ਬਿਜ਼ਨੈੱਸ ਡੈਸਕ-ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ, 2023-24 ਦੇ ਲਈ ਕੇਂਦਰੀ ਬਜਟ ਪੇਸ਼ ਕਰੇਗੀ। ਟੈਕਸਦਾਤਾਵਾਂ ਸਮੇਤ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕ ਸਰਕਾਰ ਤੋਂ ਬਿਹਤਰ ਬਜਟ ਦੀ ਉਮੀਦ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਸ ਬਜਟ ਦੀ ਪੂਰੇ ਦੇਸ਼ 'ਚ ਚਰਚਾ ਹੁੰਦੀ ਹੈ ਅਤੇ ਹੋ ਰਹੀ ਹੈ, ਉਹ ਕਿਵੇਂ ਤਿਆਰ ਹੁੰਦਾ ਹੈ ਅਤੇ ਇਸ 'ਚ ਕਿਸ ਦੀ ਭੂਮਿਕਾ ਮੁੱਖ ਹੁੰਦੀ ਹੈ। ਬਜਟ ਜ਼ਰੂਰ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਵਿੱਤ ਮੰਤਰਾਲਾ ਇਕੱਲੇ ਹੀ ਬਜਟ ਤਿਆਰ ਕਰਦਾ ਹੈ। ਭਾਰਤ ਦਾ ਆਮ ਬਜਟ ਕਈ ਵਿਭਾਗਾਂ ਦੀ ਆਪਸੀ ਵਿਚਾਰ-ਵਟਾਂਡਰੇ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ।
ਬਜਟ ਦੀ ਤਿਆਰੀ ਸ਼ੁਰੂ ਕਰਨ ਲਈ ਵਿੱਤ ਮੰਤਰਾਲੇ ਦੁਆਰਾ ਸਾਰੇ ਮੰਤਰਾਲਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਭਾਗ ਆਪਣੀਆਂ-ਆਪਣੀਆਂ ਲੋੜਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕਰਦੇ ਹਨ ਅਤੇ ਵਿੱਤ ਮੰਤਰਾਲੇ ਨੂੰ ਭੇਜਦੇ ਹਨ। ਇਸ ਰਿਪੋਰਟ 'ਚ ਉਹ ਵਿੱਤ ਮੰਤਰਾਲੇ ਨੂੰ ਆਪਣੇ ਫੰਡਾਂ ਅਤੇ ਯੋਜਨਾਵਾਂ ਬਾਰੇ ਦੱਸਦੇ ਹਨ ਹੈ। ਹਰ ਮੰਤਰਾਲਾ ਇਸ ਪ੍ਰਕਿਰਿਆ 'ਚੋਂ ਲੰਘਦਾ ਹੈ ਅਤੇ ਆਪਣੀਆਂ ਯੋਜਨਾਵਾਂ ਲਈ ਫੰਡ ਦੀ ਮੰਗ ਕਰਦਾ ਹੈ। ਮੰਤਰਾਲਿਆਂ ਵੱਲੋਂ ਰਿਪੋਰਟਾਂ ਭੇਜੇ ਜਾਣ ਤੋਂ ਬਾਅਦ ਵਿੱਤ ਮੰਤਰਾਲਾ ਮੀਟਿੰਗ ਕਰਦਾ ਹੈ। ਬਜਟ ਤਿਆਰ ਕਰਨ ਦੀ ਪ੍ਰਕਿਰਿਆ ਅਗਸਤ-ਸਤੰਬਰ 'ਚ ਹੀ ਸ਼ੁਰੂ ਹੋ ਜਾਂਦੀ ਹੈ।
ਬਜਟ ਤਿਆਰ ਕਰਨ ਤੋਂ ਪਹਿਲਾਂ ਮੀਟਿੰਗ ਕਰਦਾ ਹੈ ਵਿੱਤ ਮੰਤਰਾਲਾ
