ਬਿਜ਼ਨੈੱਸ ਡੈਸਕ - ਐੱਮ. ਸੀ. ਐਕਸ. ਗੋਲਡ ਇਸ ਹਫਤੇ ਇਕ ਫੈਸਲਾਕੁੰਨ ਪੱਧਰ ’ਤੇ ਪਹੁੰਚ ਚੁੱਕਾ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ’ਚ ਵਧਦੀਆਂ ਬੇਯਕੀਨੀਆਂ ਅਤੇ ਘਰੇਲੂ ਪੱਧਰ ’ਤੇ ਰੁਪਏ ਦੀ ਚਾਲ ਵਿਚਾਲੇ ਗੋਲਡ ਦੀਆਂ ਕੀਮਤਾਂ ਵੇਵ 4 ਅਨੁਸਾਰ ਬਣ ਰਹੇ ਸੀਮੈਟ੍ਰਿਕਲ ਟ੍ਰਾਇੰਗਲ ’ਚ ਲਗਾਤਾਰ ਸੰੁਗੜ ਰਹੀਆਂ ਹਨ। ਇਹ ਪੈਟਰਨ ਆਮ ਤੌਰ ’ਤੇ ਅਗਲੀ ਵੱਡੀ ਰੈਲੀ ਭਾਵ ਵੇਵ 5 ਵੱਲ ਇਸ਼ਾਰਾ ਕਰਦਾ ਹੈ। ਬਸ਼ਰਤੇ ਕਿ ਕੀਮਤਾਂ ਉਪਰੀ ਟਰੈਂਡ ਲਾਈਨ ਨੂੰ ਫੈਸਲਾਕੁੰਨ ਰੂਪ ਨਾਲ ਤੋਡ਼ ਦੇਣ। 20 ਈ. ਐੱਮ. ਏ. ਕੋਲ ਵਾਰ-ਵਾਰ ਹੋ ਰਿਹਾ ਕੀਮਤਾਂ ਦਾ ਠਹਿਰਾਅ ਦੱਸਦਾ ਹੈ ਕਿ ਬਾਜ਼ਾਰ ਦੇ ਭਾਈਵਾਲ ਹੁਣ ਕਿਸੇ ਵੱਡੇ ਗਲੋਬਲ ਟ੍ਰਿਗਰ ਦਾ ਇੰਤਜ਼ਰ ਕਰ ਰਹੇ ਹਨ। ਟ੍ਰਾਇੰਗਲ ਦਾ ਘੇਰਾ, ਜਿੰਨਾ ਛੋਟਾ ਹੋ ਰਿਹਾ ਹੈ, ਸੰਭਾਵੀ ਬ੍ਰੇਕ ਆਊਟ ਓਨਾ ਹੀ ਵੱਡਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਐੱਮ. ਸੀ. ਐਕਸ. ’ਤੇ ਗੋਲਡ ਨੇ ਵੇਵ 3 ਦੀ ਰੈਲੀ ਤੋਂ ਬਾਅਦ ਵੇਵ 4 ਅਨੁਸਾਰ ਇਕ ਟੈਕਸਟਬੁੱਕ ਟ੍ਰਾਇੰਗਲ ਬਣਾਇਆ ਹੈ। ਇਸ ਦੀ ਕੀਮਤ 127,950 ਰੁਪਏ ਦੀ ਰੈਸਿਸਟੈਂਸ ਅਤੇ 121,450 ਰੁਪਏ ਦੀ ਸਪੋਰਟ ’ਚ ਸਿਮਟ ਚੁੱਕੀ ਹੈ। ਇਹ ਖੇਤਰ ਹੁਣ ਇਵੈਂਟ ਜ਼ੋਨ ਬਣ ਚੁੱਕਾ ਹੈ। ਜੇਕਰ ਗੋਲਡ 127,950-128,000 ਰੁਪਏ ’ਤੇ ਬੰਦ ਹੁੰਦਾ ਹੈ, ਤਾਂ ਵੇਵ 5 ਐਕਟਿਵ ਹੋ ਜਾਵੇਗੀ। 129,500 ਤੱਕ ਦਾ ਪਹਿਲਾ ਟੀਚਾ ਬਣਦਾ ਹੈ, ਜਦੋਂਕਿ ਫਿਬੋਨਾਚੀ ਕੰਲਿਊਐਂਸ ਦੀ ਗਿਣਤੀ ਮੁਤਾਬਕ ਅਗਲਾ ਟੀਚਾ 130,500 ਅਤੇ ਤੀਜੇ ਟੀਚੇ ’ਤੇ ਕੀਮਤਾਂ 133,040 ਰੁਪਏ ਤੱਕ ਜਾ ਸਕਦੀਆਂ ਹਨ ਅਤੇ ਜੇਕਰ ਵੇਵ 5 ਦਾ ਵਿਸਥਾਰ ਹੋਇਆ ਤਾਂ ਸੋਨਾ 138,967 ਦਾ ਇਕ ਵੱਡਾ ਟੀਚਾ ਵੀ ਹਾਸਲ ਕਰ ਸਕਦਾ ਹੈ। ਜੇਕਰ ਕੀਮਤ 121,450 ਦੇ ਹੇਠਾਂ ਆ ਗਈ ਤਾਂ ਇਸ ’ਚ ਵੇਵ 4 ਦੀ ਕੁਰੈਕਸ਼ਨ ਸ਼ੁਰੂ ਹੋ ਸਕਦੀ ਹੈ ਅਤੇ ਅਜਿਹੀ ਸਥਿਤੀ ’ਚ ਕੀਮਤਾਂ 119,085 ਤੋਂ ਬਾਅਦ 117,628 ਅਤੇ ਇਸ ਤੋਂ ਬਾਅਦ 116,882 ਅਤੇ 113,865 ਤੱਕ ਵੀ ਡਿੱਗ ਸਕਦੀਆਂ ਹਨ।
