ਨਵੀਂ ਦਿੱਲੀ (ਭਾਸ਼ਾ)-ਅਮਰੀਕਾ ਦੀ ਪ੍ਰਚੂਨ ਖੇਤਰ ਦੀ ਪ੍ਰਮੁੱਖ ਕੰਪਨੀ ਵਾਲਮਾਰਟ ਅਗਲੇ 5 ਸਾਲਾਂ ’ਚ ਭਾਰਤ ’ਚ 25 ਸੰਸਥਾਵਾਂ ਖੋਲ੍ਹੇਗੀ। ਇਹ ਸੰਸਥਾਵਾਂ ਮਹੀਨ, ਛੋਟੇ ਅਤੇ ਮੱਧ ਆਕਾਰੀ ਅਦਾਰਿਆਂ (ਐੱਮ. ਐੱਸ. ਐੱਮ. ਈ.) ਦੇ 50,000 ਉੱਦਮੀਆਂ ਨੂੰ ਸਿਖਲਾਈ ਦੇਣ ਦਾ ਕੰਮ ਕਰਨਗੀਆਂ। ਵਾਲਮਾਰਟ ਇੰਟਰਨੈਸ਼ਨਲ ਦੀ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੂਡਿਥ ਮੈਕੇਨਾ ਨੇ ਕਿਹਾ ਕਿ ਇਹ ਸੰਸਥਾਵਾਂ ‘ਵਾਲਮਾਰਟ ਵਾਧਾ ਸਪਲਾਇਰ ਡਿਵੈੱਲਪਮੈਂਟ ਪ੍ਰੋਗਰਾਮ’ ਤਹਿਤ ਖੋਲ੍ਹੀਆਂ ਜਾਣਗੀਆਂ। ਦੇਸ਼ ਭਰ ’ਚ ਇਹ ਸੰਸਥਾਵਾਂ ਵਿਨਿਰਮਾਣ ਕੇਂਦਰਾਂ ਕੋਲ ਖੋਲ੍ਹੀਆਂ ਜਾਣਗੀਆਂ। ਇਹ ਭਾਰਤ ਪ੍ਰਤੀ ਵਾਲਮਾਰਟ ਦੀ ਲੰਮੀ ਮਿਆਦ ਦੀ ਵਚਨਬੱਧਤਾ ਦਾ ਹਿੱਸਾ ਹਨ।
ਭਾਰਤ ਸਿਰਫ 5 ਸਾਲ ’ਚ 2,000 ਤੋਂ 3,000 ਅਰਬ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਬਣਿਆ : ਸ਼੍ਰਿੰਗਲਾ
NEXT STORY