ਮੀਟਿੰਗ ਦਾ ਮੁੱਖ ਮਕਸਦ ਬਜਟ ਸਬੰਧੀ ਖਾਕਾ ਤਿਆਰ ਕਰਨਾ ਹੁੰਦਾ ਹੈ। ਕਿਉਂਕਿ ਸਰਕਾਰ ਦੇ ਕੋਲ ਸੀਮਤ ਫੰਡ ਹੋਣ ਕਾਰਨ ਵਿੱਤ ਮੰਤਰਾਲਾ ਹਰ ਕਿਸੇ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦਾ, ਅਜਿਹੇ 'ਚ ਬੈਠਕ ਕਰਕੇ ਮੰਤਰਾਲਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਪ੍ਰਕਿਰਿਆ ਅੱਗੇ ਵਧਦੀ ਹੈ। ਵਿੱਤ ਮੰਤਰਾਲੇ ਅਤੇ ਹੋਰ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ 'ਚ ਉਹ ਆਪਣੇ ਵਿਭਾਗ ਲਈ ਫੰਡ ਦੀਆਂ ਜ਼ਰੂਰਤਾਂ ਬਾਰੇ ਦੱਸਦੇ ਹਨ। ਬਜਟ ਨੂੰ ਤਿਆਰ ਕਰਨ 'ਚ ਵਿੱਤ ਮੰਤਰਾਲੇ ਦੀ ਤਾਂ ਅਹਿਮ ਭੂਮਿਕਾ ਰਹਿੰਦੀ ਹੀ ਹੈ ਨਾਲ ਹੀ ਨੀਤੀ ਆਯੋਗ, ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੇ ਇਲਾਵਾ ਸਰਕਾਰ ਦੇ ਕਈ ਹੋਰ ਮੰਤਰਾਲੇ ਵੀ ਸ਼ਾਮਲ ਰਹਿੰਦੇ ਹਨ।
ਬਹੁਤ ਹੀ ਗੁਪਤ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਬਜਟ
ਇਹ ਗੱਲ ਸੱਚ ਹੈ ਕਿ ਬਜਟ ਤਿਆਰ ਕਰਨ ਦਾ ਕੰਮ ਵਿੱਤ ਮੰਤਰਾਲੇ ਦੇ ਅਧਿਕਾਰੀ ਅਤੇ ਕਰਮਚਾਰੀ ਕਰਦੇ ਹਨ। ਬਜਟ ਤਿਆਰ ਕਰਨ ਦਾ ਕੰਮ ਬਹੁਤ ਹੀ ਗੁਪਤ ਤਰੀਕੇ ਨਾਲ ਹੁੰਦਾ ਹੈ। ਇਸ ਦੇ ਦਸਤਾਵੇਜ਼ ਬਹੁਤ ਹੀ ਗੁਪਤ ਰੱਖੇ ਗਏ ਹਨ। ਬਜਟ ਤਿਆਰ ਕਰਨ ਵਾਲੇ ਵਿੱਤ ਮੰਤਰਾਲੇ ਦੇ ਉੱਚ ਅਧਿਕਾਰੀਆਂ, ਅਧੀਨ ਅਮਲੇ, ਸਟੈਨੋਗ੍ਰਾਫਰ, ਟਾਈਪਰਾਈਟਰ ਅਤੇ ਪ੍ਰਿੰਟਿੰਗ ਪ੍ਰੈਸ ਦੇ ਮੁਲਾਜ਼ਮਾਂ ਨੂੰ ਇਹ ਕੰਮ ਦਫ਼ਤਰ 'ਚ ਹੀ ਮੀਟਿੰਗ ਕਰਕੇ ਕਰਨਾ ਹੁੰਦਾ ਹੈ। ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਦਫ਼ਤਰ 'ਚ ਹੀ ਕੀਤਾ ਜਾਂਦਾ ਹੈ। ਗੋਪਨੀਯਤਾ ਦਾ ਧਿਆਨ ਇਸ ਤਰ੍ਹਾਂ ਨਾਲ ਰੱਖਿਆ ਜਾਂਦਾ ਹੈ ਕਿ ਕਰਮਚਾਰੀ ਅਤੇ ਅਧਿਕਾਰੀ ਆਪਣੇ ਪਰਿਵਾਰਾਂ ਨਾਲ ਵੀ ਗੱਲ ਨਹੀਂ ਕਰ ਪਾਉਂਦੇ। ਸਰਕਾਰ ਵੱਲੋਂ ਬਜਟ ਤਿਆਰ ਕਰਨ ਵਾਲਿਆਂ ’ਤੇ ਵੀ ਸਖ਼ਤ ਨਜ਼ਰ ਰੱਖੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਬਜਟ ਪੇਸ਼ ਹੋਣ ਤੋਂ ਸਿਰਫ਼ ਦੋ ਦਿਨ ਪਹਿਲਾਂ ਹੀ ਘੋਸ਼ਣਾਨਾਂ ਨੂੰ ਛਪਾਈ ਲਈ ਭੇਜਿਆ ਜਾਂਦਾ ਹੈ।
ਪਹਿਲੇ ਹੀ ਬਜਟ 'ਚ ਸਰਕਾਰ ਨੂੰ ਹੋਇਆ ਸੀ 24.59 ਕਰੋੜ ਰੁਪਏ ਦਾ ਘਾਟਾ, ਜਾਣੋ ਅੱਜ ਕਿੰਨੀ ਹੈ ਦੇਸ਼ ਦੀ ਇਕੋਨਮੀ
NEXT STORY