ਨਵੀਂ ਦਿੱਲੀ (ਭਾਸ਼ਾ) – ਵਾਹਨ ਈਂਧਨ ਕੀਮਤਾਂ ’ਚ ਸ਼ਨੀਵਾਰ ਨੂੰ ਇਕ ਹੋਰ ਵਾਧੇ ਤੋਂ ਬਾਅਦ ਹੁਣ ਤਾਮਿਲਨਾਡੂ ’ਚ ਵੀ ਪੈਟਰੋਲ ਦਾ ਰੇਟ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਨਿਕਲ ਗਿਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਮੁੱਲ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।
ਹਾਲ ਹੀ ਦੇ ਸਮੇਂ ’ਚ ਇਹ ਵਾਹਨ ਈਂਧਨ ਕੀਮਤਾਂ ’ਚ ਸਭ ਤੋਂ ਜ਼ਿਆਦਾ ਵਾਧਾ ਹੈ। ਇਸ ਨਾਲ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਇਤਿਹਾਸਿਕ ਉੱਚ ਪੱਧਰ ’ਤੇ ਪਹੁੰਚ ਗਏ ਹਨ। ਉੱਥੇ ਹੀ ਤਾਮਿਲਨਾਡੂ ਇਕ ਹੋਰ ਸੂਬਾ ਹੋ ਗਿਆ ਜਿੱਥੇ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਨਿਕਲ ਗਿਆ ਹੈ। ਰਾਜਧਾਨੀ ਦਿੱਲੀ ’ਚ ਪੈਟਰੋਲ ਆਪਣੇ ਸਭ ਤੋਂ ਉੱਚ ਪੱਧਰ 98.11 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਉੱਥੇ ਹੀ ਡੀਜ਼ਲ 88.65 ਰੁਪਏ ਪ੍ਰਤੀ ਲਿਟਰ ’ਤੇ ਹੈ।
ਮੁੱਲ ਵਾਧਾ ਟੈਕਸ (ਵੈਟ) ਅਤੇ ਢੁਆਈ ਭਾੜੇ ਕਾਰਨ ਵੱਖ-ਵੱਖ ਸੂਬਿਆਂ ’ਚ ਈਂਧਨ ਦੇ ਰੇਟ ਵੱਖ-ਵੱਖ ਹੁੰਦੇ ਹਨ। ਕਈ ਸੂਬਿਆਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ-ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ ਕਸ਼ਮੀਰ, ਓਡਿਸ਼ਾ ਅਤੇ ਲੱਦਾਖ ਤੋਂ ਬਾਅਦ ਤਾਮਿਲਨਾਡੂ ਦੇ ਕਈ ਸ਼ਹਿਰਾਂ ਜਿਵੇਂ ਸਲੇਮ, ਵੇਲੌਰ, ਕੁਡਾਲੋਰ ’ਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਿਆ ਹੈ। ਚੇਨਈ ’ਚ ਪੈਟਰੋਲ 99.19 ਰੁਪਏ ਪ੍ਰੀ ਲਿਟਰ ਅਤੇ ਡੀਜ਼ਲ 92.23 ਰੁਪਏ ਪ੍ਰਤੀ ਲਿਟਰ ਹੈ।
ਓਲਾ ਈ-ਸਕੂਟਰ ਫੈਕਟਰੀ ਦਾ ਫੇਜ਼ 1 ਪੂਰਾ ਹੋਣ ਦੇ ਨੇੜੇ: CEO
NEXT STORY