਇਹ ਗੱਲ ਕਹੀ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਭਾਰਤ ਤੇ ਬ੍ਰਾਜ਼ੀਲ ਵਰਗੇ ਦੇਸ਼ ਦੁਨੀਆ ਦੀ ਟਾਪ ਇਕਨਾਮੀ ਅਮਰੀਕਾ ਨਾਲ ਬੇਈਮਾਨ ਤਰੀਕੇ ਨਾਲ ਪੇਸ਼ ਆਉਂਦੇ ਹਨ। ਭਾਰਤ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਮਰੀਕੀ ਉਤਪਾਦਾਂ 'ਤੇ ਕਾਫੀ ਡਿਊਟੀ ਲਾਉਂਦਾ ਹੈ, ਜਦੋਂ ਉਹ ਭਾਰਤ ਨੂੰ ਹਾਰਲੇ ਡੇਵਿਡਸਨ ਬਾਇਕ ਅਤੇ ਹੋਰ ਚੀਜ਼ਾ ਭੇਜਦੇ ਹਨ ਤਾਂ ਉਹ ਕਾਫੀ ਜ਼ਿਆਦਾ ਡਿਊਟੀ ਲਾਉਂਦੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਬਾਰੇ ਪੀ. ਐੱਮ. ਮੋਦੀ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਯਕੀਨੀ ਕੀਤਾ ਹੈ ਕਿ ਉਹ ਇਸ ਨੂੰ ਘੱਟ ਕਰਨ ਸਬੰਧੀ ਕਦਮ ਚੁੱਕਣਗੇ।
ਆਧਾਰ ਦੇ ਬਿਨਾਂ ਹੁਣ ਨਵਾਂ ਮੋਬਾਇਲ ਨੰਬਰ ਲੈਣ 'ਚ ਹੋਵੇਗੀ ਦੇਰੀ, ਕਰਨਾ ਪਵੇਗਾ ਲੰਬਾ ਇੰਤਜ਼ਾਰ
NEXT STORY