ਨਵੀਂ ਦਿੱਲੀ—ਦਵਾਈ ਕੰਪਨੀ ਵਾਕਹਾਰਟ ਦਾ ਘਾਟਾ ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ 'ਚ ਘਟ ਹੋ ਕੇ 44.98 ਕਰੋੜ ਰੁਪਏ 'ਤੇ ਆ ਗਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਬੀ.ਐੱਸ.ਈ. ਨੂੰ ਦੱੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਤਿਮਾਹੀ 'ਚ ਉਸ ਨੂੰ 89.18 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਸ ਕੰਪਨੀ ਦੀ ਕੁੱਲ ਆਮਦਨ ਪਿਛਲੀ ਤਿਮਾਹੀ ਦੇ ਦੌਰਾਨ 14.18 ਫੀਸਦੀ ਘਟ ਕੇ 871.19 ਕਰੋੜ ਰੁਪਏ 'ਤੇ ਆ ਗਈ। ਕੰਪਨੀ ਨੇ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਉਸ ਨੇ ਲੰਮੇ ਸਮੇਂ ਕਰਜ਼ ਦੇ ਏਵਜ 'ਚ 351 ਕਰੋੜ ਰੁਪਏ ਦਾ ਪੁਨਰ ਭੁਗਤਾਨ ਕੀਤਾ। ਹੁਣ ਕੰਪਨੀ ਦੇ ਉੱਪਰ 2,119 ਕਰੋੜ ਰੁਪਏ ਦਾ ਲੰਮਾ ਸਮਾਂ ਕਰਜ਼ ਬਕਾਇਆ ਹੈ।
ਭਾਰਤ-ਚੀਨ ਨੂੰ ਨਹੀਂ ਲੈਣ ਦਿਆਂਗੇ ਵਿਕਾਸਸ਼ੀਲ ਦੇਸ਼ਾਂ ਵਾਲੇ ਲਾਭ - ਡੋਨਾਲਡ ਟਰੰਪ
NEXT STORY