ਨਵੀਂ ਦਿੱਲੀ (ਭਾਸ਼ਾ)–ਵਾਹਨ ਉਦਯੋਗ ਦੀ ਸੰਸਥਾ ਸਿਆਮ ਨੇ ਕਿਹਾ ਕਿ ਸੈਮੀਕੰਡਕਟਰ ਦੀ ਕਮੀ ਕਾਰਨ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਕਾਰਖਾਨਿਆਂ ਤੋਂ ਡੀਲਰਾਂ ਨੂੰ ਯਾਤਰੀ ਗੱਡੀਆਂ ਦੀ ਸਪਲਾਈ ਜਨਵਰੀ ’ਚ 8 ਫੀਸਦੀ ਘਟ ਗਈ। ਜਨਵਰੀ 2022 ’ਚ ਕੁੱਲ ਯਾਤਰੀ ਵਾਹਨਾਂ ਦੀ ਥੋਕ ਵਿਕਰੀ 2,54,287 ਇਕਾਈ ਰਹਿ ਗਈ ਜੋ ਪਿਛਲੇ ਸਾਲ ਇਸੇ ਮਹੀਨੇ ’ਚ 2,76,554 ਇਕਾਈ ਸੀ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸੋਸਾਇਆਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਰਰਜ਼ (ਸਿਆਮ) ਨੇ ਕਿਹਾ ਕਿ ਪਿਛਲੇ ਮਹੀਨੇ 1,26,693 ਯਾਤਰੀ ਕਾਰਾਂ ਦੀ ਸਪਲਾਈ ਹੋਈ ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 1,53,244 ਇਕਾਈ ਸੀ।
ਇਹ ਵੀ ਪੜ੍ਹੋ : ਕੈਪੀਟਲ ਗੇਨ ਟੈਕਸ ’ਚ ਬਦਲਾਅ ਦੀ ਤਿਆਰੀ ’ਚ ਸਰਕਾਰ
ਇਸ ਤਰ੍ਹਾਂ ਸਮੀਖਿਆ ਅਧੀਨ ਮਿਆਦ ’ਚ ਵੈਨ ਦੀ ਸਪਲਾਈ ਘਟ ਕੇ 10,632 ਰਹਿ ਗਈ ਜੋ ਜਨਵਰੀ 2021 ’ਚ 11,816 ਇਕਾਈ ਸੀ। ਹਾਲਾਂਕਿ ਯੂਟੀਲਿਟੀ ਵਾਹਨਾਂ ਦੀ ਵਿਕਰੀ ਜਨਵਰੀ 2021 ’ਚ 1,11,494 ਇਕਾਈਆਂ ਦੀ ਤੁਲਨਾ ’ਚ ਪਿਛਲੇ ਮਹੀਨੇ ਵਧ ਕੇ 1,16,962 ਇਕਾਈ ਹੋ ਗਈ ਜਦ ਕਿ ਦੋ ਪਹੀਆ ਵਾਹਨਾਂ ਦੀ ਸਪਲਾਈ 21 ਫੀਸਦੀ ਘਟ ਕੇ 11,28,293 ਇਕਾਈ ਰਹਿ ਗਈ ਜੋ ਇਕ ਸਾਲ ਪਹਿਲਾਂ 14,29,928 ਸੀ। ਇਸ ਤਰ੍ਹਾਂ ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ ਪਿਛਲੇ ਮਹੀਨੇ ਘਟ ਕੇ 24,091 ਇਕਾਈ ਰਹਿ ਗਈ ਜੋ ਪਿਛਲੇ ਸਾਲ ਇਸੇ ਮਿਆਦ ’ਚ 26,794 ਸੀ। ਪਿਛਲੇ ਮਹੀਨੇ ਕੁੱਲ ਵਾਹਨਾਂ ਦੀ ਸਪਲਾਈ ਘਟ ਕੇ 14,06,672 ਰਹਿ ਗਈ, ਪਿਛਲੇ ਸਾਲ ਇਸੇ ਮਹੀਨੇ ’ਚ ਇਹ ਅੰਕੜਾ 17,33,276 ਇਕਾਈ ਸੀ।
ਇਹ ਵੀ ਪੜ੍ਹੋ : 'ਆਪ' ਦੀ ਸਰਕਾਰ ਬਣਨ 'ਤੇ ਮਾਫੀਆ ਰਾਜ ਕੀਤਾ ਜਾਵੇਗਾ ਖ਼ਤਮ : ਹਰਪਾਲ ਚੀਮਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਪੀਟਲ ਗੇਨ ਟੈਕਸ ’ਚ ਬਦਲਾਅ ਦੀ ਤਿਆਰੀ ’ਚ ਸਰਕਾਰ
NEXT STORY