ਨਵੀਂ ਦਿੱਲੀ,(ਭਾਸ਼ਾ)— ਜਨਤਕ ਖੇਤਰ ਦੀਆਂ ਦੂਰਸੰਚਾਰ ਕੰਪਨੀਆਂ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਹੁਣ ਤੱਕ 92,000 ਤੋਂ ਜ਼ਿਆਦਾ ਕਰਮਚਾਰੀਆਂ ਨੇ ਹਾਲ ’ਚ ਐਲਾਨੀ ਸਵੈ-ਇੱਛਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਲਈ ਅਪਲਾਈ ਕੀਤਾ ਹੈ। ਨਿਯਮ ਅਨੁਸਾਰ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ 92,000 ਤੋਂ ਜ਼ਿਆਦਾ ਕਰਮਚਾਰੀਆਂ ਨੇ ਵੀ. ਆਰ. ਐੱਸ. ਦਾ ਬਦਲ ਚੁਣਿਆ ਹੈ।
ਭਾਰਤੀ ਸੰਚਾਰ ਨਿਗਮ ਲਿ. (ਬੀ. ਐੱਸ. ਐੱਨ. ਐੱਲ.) ਦੇ ਕਰਮਚਾਰੀਆਂ ਦੀ ਗਿਣਤੀ ਲਗਭਗ 1.50 ਲੱਖ ਹੈ। ਇਨ੍ਹਾਂ ’ਚੋਂ ਲਗਭਗ 1 ਲੱਖ ਕਰਮਚਾਰੀ ਵੀ. ਆਰ. ਐੱਸ. ਲਈ ਪਾਤਰ ਹਨ। ਸਵੈ-ਇੱਛਕ ਸੇਵਾਮੁਕਤੀ ਦੀ ਪ੍ਰਭਾਵੀ ਤਾਰੀਕ 31 ਜਨਵਰੀ, 2020 ਹੈ। ਬੀ. ਐੱਸ. ਐੱਨ. ਐੱਲ. ਦੀ ਵੀ. ਆਰ. ਐੱਸ., 3 ਦਸੰਬਰ 2019 ਤੱਕ ਖੁੱਲ੍ਹੀ ਰਹੇਗੀ। ਕੰਪਨੀ ਦਾ ਮੰਨਣਾ ਹੈ ਕਿ ਜੇਕਰ 70,000-80,000 ਕਰਮਚਾਰੀ ਇਸ ਬਦਲ ਨੂੰ ਚੁਣਦੇ ਹਨ ਤਾਂ ਇਸ ਨਾਲ ਕੰਪਨੀ ਨੂੰ ਤਨਖਾਹ ਮਦ ’ਚ ਲਗਭਗ 7,000 ਕਰੋਡ਼ ਰੁਪਏ ਦੀ ਬੱਚਤ ਹੋਵੇਗੀ। ਯੋਜਨਾ ਤਹਿਤ ਸਾਰੇ ਰੈਗੂਲਰ ਅਤੇ ਸਥਾਈ ਕਰਮਚਾਰੀ ਇਸ ਦੇ ਘੇਰੇ ’ਚ ਆਉਣਗੇ। ਇਸ ’ਚ ਬੀ. ਐੱਸ. ਐੱਨ. ਐੱਲ. ਦੇ ਉਹ ਕਰਮਚਾਰੀ ਵੀ ਸ਼ਾਮਲ ਹਨ ਜੋ ਦੂਜੇ ਸੰਗਠਨਾਂ ’ਚ ਡੈਪੂਟੇਸ਼ਨ ’ਤੇ ਤਾਇਨਾਤ ਹਨ ਅਤੇ 50 ਸਾਲ ਜਾਂ ਉਸ ਤੋਂ ਉਪਰਲੀ ਉਮਰ ਵਰਗੇ ਦੇ ਹਨ।
ਮੰਦੀ ਦਾ ਅਸਰ : ਫੋਰਜਿੰਗ ਅਤੇ ਆਟੋ ਕੰਪੋਨੈਂਟ ਉਦਯੋਗ ’ਚ ਹੋ ਸਕਦੀ ਹੈ ਵਿਆਪਕ ਛਾਂਟੀ
NEXT STORY