ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਆਪਣੇ ਕਾਰੋਬਾਰ ਗਰੁੱਪ 'ਚ ਅਗਵਾਈ ਕਰਤਾ ਨੂੰ ਬਦਲਣ ਦਾ ਜ਼ਿਕਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹ ਸੀਨੀਅਰ ਸਹਿਯੋਗੀਆਂ ਦੇ ਨਾਲ ਮਿਲ ਕੇ ਨੌਜਵਾਨ ਪੀੜ੍ਹੀ ਨੂੰ ਵਾਗਡੋਰ ਸੌਂਪਣ ਦੀ ਪ੍ਰੀਕਿਰਿਆ 'ਚ ਤੇਜ਼ੀ ਲਿਆਉਣਾ ਚਾਹੁੰਦੇ ਹਨ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਨੇ ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ 'ਚ ਉੱਤਰਾਧਿਕਾਰੀ ਨੂੰ ਲੈ ਕੇ ਬਿਆਨ ਦਿੱਤਾ ਹੈ'।
ਰਿਲਾਇੰਸ ਗਰੁੱਪ ਦੀ ਵਾਗਡੋਰ ਮੁਕੇਸ਼ ਅੰਬਾਨੀ ਨੇ ਆਪਣੇ ਪਿਤਾ ਧੀਰੂਭਾਈ ਅੰਬਾਨੀ ਤੋਂ ਬਾਅਦ ਸੰਭਾਲੀ ਸੀ। ਹੁਣ 64 ਸਾਲ ਦੇ ਹੋ ਚੁੱਕੇ ਮੁਕੇਸ਼ ਅੰਬਾਨੀ ਨੇ ਆਪਣੇ ਪਿਤਾ ਦੇ ਜਨਮਦਿਨ 'ਤੇ ਆਯੋਜਿਤ ਪ੍ਰੋਗਰਾਮ 'ਚ ਉੱਤਰਾਧਿਕਾਰੀ ਸੌਂਪਣ ਦੀ ਪ੍ਰਤੀਕਿਰਿਆ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦੋ ਪੁੱਤਰ ਆਕਾਸ਼, ਅਨੰਤ ਤੇ ਇਕ ਧੀ ਇਸ਼ਾ ਹੈ। ਇਸ ਮੌਕੇ 'ਤੇ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ) ਆਉਣ ਵਾਲੇ ਸਾਲਾਂ 'ਚ ਦੁਨੀਆ ਦੀਆਂ ਸਭ ਤੋਂ ਵੱਕਾਰੀ ਅਤੇ ਮਜ਼ਬੂਤ ਕੰਪਨੀਆਂ 'ਚ ਸ਼ਾਮਲ ਹੋਵੇਗੀ। ਇਸ 'ਚ ਸਵੱਛ ਤੇ ਹਰਿਤ ਊਰਜਾ ਖੇਤਰਾਂ ਤੋਂ ਇਲਾਵਾ ਖੁਦਰਾ ਤੇ ਦੂਰਸੰਚਾਰ ਕਾਰੋਬਾਰ ਦੀ ਭੂਮਿਕਾ ਮੁੱਖ ਹੋਵੇਗੀ ਜੋ ਵਿਲੱਖਣ ਦਰ ਨਾਲ ਵਧ ਰਹੇ ਹਨ।
ਉਨ੍ਹਾਂ ਕਿਹਾ ਕਿ ਵੱਡੇ ਸੁਫ਼ਨਿਆਂ ਤੇ ਨਾਮੁਮਕਿਨ ਨਜ਼ਰ ਆਉਣ ਵਾਲੇ ਟੀਚਿਆਂ ਨੂੰ ਹਾਸਲ ਕਰਨ ਲਈ ਸਹੀ ਲੋਕਾਂ ਨੂੰ ਜੋੜਣਾ ਅਤੇ ਸਹੀ ਮਾਲਕ ਹੋਣਾ ਜ਼ਰੂਰੀ ਹੈ। ਰਿਲਾਇੰਸ ਹੁਣ ਇਕ ਮਹੱਤਵਪੂਰਨ ਅਗਵਾਈ ਬਦਲਾਅ ਨੂੰ ਅੰਜ਼ਾਮ ਦੇਣ ਦੀ ਪ੍ਰੀਕਿਰਿਆ 'ਚ ਹਨ। ਇਹ ਬਦਲਾਅ ਮੇਰੀ ਪੀੜ੍ਹੀ ਦੇ ਸੀਨੀਅਰਾਂ ਨਾਲ ਨਵੇਂ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਤੀਕਿਰਿਆ ਨੂੰ ਤੇਜ਼ ਕਰਨਾ ਚਾਹੁਣਗੇ।
ਅੰਬਾਨੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੈਨੂੰ ਲੈ ਕੇ ਸਾਰੇ ਸੀਨੀਅਰਾਂ ਨੂੰ ਹੁਣ ਰਿਲਾਇੰਸ 'ਚ ਬੇਹੱਦ ਕਾਬਿਲ, ਪ੍ਰਤੀਬੱਧ ਤੇ ਪ੍ਰਤਿਭਾਸ਼ਾਲੀ ਨੌਜਵਾਨ ਮਾਲਕ ਨੂੰ ਵਿਕਸਿਤ ਕਰਨਾ ਚਾਹੀਦਾ। ਸਾਨੂੰ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ। ਉਨ੍ਹਾਂ ਨੂੰ ਸਮਰੱਥ ਬਣਾਉਣਾ ਚਾਹੀਦੈ ਤੇ ਉਤਸ਼ਾਹਿਤ ਕਰਨਾ ਚਾਹੀਦਾ। ਜਦੋਂ ਉਹ ਸਾਡੇ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇਣ ਤਾਂ ਸਾਨੂੰ ਆਰਾਮ ਨਾਲ ਬੈਠ ਕੇ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਇਸ ਦਾ ਆਰਥਿਕ ਬਿਊਰਾ ਨਹੀਂ ਦਿੱਤਾ।
ਪਾਕਿਸਤਾਨੀ ਰੁਪਿਆ ਬਣਿਆ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ
NEXT STORY