ਨਵੀਂ ਦਿੱੱਲੀ-ਵਾਲਮਾਰਟ ਇੰਡੀਆ ਨੇ ਆਪਣੇ ਸਾਰੇ ਬੈਸਟ ਪ੍ਰਾਈਸ ਮਾਡਰਨ ਹੋਲਸੇਲ ਸਟੋਰਸ 'ਤੇ ਇਕ ਮਹੀਨਾ ਚੱਲਣ ਵਾਲਾ ਫ੍ਰੀ ਹਿੱਟ ਫਰਵਰੀ ਫੈਸਟੀਵਲ ਸ਼ੁਰੂ ਕੀਤਾ ਹੈ। ਇਸ ਤਹਿਤ ਕੰਪਨੀ ਆਪਣੇ ਪ੍ਰਾਈਵੇਟ ਬ੍ਰਾਂਡਾਂ ਗਰੇਟ ਵੈਲਿਊ, ਓ. ਐੱਨ. ਐੱਨ., ਮੈਂਬਰਸ ਮਾਰਕ ਅਤੇ ਰਾਈਟ ਬਾਏ ਦੀ ਪੂਰੀ ਰੇਂਜ ਦਾ ਜਸ਼ਨ ਮਨਾ ਰਹੀ ਹੈ।
ਇਹ ਸਾਰੇ ਉਤਪਾਦ ਭਾਰਤ 'ਚ ਬਣਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਵਿਨਿਰਮਾਣ ਨੂੰ ਸਹਿਯੋਗ ਦਿੰਦੇ ਹਨ। ਇਹ ਫੈਸਟੀਵਲ 28 ਫਰਵਰੀ ਤੱਕ ਜਾਰੀ ਰਹੇਗਾ। ਇਸ ਦੌਰਾਨ ਸਟੋਰ 'ਚ ਆ ਕੇ ਪ੍ਰਾਈਵੇਟ ਬ੍ਰਾਂਡਾਂ ਦੀ ਘੱਟ ਤੋਂ ਘੱਟ 6 ਸਲਾਟਾਂ/ ਐੱਸ. ਕੇ. ਯੂ. (ਸਟਾਕ ਕੀਪਿੰਗ ਯੂਨਿਟ) ਦੀ ਖਰੀਦਦਾਰੀ ਕਰਨ ਵਾਲੇ ਮੈਂਬਰਾਂ ਨੂੰ ਯਕੀਨੀ ਤੋਹਫਾ ਜਾਂ ਸੋਨੇ ਦਾ ਸਿੱਕਾ ਜਿੱਤਣ ਦਾ ਮੌਕਾ ਮਿਲੇਗਾ। ਇਹ ਆਫਰ ਹਰ ਸਿੰਗਲ ਪ੍ਰਚੇਜ਼ ਜਾਂ ਪ੍ਰਤੀ ਬਿੱਲ 'ਤੇ ਹੈ। ਵਿਸ਼ੇਸ਼ ਪ੍ਰੋਗਰਾਮ ਤਹਿਤ ਵਾਲਮਾਰਟ ਇੰਡੀਆ ਪੂਰਾ ਮਹੀਨਾ ਇਨ੍ਹਾਂ ਬ੍ਰਾਂਡਾਂ 'ਤੇ ਵਿਸ਼ੇਸ਼ ਕੀਮਤਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਪੇਸ਼ਕਸ਼ ਜਿਨ੍ਹਾਂ ਵਸਤੂਆਂ 'ਤੇ ਲਾਗੂ ਹੈ, ਉਨਾਂ 'ਚ ਫੂਡ, ਨਾਨ-ਫੂਡ ਐੱਫ. ਐੱਮ. ਸੀ. ਜੀ. ਆਈਟਮ (ਸਟੈਪਲਸ ਸਮੇਤ), ਉਪਕਰਨ (ਜਿਵੇਂ ਪੱਖੇ), ਰੈਸਟੋਰੈਂਟ ਸਪਲਾਈ, ਦਫਤਰ ਸਟੇਸ਼ਨਰੀ, ਸਾਫਟਲਾਈਨਜ਼/ ਅਪ੍ਰੈਲ ਆਦਿ ਸ਼ਾਮਲ ਹਨ।
ਪਾਇਲਟਾਂ ਦੀ ਕਮੀ ਕਾਰਨ 2 ਦਿਨ 'ਚ ਇੰਡੀਗੋ ਦੀਆਂ 62 ਫਲਾਈਟਾਂ ਰੱਦ
NEXT STORY