ਨਵੀਂ ਦਿੱਲੀ - ਮਸ਼ਹੂਰ ਨਿਵੇਸ਼ਕ ਵਾਰਨ ਬਫੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਤਕਨਾਲੋਜੀ ਸ਼ੇਅਰਾਂ ਵਿਚ ਆਈ ਤੇਜ਼ੀ ਕਾਰਨ ਵਾਰਨ ਦੌਲਤ ਦੇ ਮਾਮਲੇ ਵਿਚ ਬਾਕੀ ਨਿਵੇਸ਼ਕਾਂ ਤੋਂ ਕਾਫੀ ਅੱਗੇ ਨਿਕਲ ਗਏ ਹਨ। ਵਾਰਨ ਬਫੇ ਨੇ ਫਿਰ ਤੋਂ ਅਮੀਰਾਂ ਦੀ ਸੂਚੀ ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਦਾ ਨਾਮ 100 ਅਰਬ ਡਾਲਰ ਦੀ ਦੌਲਤ ਵਾਲੇ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਮਹਿੰਗੇ ਹੋਣਗੇ ਠੰਡਕ ਦੇਣ ਵਾਲੇ ਉਤਪਾਦ, 4-6 ਫ਼ੀਸਦ ਤੱਕ ਵਧਣਗੀਆਂ ਕੀਮਤਾਂ
ਜਾਣੋ ਕਿੰਨੀ ਵਧੀ ਦੌਲਤ
ਬਰਕਸ਼ਾਇਰ ਕਲਾਸ ਏ ਦੇ ਸ਼ੇਅਰ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਦੇ ਕਾਰਨ ਬੁੱਧਵਾਰ ਨੂੰ ਬੁਫੇ ਦੀ ਦੌਲਤ 1.9 ਬਿਲੀਅਨ ਵਧੀ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ, 90 ਸਾਲ ਦੇ ਬਫੇ ਦੀ ਦੌਲਤ ਬੁੱਧਵਾਰ ਨੂੰ 100.4 ਬਿਲੀਅਨ ਡਾਲਰ 'ਤੇ ਪਹੁੰਚ ਗਈ। ਫਿਲਹਾਲ ਉਹ ਦੁਨੀਆ ਦੇ ਚੋਟੀ ਦੇ ਅਮੀਰਾਂ ਵਿਚੋਂ ਛੇਵੇਂ ਨੰਬਰ 'ਤੇ ਹਨ। ਵਿਸ਼ਵ ਦਾ ਮੌਜੂਦਾ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਹੈ। ਉਨ੍ਹਾਂ ਦੇ ਬਾਅਦ ਐਲਨ ਮਸਕ, ਬਿਲ ਗੇਟਸ, ਬਰਨਾਰਡ ਆਰਨੌਲਟ, ਮਾਰਕ ਜ਼ੁਕਰਬਰਗ ਹਨ।
ਇਹ ਵੀ ਪੜ੍ਹੋ : ਹੁਣ ਭਾਰਤ ਵਿਚ ਬਣੇਗਾ ਮੱਝ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਟਲੀ ਦਾ ਮਸ਼ਹੂਰ 'Mozzarella cheese'
ਬਰਕਸ਼ਾਇਰ ਹੈਥਵੇ ਦਾ ਚੇਅਰਮੈਨ ਹੈ ਵਾਰਨ ਬਫੇ
ਵਾਰਨ ਬਫੇ ਬਰਕਸ਼ਾਇਰ ਹੈਥਵੇ ਦਾ ਚੇਅਰਮੈਨ ਹੈ। ਇਸ ਕੰਪਨੀ ਦੀ ਉਸਦੀ ਮਹੱਤਵਪੂਰਣ ਹਿੱਸੇਦਾਰੀ ਹੈ। ਇਸ ਸਾਲ ਕੰਪਨੀ ਦੇ ਸ਼ੇਅਰਾਂ ਵਿਚ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਐਸ.ਐਂਡ.ਪੀ. 500 ਇੰਡੈਕਸ 3.8 ਪ੍ਰਤੀਸ਼ਤ ਤੱਕ ਵਧਿਆ ਹੈ। ਬਰਕਸ਼ਾਇਰ ਹੈਥਵੇ ਦੇ ਸ਼ੇਅਰਾਂ ਦੇ ਵਾਧੇ ਦਾ ਇਕ ਕਾਰਨ ਬਫੇ ਦੀ ਆਪਣੀ ਕੰਪਨੀ ਦੇ ਸ਼ੇਅਰਾਂ ਦੀ ਖਰੀਦ ਦੇ ਖਰਚੇ ਤੇ ਕਾਫ਼ੀ ਰਕਮ ਖਰਚ ਕਰਨਾ ਹੈ। ਪਿਛਲੇ ਸਾਲ 138 ਅਰਬ ਡਾਲਰ ਦੀ ਨਕਦੀ ਰੱਖਣ ਕਾਰਨ ਬਫੇ ਦੀ ਭਾਰੀ ਆਲੋਚਨਾ ਹੋਈ ਸੀ।
ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ
ਦਾਨ ਕੀਤਾ ਦੌਲਤ ਦਾ ਵੱਡਾ ਹਿੱਸਾ
ਬਫੇਟ ਨੇ 2006 ਤੋਂ ਹੁਣ ਤੱਕ 37 ਅਰਬ ਡਾਲਰ ਤੋਂ ਵੱਧ ਦਾਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਬਰਕਸ਼ਾਇਰ ਵਿਚ ਉਨ੍ਹਾਂ ਦੀ ਲਗਭਗ ਇਕ ਤਿਹਾਈ ਹਿੱਸੇਦਾਰੀ ਸੀ। ਜੇ ਬੱਫੇਟ ਨੇ ਆਪਣੀ ਜਾਇਦਾਦ ਦਾਨ ਨਾ ਕੀਤੀ ਹੁੰਦੀ, ਤਾਂ ਉਹ ਅੱਜ 192 ਅਰਬ ਡਾਲਰ ਦਾ ਮਾਲਕ ਹੁੰਦੇ। ਬਫੇ ਗਿਵਿੰਗ ਪਲੇਜ਼ ਨਾਮਕ ਮੁਹਿੰਮ ਦੇ ਸਹਿ-ਸੰਸਥਾਪਕ ਵੀ ਹਨ। ਇਹ ਮੁਹਿੰਮ ਪਰਉਪਕਾਰੀ ਨੂੰ ਉਤਸ਼ਾਹਤ ਕਰਦੀ ਹੈ। ਬਫੇਟ ਨੇ 1965 ਵਿਚ ਬਰਕਸ਼ਾਇਰ ਹੈਥਵੇ ਨੂੰ ਖਰੀਦਿਆ ਸੀ।
ਇਹ ਵੀ ਪੜ੍ਹੋ : ਹੁਣ ਖ਼ੁਦ ਦੀ ਕੰਪਨੀ ਸ਼ੁਰੂ ਕਰਨਾ ਹੋਇਆ ਸੌਖਾ, ਸਰਕਾਰ ਨੇ ਬਦਲੇ ਨਿਯਮ
2020 ਵਿਚ ਚੋਟੀ ਦੇ 500 ਅਮੀਰ ਲੋਕਾਂ ਦੀ ਦੌਲਤ 1.8 ਲੱਖ ਕਰੋੜ ਡਾਲਰ ਵਧੀ
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ 1.9 ਅਰਬ ਡਾਲਰ ਦੇ ਉਤਸ਼ਾਹੀ ਪੈਕੇਜ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਸ ਹਫਤੇ ਸਟਾਕ ਬਾਜ਼ਾਰਾਂ ਵਿਚ ਤੇਜ਼ੀ ਆਈ ਹੈ। ਸੰਯੁਕਤ ਰਾਜ ਅਮਰੀਕਾ ਪਹਿਲਾਂ ਹੀ 3 ਲੱਖ ਕਰੋੜ ਡਾਲਰ ਦਾ ਰਾਹਤ ਪੈਕੇਜ ਦੇ ਚੁੱਕਾ ਹੈ। ਇਸ ਕਾਰਨ ਅਮਰੀਕ ਦੇ ਲੋਕਾਂ ਦੀ ਦੌਲਤ ਬਹੁਤ ਜ਼ਿਆਦਾ ਵਧੀ ਹੈ। ਸਾਲ 2020 ਵਿਚ ਦੁਨੀਆ ਦੇ ਚੋਟੀ ਦੇ 500 ਧਨਕੁਬੇਰਾਂ ਦੀ ਸੰਪਤੀ ਵਿਚ 1.8 ਟ੍ਰਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਮਿਆਦ ਦੌਰਾਨ ਅਮੀਰ ਲੋਕ ਹੋਰ ਅਮੀਰ ਬਣ ਗਏ ਅਤੇ ਮੱਧ ਵਰਗ ਦੇ ਲੋਕ ਨੌਕਰੀਆਂ ਜਾਣ ਕਾਰਨ ਹੋਰ ਜ਼ਿਆਦਾ ਗਰੀਬ ਹੋਏ ਅਤੇ ਉਨ੍ਹਾਂ ਦੀ ਆਮਦਨ ਵਿਚ ਵੀ ਗਿਰਾਵਟ ਦਰਜ ਹੋਈ।
ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਹਿਮ ਖ਼ਬਰ: ਅਗਲੇ 4 ਦਿਨ ਲਗਾਤਾਰ ਬੰਦ ਰਹਿਣਗੇ ਬੈਂਕ, ਅੱਜ ਹੀ ਨਿਬੇੜੋ ਜ਼ਰੂਰੀ ਕੰਮ
NEXT STORY