ਮੁੰਬਈ—ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁੱਧਵਾਰ ਆਪਣੇ ਵਕੀਲ ਦੇ ਮਾਧਿਅਮ ਨਾਲ ਬੰਬਈ ਹਾਈ ਕੋਰਟ ਨੂੰ ਕਿਹਾ ਕਿ ਵਿਸ਼ੇਸ਼ ਅਦਾਲਤ ਵਲੋਂ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕਰਨਾ ਅਤੇ ਉਸ ਦੀ ਸੰਪਤੀ ਨੂੰ ਕੁਰਕ ਕਰਨ ਦੀ ਆਗਿਆ ਦੇਣਾ ਆਰਥਿਕ ਰੂਪ ਨਾਲ ਮੌਤ ਦੀ ਸਜ਼ਾ ਦੇਣ ਵਰਗਾ ਹੈ। ਮਾਲਿਆ ਨੇ ਆਪਣੇ ਵਕੀਲ ਅਮਿਤ ਦੇਸਾਈ ਦੇ ਰਾਹੀਂ ਜੱਜ ਰੰਜੀਤ ਮੋਰੇ ਅਤੇ ਜੱਜ ਭਾਰਤੀ ਡਾਂਗਰੇ ਦੀ ਬੈਂਚ ਦੇ ਸਾਹਮਣੇ ਇਹ ਬਿਆਨ ਦਿੱਤਾ।
ਪਿਛਲੇ ਸਾਲ ਅਗਸਤ 'ਚ ਵਜੂਦ 'ਚ ਆਏ ਭਗੋੜਾ ਆਰਥਿਕ ਅਪਰਾਧੀ ਕਾਨੂੰਨ ਦੇ ਕਈ ਪ੍ਰਬੰਧਾਂ ਨੂੰ ਚੁਣੌਤੀ ਦੇਣ ਵਾਲੀ ਮਾਲਿਆ ਦੀ ਪਟੀਸ਼ਨ ਦੇ ਦੌਰਾਨ ਵਕੀਲ ਨੇ ਇਹ ਦਲੀਲ ਦਿੱਤੀ। ਮਾਲਿਆ ਨੇ ਆਪਣੇ ਵਕੀਲ ਦੇ ਰਾਹੀਂ ਕਿਹਾ ਕਿ ਅਜਿਹੇ ਕਰਜ਼ 'ਤੇ ਮੇਰਾ ਕਰਜ਼ ਅਤੇ ਵਿਆਜ ਵਧ ਰਿਹਾ ਹੈ। ਮੇਰੇ ਕੋਲ ਇਨ੍ਹਾਂ ਕਰਜ਼ਿਆਂ ਨੂੰ ਚੁਕਾਉਣ ਲਈ ਸੰਪਤੀ ਹੈ ਪਰ ਸਰਕਾਰ ਨੇ ਕਰਜ਼ ਚੁਕਾਉਣ ਲਈ ਇਨ੍ਹਾਂ ਸੰਪਤੀਆਂ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ। ਮੇਰੀ ਸੰਪਤੀ 'ਤੇ ਮੇਰਾ ਕੰਟਰੋਲ ਨਹੀਂ ਹੈ। ਇਸ ਤਰ੍ਹਾਂ ਮੈਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਵਕੀਲ ਅਮਿਤ ਦੇਸਾਈ ਨੇ ਅਦਾਲਤ ਤੋਂ ਦੇਸ਼ ਭਰ 'ਚ ਮਾਲਿਆ ਦੀ ਸੰਪਤੀ ਜ਼ਬਤ ਕਰਨ ਸਬੰਧੀ ਕਾਰਵਾਈ ਦੇ ਖਿਲਾਫ ਆਦੇਸ਼ ਜਾਰੀ ਕਰਨ ਦਾ ਅਨੁਰੋਧ ਕੀਤਾ। ਹਾਲਾਂਕਿ ਅਦਾਲਤ ਨੇ ਪਟੀਸ਼ਨ 'ਤੇ ਕੋਈ ਅੰਤਰਿਮ ਰਾਹਤ ਦੇਣ ਤੋਂ ਮਨ੍ਹਾ ਕਰ ਦਿੱਤਾ। ਇਕ ਵਿਸ਼ੇਸ਼ ਅਦਾਲਤ ਨੇ ਜਨਵਰੀ 'ਚ ਮਾਲਿਆ ਨੂੰ ਭਗੋੜਾ ਆਰਥਿਕ ਅਪਰਾਧੀ ਕਾਨੂੰਨ ਦੇ ਪ੍ਰਬੰਧਾਂ ਦੇ ਤਹਿਤ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਸੀ।
ਬਾਜ਼ਾਰ : ਸੈਂਸੈਕਸ 24 ਅੰਕ ਡਿੱਗਾ, ਨਿਫਟੀ 11,717 'ਤੇ ਖੁੱਲ੍ਹਾ
NEXT STORY