ਮਾਸਕੋ- ਲੋਕਪ੍ਰਿਯ ਮੈਸੰਜਰ ਐਪ ਵਟਸਐਪ ਨੇ ਆਪਣੀਆਂ ਨਵੀਆਂ ਸ਼ਰਤਾਂ ਅਤੇ ਨੀਤੀਆਂ ਸਵੀਕਾਰ ਕਰਨ ਲਈ 15 ਮਈ ਦੀ ਸਮਾਂ-ਹੱਦ ਤੈਅ ਕੀਤੀ ਹੈ। ਇਸ ਨੂੰ ਨਾ ਮੰਨਣ ਵਾਲੇ ਯੂਜ਼ਰਜ਼ ਇਸ ਮਿਆਦ ਤੋਂ ਬਾਅਦ ਮੈਸੇਜ ਭੇਜ ਤੇ ਪ੍ਰਾਪਤ ਨਹੀਂ ਕਰ ਸਕਣਗੇ।
'ਟੈੱਕਕਰੰਚ' ਨੇ ਫੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦੀ ਈ-ਮੇਲ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਵਟਸਐਪ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਯੂਜ਼ਰਜ਼ ਨੂੰ ਆਪਣੀ ਨਿੱਜਤਾ (ਪ੍ਰਾਈਵੇਸੀ) ਅਪਡੇਟ ਦੀ ਸਾਵਧਾਨੀ ਨਾਲ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਸ਼ਰਤਾਂ ਦੀ ਪਾਲਣਾ ਲਈ ਪੁੱਛਗਿੱਛ ਦੀ ਪ੍ਰਵਾਨਗੀ ਦੇਵੇਗਾ।
ਇਹ ਵੀ ਪੜ੍ਹੋ- ਬ੍ਰੈਂਟ ਨੇ ਵਧਾਈ ਚਿੰਤਾ, ਪੰਜਾਬ 'ਚ ਵੀ 100 ਰੁ: 'ਤੇ ਪਹੁੰਚ ਸਕਦਾ ਹੈ ਪੈਟਰੋਲ
ਈ-ਮੇਲ ਵਿਚ ਕਿਹਾ ਗਿਆ ਹੈ ਕਿ ਜੇਕਰ ਯੂਜ਼ਰਜ਼ ਸ਼ਰਤਾਂ ਨਹੀਂ ਮੰਨਦੇ ਤਾਂ ਉਹ ਕਾਲ ਅਤੇ ਸੂਚਨਾਵਾਂ ਤਾਂ ਪ੍ਰਾਪਤ ਕਰ ਸਕਣਗੇ ਪਰ ਮੈਸੇਜ ਭੇਜ ਤੇ ਪ੍ਰਾਪਤ ਨਹੀਂ ਸਕਣਗੇ। ਵਟਸਐਪ ਨੇ ਹੁਣੇ ਜਿਹੇ ਇਕ ਨਵੀਂ ਨੀਤੀ ਅਤੇ ਸ਼ਰਤਾਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਫੇਸਬੁੱਕ ਨਾਲ ਤੁਹਾਡਾ ਡਾਟਾ ਸਾਂਝਾ ਕਰ ਸਕਦੀ ਹੈ। ਨਵੀਂ ਨੀਤੀ ਨੂੰ ਸਵੀਕਾਰ (ACCEPT) ਨਾ ਕਰਨ ਵਾਲੇ ਖਾਤੇ 120 ਦਿਨਾਂ ਬਾਅਦ ਆਪਣੇ-ਆਪ ਬੰਦ ਹੋ ਜਾਣਗੇ। ਗੌਰਤਲਬ ਹੈ ਕਿ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਪੈਦਾ ਹੋਈ ਚਿੰਤਾ ਵਿਚਕਾਰ ਸਰਕਾਰ ਸਵਦੇਸ਼ੀ ਮੈਸੇਜਿੰਗ ਐਪ 'ਸੰਦੇਸ਼ ਅਤੇ ਸੰਵਾਦ' ਬਣਾ ਰਹੀ ਹੈ। ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਇਹ ਦੋਵੇਂ ਲਿਆਵੇਗੀ ਜਾਂ ਇਨ੍ਹਾਂ ਵਿਚੋਂ ਇਕ ਐਪ ਲਾਂਚ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਬੀਟਾ ਟੈਸਟਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਰਕਾਰ ਇਸ ਬੀਮਾ ਕੰਪਨੀ ਦਾ ਕਰ ਸਕਦੀ ਹੈ ਨਿੱਜੀਕਰਨ
►ਵਟਸਐਪ ਦੀ ਨਵੀਂ ਪਾਲਿਸੀ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਰਾਇ
Skoda 18 ਮਾਰਚ ਨੂੰ ਪੇਸ਼ ਕਰੇਗੀ ਆਪਣੀ ਅਪਕਮਿੰਗ KUSHAQ SUV
NEXT STORY