ਇਹ ਵੀ ਪੜ੍ਹੋ : ATM Scam Alert: ਕੀ ਦੋ ਵਾਰ 'Cancel' ਦਬਾਉਣ ਨਾਲ ਸੁਰੱਖਿਅਤ ਹੋ ਜਾਵੇਗਾ ਤੁਹਾਡਾ 'PIN'? ਸੱਚ ਜਾਣ ਹੋਵੋਗੇ ਹੈਰਾਨ
ਇਸ ਤਰ੍ਹਾਂ ਚਾਂਦੀ ਨੇ ਆਪਣੀ ਵੇਵ 4 ਕੁਰੈਕਸ਼ਨ ਪੂਰੀ ਕਰ ਲਈ ਹੈ ਅਤੇ ਹੁਣ ਇਕ ਸੁੰਗੜੇ ਘੇਰੇ ’ਚ ਘੁੰਮ ਰਿਹਾ ਹੈ। 20 ਈ. ਐੱਮ. ਏ. ਲਗਾਤਾਰ ਓਵਰ ਹੈੱਡ ਰੈਸਿਸਟੈਂਸ ਦੇ ਰਿਹਾ ਹੈ, ਜਦੋਂਕਿ 50 ਈ. ਐੱਮ. ਏ. ਗਿਰਾਵਟ ’ਤੇ ਮਜ਼ਬੂਤ ਸਪੋਰਟ ਪ੍ਰਦਾਨ ਕਰ ਰਿਹਾ ਹੈ, ਜੋ ਕਿ ਕਿਸੇ ਵੱਡੇ ਐਕਸਪੈਂਸ਼ਨ ਮੂਵ ਤੋਂ ਪਹਿਲਾਂ ਦੀ ਟਿਪਿਕਲ ਕੰਪ੍ਰੈਸ਼ਨ ਸਥਿਤੀ ਹੈ। ਚਾਂਦੀ ਦੀਆਂ ਕੀਮਤਾਂ ’ਚ ਪਹਿਲਾਂ ਰੈਸਿਸਟੈਂਸ 158,500 ਰੁਪਏ ਅਤੇ ਦੂਜਾ ਰੈਸਿਸਟੈਂਸ 164,500 ਰੁਪਏ ’ਤੇ ਹੈ। ਜਦੋਂਕਿ ਪਹਿਲਾਂ ਸਪੋਰਟ ਜ਼ੋਨ 152,500 ਰੁਪਏ ਅਤੇ ਦੂਜਾ ਸਪੋਰਟ ਜ਼ੋਨ 149,980 ਰੁਪਏ ’ਤੇ ਹੈ। ਜਦੋਂਕਿ ਮੇਜਰ ਸਪੋਰਟ ਲੈਵਲ 139,300 ਰੁਪਏ ਦੇ ਪੱਧਰ ’ਤੇ ਹੈ। ਜੇਕਰ ਚਾਂਦੀ 158,600 ਰੁਪਏ ’ਤੇ ਬੰਦ ਹੋਣ ’ਤੇ ਕਾਮਯਾਬ ਰਹਿੰਦੀ ਹੈ ਤਾਂ ਇੱਥੋਂ ਵੇਵ 5 ਦੀ ਸ਼ੁਰੂਆਤ ਹੋ ਸਕਦੀ ਹੈ ਅਤੇ ਪਹਿਲੇ ਟੀਚਾ ਤਹਿਤ ਕੀਮਤਾਂ 165,800 ਰੁਪਏ ਅਤੇ ਵਿਸਥਾਰਤ ਟੀਚੇ ਤਹਿਤ ਕੀਮਤਾਂ 171,900 ਤੱਕ ਵੀ ਜਾ ਸਕਦੀਆਂ ਹਨ ਅਤੇ ਜੇਕਰ ਕੀਮਤਾਂ 150,000 ਦੇ ਹੇਠਾਂ ਟਿਕ ਨਹੀਂ ਪਾਉਂਦੀਆਂ ਤਾਂ ਫਿਰ ਇਹ 145000 ਰੁਪਏ ਅਤੇ 140000 ਵੱਲ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਇਹ ਵੀ ਪੜ੍ਹੋ : ਇਨ੍ਹਾਂ ਦੇਸ਼ਾਂ 'ਚ ਲੈ ਕੇ ਜਾਓਗੇ 1 ਲੱਖ ਰੁਪਏ ਤਾਂ ਬਣ ਜਾਓਗੇ ਕਰੋੜਪਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Kwality Walls ਨੇ HUL ਨਾਲੋਂ ਵੱਖ ਹੋਣ ਤੋਂ ਪਹਿਲਾਂ ਨਿਰਦੇਸ਼ਕ ਮੰਡਲ ਮੈਂਬਰਾਂ ਦੀ ਕੀਤੀ ਨਿਯੁਕਤੀ
NEXT STORY