ਨਵੀਂ ਦਿੱਲੀ — ਗੂਗਲ ਦੇ ਵੋਡਾਫੋਨ ਆਈਡੀਆ 'ਚ ਪੰਜ ਫੀਸਦੀ ਹਿੱਸੇਦਾਰੀ ਹਾਸਲ ਕਰਨ 'ਤੇ ਨਜ਼ਰ ਸੰਬੰਧੀ ਗਰਮ ਖਬਰਾਂ ਵਿਚਕਾਰ ਦੂਰਸੰਚਾਰ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲਗਾਤਾਰ ਵੱਖ-ਵੱਖ ਮੌਕਿਆਂ ਦਾ ਮੁਲਾਂਕਣ ਕਰਨਾ ਕਰਦੀ ਰਹਿੰਦੀ ਹੈ। ਪਰ ਉਸਦੇ ਨਿਰਦੇਸ਼ਕ ਮੰਡਲ ਦੇ ਅੱਗੇ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਵੋਡਾਫੋਨ ਆਈਡੀਆ ਨੇ ਇਹ ਸਪੱਸ਼ਟੀਕਰਨ ਬੰਬਈ ਸਟਾਕ ਐਕਸਚੇਜ਼ ਨੂੰ ਦਿੱਤਾ ਹੈ। ਉਸਨੇ ਇਸ ਸਪਸ਼ਟੀਕਰਨ ਇਸ ਰਿਪੋਰਟ ਦੇ ਇਕ ਦਿਨ ਬਾਅਦ ਦਿੱਤਾ ਹੈ ਕਿ ਗੂਗਲ ਦੀ ਟੈਲੀਕਾਮ ਕੰਪਨੀ ਵਿਚ 5 ਪ੍ਰਤੀਸ਼ਤ ਦੀ ਹਿੱਸੇਦਾਰੀ ਉੱਤੇ ਨਜ਼ਰ ਹੈ।
ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, 'ਕਾਰਪੋਰੇਟ ਰਣਨੀਤੀ ਦੇ ਤਹਿਤ ਕੰਪਨੀ ਆਪਣੇ ਸ਼ੇਅਰ ਧਾਰਕਾਂ ਦੇ ਮੁੱਲ ਨੂੰ ਵਧਾਉਣ ਲਈ ਵੱਖ-ਵੱਖ ਮੌਕਿਆਂ ਦਾ ਮੁਲਾਂਕਣ ਕਰਦੀ ਰਹਿੰਦੀ ਹੈ। ਜਦੋਂ ਵੀ ਕੰਪਨੀ ਦਾ ਡਾਇਰੈਕਟਰ ਬੋਰਡ ਇਸ ਤਰ੍ਹਾਂ ਦੇ ਪ੍ਰਸਤਾਵ 'ਤੇ ਵਿਚਾਰ ਕਰੇਗਾ ਤਾਂ ਕੰਪਨੀ ਇਸ ਦੀ ਸੂਚਨਾ ਦੇਵੇਗੀ ਅਤੇ ਖੁਲਾਸੇ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰੇਗੀ।' ਵੋਡਾਫੋਨ ਆਈਡੀਆ ਨੇ ਕਿਹਾ ਕਿ ਫਿਲਹਾਨ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ ਜਿਸ 'ਤੇ ਡਾਇਰੈਕਟਰ ਬੋਰਡ ਵਿਚਾਰ ਕਰ ਰਿਹਾ ਹੋਵੇ। ਬਿਆਨ ਦੇ ਅਨੁਸਾਰ, 'ਅਸੀਂ ਦੁਹਰਾਉਣਾ ਚਾਹੁੰਦੇ ਹਾਂ ਕਿ ਕੰਪਨੀ ਸੇਬੀ ਲਿਸਟਿੰਗ ਨਿਯਮਾਂ ਦੀ ਪਾਲਣਾ ਕਰੇਗੀ ਅਤੇ ਕੀਮਤ ਨਾਲ ਜੁੜੀਆਂ ਸਾਰੀਆਂ ਸੰਵੇਦਨਸ਼ੀਲ ਜਾਣਕਾਰੀ ਨੂੰ ਸ਼ੇਅਰ ਬਾਜ਼ਾਰ ਨਾਲ ਸਾਂਝਾ ਕਰੇਗੀ।'
ਜਲਦ ਦਿੱਤੀ ਜਾਏਗੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ : ਪਿਊਸ਼ ਗੋਇਲ
NEXT STORY