ਨਵੀਂ ਦਿੱਲੀ— ਆਧਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਮੋਬਾਇਲ ਨੰਬਰ ਲੈਣ ਲਈ ਇਸ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਤੁਸੀਂ ਕਿਸੇ ਵੀ ਦੂਜੀ ਆਈ. ਡੀ. ਜ਼ਰੀਏ ਮੋਬਾਇਲ ਨੰਬਰ ਹਾਸਲ ਕਰ ਸਕੋਗੇ । ਹਾਲਾਂਕਿ ਆਧਾਰ ਨਾ ਦੇ ਕੇ ਮੋਬਾਇਲ ਨੰਬਰ ਲੈਣਾ ਹੁਣ ਇੰਨਾ ਆਸਾਨ ਨਹੀਂ ਹੋਵੇਗਾ ਅਤੇ ਇਸ ਦੀ ਮੁਸ਼ਕਲ ਉਸ ਦੌਰ ਦੀ ਤਰ੍ਹਾਂ ਹੀ ਹੋ ਜਾਵੇਗੀ, ਜਦੋਂ ਆਧਾਰ ਦਾ ਇਸਤੇਮਾਲ ਨਹੀਂ ਹੁੰਦਾ ਸੀ । ਹੁਣ ਦੂਰਸੰਚਾਰ ਕੰਪਨੀਆਂ ਕੋਲ ਕਸਟਮਰ ਦੇ ਕੇ. ਵਾਈ. ਸੀ. ਵੈਰੀਫਿਕੇਸ਼ਨ ਲਈ ਆਧਾਰ ਕਾਰਡ ਲੈਣ ਦਾ ਅਧਿਕਾਰ ਨਹੀਂ ਹੋਵੇਗਾ । ਇਸ ਕਾਰਨ ਨਵੇਂ ਮੋਬਾਇਲ ਕੁਨੈਕਸ਼ਨ ਲਈ ਹੁਣ ਤੁਹਾਡਾ ਇੰਤਜ਼ਾਰ 288 ਗੁਣਾ ਵੱਧ ਜਾਵੇਗਾ । ਆਧਾਰ ਦੀ ਮਦਦ ਨਾਲ ਕੰਪਨੀਆਂ ਸਿਰਫ 30 ਮਿੰਟ ਦੇ ਅੰਦਰ ਕਸਟਮਰ ਦੀ ਵੈਰੀਫਿਕੇਸ਼ਨ ਕਰ ਲੈਂਦੀਆਂ ਸਨ ਅਤੇ ਨੰਬਰ ਮਿਲ ਜਾਂਦਾ ਸੀ ਪਰ ਹੁਣ ਨਵਾਂ ਮੋਬਾਇਲ ਕੁਨੈਕਸ਼ਨ ਚਾਲੂ ਹੋਣ 'ਚ 5 ਤੋਂ 6 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ। ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਸੋਮਵਾਰ ਨੂੰ ਨੰਬਰ ਲਈ ਅਪਲਾਈ ਕਰੋਗੇ ਤਾਂ ਸ਼ੁੱਕਰਵਾਰ ਤੱਕ ਤੁਹਾਡਾ ਨਵਾਂ ਨੰਬਰ ਚਾਲੂ ਹੋ ਸਕੇਗਾ।
ਫਿਜ਼ੀਕਲ ਵੈਰੀਫਿਕੇਸ਼ਨ ਦੀ ਜ਼ਰੂਰਤ
ਆਧਾਰ ਕਾਰਡ ਦੀ ਜ਼ਰੂਰਤ ਖਤਮ ਕੀਤੇ ਜਾਣ ਤੋਂ ਬਾਅਦ ਦੂਰਸੰਚਾਰ ਕੰਪਨੀਆਂ ਨੂੰ 24 ਤੋਂ 36 ਘੰਟਿਆਂ 'ਚ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਹੋਵੇਗੀ । ਗਾਹਕਾਂ ਦੇ ਪਤੇ 'ਤੇ ਜਾ ਕੇ ਉਨ੍ਹਾਂ ਕੋਲੋਂ ਪੇਪਰ ਲੈਣੇ ਹੋਣਗੇ, ਦਸਤਖਤ ਕਰਵਾਉਣੇ ਹੋਣਗੇ ਅਤੇ ਫਿਰ ਦਸਤਾਵੇਜ਼ ਨੂੰ ਵੈਰੀਫਿਕੇਸ਼ਨ ਸੈਂਟਰ ਭੇਜਣਾ ਹੋਵੇਗਾ । ਇਸ ਤੋਂ ਬਾਅਦ ਕਰਾਸ-ਵੈਰੀਫਿਕੇਸ਼ਨ ਕਾਲ ਹੋਵੇਗੀ ਅਤੇ ਉਦੋਂ ਜਾ ਕੇ ਨੰਬਰ ਚਾਲੂ ਹੋ ਸਕੇਗਾ ।
ਯੂ. ਆਈ. ਡੀ. ਏ. ਆਈ. ਨੇ ਟੈਲੀਕਾਮ ਕੰਪਨੀਆਂ ਤੋਂ ਮੰਗਿਆ ਜਵਾਬ
ਇਸ ਦੌਰਾਨ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ. ਆਈ. ਡੀ. ਏ. ਆਈ.) ਵੱਲੋਂ ਟੈਲੀਕਾਮ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ 15 ਦਿਨਾਂ ਦੇ ਅੰਦਰ ਦੱਸਣ ਕਿ ਕਿਸ ਤਰ੍ਹਾਂ ਆਧਾਰ ਦਾ ਇਸਤੇਮਾਲ ਮੋਬਾਇਲ ਨੰਬਰ ਦੇ ਵੈਰੀਫਿਕੇਸ਼ਨ ਲਈ ਨਹੀਂ ਕੀਤਾ ਜਾਵੇਗਾ।
ਸਿਗਰੇਟ ਪੈਕੇਟ 'ਤੇ ਗ੍ਰਾਫੀਕਲ ਚਿਤਾਵਨੀ ਦੇਣ ਦੇ ਮਾਮਲੇ 'ਚ ਭਾਰਤ 5ਵੇਂ ਸਥਾਨ 'ਤੇ
NEXT STORY