ਮੁੰਬਈ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਬਜਟ ’ਚ ਐਲਾਨੇ ਬੈਂਕ ਨਿੱਜੀਕਰਣ ਯੋਜਨਾ ਦੇ ਲਾਗੂਕਰਣ ਲਈ ਰਿਜ਼ਰਵ ਬੈਂਕ ਦੇ ਨਾਲ ਮਿਲ ਕੇ ਕੰਮ ਕਰੇਗੀ। ਉਨ੍ਹਾਂ ਨੇ ਇੱਥੇ ਸੰਪਾਦਕਾਂ ਨਾਲ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਸਰਕਾਰ ਕੋਲ ਬੈਂਕਾਂ ’ਚ ਆਪਣੀ ਹਿੱਸੇਦਾਰੀ ਦੇ ਪ੍ਰਬੰਧਨ ਲਈ ਕੋਈ ਬੈਂਕ ਨਿਵੇਸ਼ ਕੰਪਨੀ ਦੇ ਗਠਨ ਦੀ ਯੋਜਨਾ ਨਹੀਂ ਹੈ। ਪਿਛਲੇ ਹਫਤੇ ਪੇਸ਼ ਕੇਂਦਰੀ ਬਜਟ ’ਚ ਸੀਤਾਰਮਣ ਨੇ ਪ੍ਰਵੇਸ਼ ਯੋਜਨਾ ਤਹਿਤ 2 ਬੈਂਕਾਂ ਦੇ ਨਿੱਜੀਕਰਣ ਦਾ ਐਲਾਨ ਕੀਤਾ। ਹਾਲਾਂਕਿ ਬੈਂਕ ਯੂਨੀਅਨਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ। ਪ੍ਰਸਤਾਵ ਦੇ ਬਾਰੇ ’ਚ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘‘ਵਿਸਤ੍ਰਿਤ ਪ੍ਰਕਿਰਿਆ ’ਤੇ ਕੰਮ ਕੀਤਾ ਜਾ ਰਿਹਾ ਹੈ। ਮੈਂ ਐਲਾਨ ਕੀਤਾ ਹੈ। ਅਸੀਂ ਆਰ. ਬੀ. ਆਈ. ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’
ਇਹ ਵੀ ਪੜ੍ਹੋ : ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ
ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ’ਚ ਦੱਸਣ ਤੋਂ ਮਨ੍ਹਾ ਕੀਤਾ ਕਿ ਕਿਸ ਜਾਂ ਕਿਹੜੇ ਬੈਂਕਾਂ ਨੂੰ ਵਿਕਰੀ ਲਈ ਚੁਣਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਬਾਰੇ ਪੁੱਛੇ ਜਾਣ ’ਤੇ ਕਿਹਾ,‘‘ਅਸੀਂ ਤੁਹਾਨੂੰ ਦੱਸਾਂਗੇ, ਜਦੋਂ ਸਰਕਾਰ ਦੱਸਣ ਲਈ ਤਿਆਰ ਹੋਵੇਗੀ।’’ ਸੀਤਾਰਮਣ ਨੇ ਬੈਡ ਬੈਂਕ ਦੇ ਬਾਰੇ ’ਚ ਕਿਹਾ ਕਿ ਸਰਕਾਰ ਨੂੰ ਰਾਸ਼ਟਰੀ ਜਾਇਦਾਦ ਪੁਨਰਗਠਨ ਕੰਪਨੀ (ਏ. ਆਰ. ਸੀ.) ਲਈ ਕੁੱਝ ਗਾਰੰਟੀ ਦੇਣੀ ਪੈ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਇਕ ਅਜਿਹਾ ਹੱਲ ਹੈ, ਜੋ ਬੈਂਕਾਂ ਨੇ ਹੀ ਪੇਸ਼ ਕੀਤਾ ਹੈ ਅਤੇ ਉਹੀ ਇਸ ਦੀ ਅਗਵਾਈ ਵੀ ਕਰਨਗੇ। ਸੀਤਾਰਮਣ ਨੇ ਦੋਸ਼ ਲਾਇਆ ਕਿ ਬੈਂਕਾਂ ਦੇ ਨਾਨ-ਪ੍ਰਫਾਰਮਿੰਗ ਐਸੇਟ ਪਹਿਲਾਂ ਦੇ ਮਾੜੇ ਪ੍ਰਬੰਧਨ ਦੀ ਵਿਰਾਸਤ ਹਨ। ਉਨ੍ਹਾਂ ਕਿਹਾ ਕਿ ਹੁਣ ਫੋਨ ਬੈਂਕਿੰਗ ਨਹੀਂ ਹੋ ਰਹੀ ਹੈ ਅਤੇ ਨਵੀਂ ਦਿੱਲੀ ਤੋਂ ਮਦਦ ਨਹੀਂ ਮੰਗੀ ਜਾ ਰਹੀ ਹੈ। ਬੈਂਕ ਨਿਵੇਸ਼ ਕੰਪਨੀ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਕਿਹਾ,‘‘ਅਜਿਹੀ ਕੋਈ ਚਰਚਾ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਇਹ ਗੱਲ ਕਿੱਥੋਂ ਆ ਰਹੀ ਹੈ। ਘੱਟ ਤੋਂ ਘੱਟ ਇਹ ਮੇਰੇ ਸਾਹਮਣੇ ਨਹੀਂ ਹੈ। ਮੈਂ ਇਸ ’ਤੇ ਚਰਚਾ ਨਹੀਂ ਕਰ ਰਹੀ ਹਾਂ।’’ ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਪੇਸ਼ੇਵਰ ਬਣਾਉਣ ਦੀ ਲੋੜ ਹੈ ਅਤੇ ਸਰਕਾਰ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਕਲਪੁਰਜ਼ਿਆਂ ’ਤੇ ਕਸਟਮ ਡਿਊਟੀ ਵਧਣ ਨਾਲ ਮਹਿੰਗੀ ਹੋ ਸਕਦੀ ਹੈ LED ਲਾਈਟ’
NEXT STORY