ਬਿਜ਼ਨੈੱਸ ਡੈਸਕ– ਦੁਨੀਆ ਦੀ ਸਭ ਤੋਂ ਲੋਕਪ੍ਰਿਯ ਕ੍ਰਿਪਟੋ ਕਰੰਸੀ ਬਿਟਕੁਆਈਨ ਅਪ੍ਰੈਲ ਮਹੀਨੇ ਦੇ ਅੱਧ ’ਚ ਆਪਣਾ ਉੱਚ ਪੱਧਰ ਛੂਹਣ ਤੋਂ ਬਾਅਦ ਲਗਾਤਾਰ ਹੇਠਾਂ ਡਿੱਗ ਰਹੀ ਹੈ। ਅਪ੍ਰੈਲ ’ਚ ਇਕ ਬਿਟਕੁਆਈਨ ਦੀ ਕੀਮਤ ਕਰੀਬ 65,000 ਡਾਲਰ ਤੱਕ ਪਹੁੰਚ ਗਈ ਸੀ ਜੋ ਜੂਨ ਦੇ ਤੀਜੇ ਹਫਤੇ ’ਚ ਡਿੱਗ ਕੇ 30,000 ਤੋਂ ਹੇਠਾਂ ਚਲੀ ਗਈ। ਇਸ ਦੇ ਨਾਲ ਹੀ ਦੂਜੀ ਲੋਕਪ੍ਰਿਯ ਕ੍ਰਿਪਟੋ ਕਰੰਸੀ ਈਥਰੀਅਮ ’ਚ ਵੀ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇਹ ਗਿਰਾਵਟ ਚੀਨ ਵਲੋਂ ਕ੍ਰਿਪਟੋ ਕਰੰਸੀ ਬਾਜ਼ਾਰ ’ਤੇ ਕੀਤੀ ਗਈ ਸਖਤੀ ਤੋਂ ਬਾਅਦ ਦੇਖਣ ਨੂੰ ਮਿਲ ਰਹੀ ਹੈ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਚੀਨ ਕ੍ਰਿਪਟੋ ਕਰੰਸੀ ਨੂੰ ਲੈ ਕੇ ਇੰਨੀ ਸਖਤੀ ਕਿਉਂ ਕਰ ਰਿਹਾ ਹੈ।
ਪ੍ਰਸ਼ਨ : ਚੀਨ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਕੀ ਕਾਰਵਾਈ ਕੀਤੀ ਹੈ?
ਉੱਤਰ : ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਚੀਨ ਨੇ ਕ੍ਰਿਪਟੋ ਕਰੰਸੀ ਦੇ ਕਾਰੋਬਾਰ ’ਤੇ ਕਾਬੂ ਪਾਉਣ ਲਈ ਇਸ ਦੇ ਖਿਲਾਫ ਕਾਰਵਾਈਆਂ ਦੀ ਕਤਾਰ ਲਗਾ ਦਿੱਤੀ ਹੈ। ਇਸੇ ਦਿਸ਼ਾ ’ਚ ਕਾਰਵਾਈ ਕਰਦੇ ਹੋਏ ਚੀਨ ਨੇ ਆਪਣੇ ਦੇਸ਼ ’ਚ ਹੋਣ ਵਾਲੀ ਕ੍ਰਿਪਟੋ ਕਰੰਸੀ ਦੀ ਮਾਈਨਿੰਗ ’ਤੇ ਸ਼ਿਕੰਜਾ ਕੱਸਿਆ ਹੈ। ਦੁਨੀਆ ਭਰ ’ਚ ਮਾਈਨ ਕੀਤੀ ਜਾਣ ਵਾਲੀ ਕ੍ਰਿਪਟੋ ਕਰੰਸੀ ਦਾ ਇਕ ਵੱਡਾ ਹਿੱਸਾ ਚੀਨ ’ਚ ਮਾਈਨ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ’ਚ ਊਰਜਾ ਦੀ ਕਾਫੀ ਖਪਤ ਹੁੰਦਗੀ ਹੈ। ਇਸ ’ਤੇ ਕਾਬੂ ਪਾਉਣ ਲਈ ਚੀਨ ਨੇ ਕ੍ਰਿਪਟੋ ਕਰੰਸੀ ਦੀ ਮਾਈਨਿੰਗ ਰੋਕਣ ਲਈ ਸਖਤ ਕਾਰਵਾਈ ਕੀਤੀ ਹੈ। ਕੈਂਬ੍ਰਿਜ ਬਿਟਕੁਆਈਨ ਇਲੈਕਟ੍ਰੀਸਿਟੀ ਕੰਜਮਸ਼ਨ ਇੰਡੈਕਸ ਮੁਤਾਬਕ ਦੁਨੀਆ ਭਰ ’ਚ ਮਾਈਨ ਕੀਤੀ ਜਾਣ ਵਾੀਲ ਕੁਲ ਕਰੰਸੀ ਦਾ ਦੋ ਤਿਹਾਈ ਹਿੱਸਾ ਚੀਨ ’ਚ ਮਾਈਨ ਹੁੰਦਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਚੀਨ ’ਚ ਬਿਜਲੀ ਦਾ ਸਸਤਾ ਹੋਣਾ ਹੈ। ਚੀਨ ਨੇ ਸ਼ਿਨਜਿਆਂਗ ਅਤੇ ਸੀ ਸੁਆਨ ਸੂਬਿਆਂ ’ਚ ਚੀਨ ਦੀ ਕੁਲ ਮਾਈਨਿੰਗ ਦਾ 50 ਫੀਸਦੀ ਬਿਟਕੁਆਈਨ ਮਾਈਨ ਕੀਤਾ ਜਾਂਦਾ ਹੈ। ਇਨ੍ਹਾਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਬਿਟਕੁਆਈਨ ਦੀ ਮਾਈਨਿੰਗ ਰੋਕਣ ਲਈ ਛਾਪੇਮਾਰੀ ਕੀਤੀ ਹੈ।
ਇੰਨਾ ਹੀ ਨਹੀਂ ਮਈ ਮਹੀਨੇ ’ਚ ਪੀਪੁਲਸ ਬੈਂਕ ਆਫ ਚਾਈਨਾ ਨੇ ਚੀਨ ਦੇ ਸਾਰੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕ੍ਰਿਪਟੋ ਕਰੰਸੀ ਐਕਸਚੇਂਜਾਂ ਦੇ ਨਾਲ ਕਾਰੋਬਾਰ ਬੰਦ ਕਰਨ ਅਤੇ ਉਨ੍ਹਾਂ ਨੂੰ ਪੇਮੈਂਟ ਟ੍ਰਾਂਸਫਰ ’ਚ ਮਦਦ ਨਾ ਕਰਨ।
ਹਾਲਾਂਕਿ ਚੀਨ ਦਾ ਰੁਖ 2013 ਤੋਂ ਹੀ ਕ੍ਰਿਪਟੋ ਕਰੰਸੀ ਖਿਲਾਫ ਰਿਹਾ ਹੈ ਅਤੇ 2013 ’ਚ ਉਸ ਨੇ ਆਪਣੀਆਂ ਵਿੱਤੀ ਸੰਸਥਾਵਾਂ ਨੂੰ ਬਿਟਕੁਆਈਨ ’ਚ ਸਿੱਧਾ ਕਾਰੋਬਾਰ ਕਰਨ ਤੋਂ ਰੋਕਿਆ ਸੀ ਅਤੇ ਇਸ ਤੋਂ ਚਾਰ ਸਾਲ ਬਾਅਦ ਚੀਨ ਨੇ ਬੈਂਕਾਂ ਵਲੋਂ ਕ੍ਰਿਪਟੋ ਕਰੰਸੀ ਦੇ ਬਦਲੇ ਫੰਡ ਜੁਟਾਉਣ ’ਤੇ ਰੋਕ ਲਗਾ ਦਿੱਤੀ ਸੀ। ਚੀਨ ਦਾ ਮੰਨਣਾ ਹੈ ਕਿ ਇਹ ਗੈਰ ਸੰਗਠਿਤ ਕਾਰੋਬਾਰ ਹੈ ਅਤੇ ਇਸ ਨਾਲ ਲੋਕਾਂ ਨੂੰ ਨੁਕਸਾਨ ਹੁੰਦਾ ਹੈ।
ਪ੍ਰਸ਼ਨ : ਇਸ ਕਾਰਵਾਈ ਰਾਹੀਂ ਚੀਨ ਕੀ ਹਾਸਲ ਕਰਨਾ ਚਾਹੁੰਦੈ?
ਉੱਤਰ : ਭਾਰਤ ਵਿਚ ਇਸ ਵਿਸ਼ੇ ’ਤੇ ਬਣਾਈ ਗਈ ਮੰਤਰਾਲਿਆਂ ਦੀ ਕਮੇਟੀ ਨੇ 2017 ਵਿਚ ਰਿਪੋਰਟ ਦਿੱਤੀ ਸੀ ਕਿ ਚੀਨ ਨੇ ਆਪਣੀ ਕਰੰਸੀ ਆਰ. ਐੱਮ. ਬੀ. ਰਾਹੀਂ ਕ੍ਰਿਪਟੋ ਕਰੰਸੀ ਦੇ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਹੈ। ਉਸ ਸਮੇਂ ਦੁਨੀਆ ਵਿਚ ਹੋਣ ਵਾਲੇ ਕੁਲ ਬਿਟਕੁਆਈਨ ਕਾਰੋਬਾਰ ਦਾ 90 ਫੀਸਦੀ ਕਾਰੋਬਾਰ ਆਰ. ਐੱਸ. ਬੀ. ਰਾਹੀਂ ਹੁੰਦਾ ਸੀ ਜੋ ਕਿ ਹੁਣ ਡਿੱਗ ਕੇ ਇਕ ਫੀਸਦੀ ਰਹਿ ਗਿਆ ਹੈ। ਉਸ ਸਮੇਂ ਚੀਨ ਨੇ ਦੇਸ਼ ਵਿਚ ਕੀਤੀ ਜਾਣ ਵਾਲੀ ਬਿਟਕੁਆਈਨ ਦੀ ਮਾਈਨਿੰਗ ਨੂੰ ਵੀ ਰੋਕਿਆ ਸੀ ਪਰ ਬਿਟਕੁਆਈਨ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਨ ਚੀਨ ਵਿਚ ਬਿਟਕੁਆਈਨ ਮਾਈਨਿੰਗ ਫਿਰ ਤੋਂ ਸ਼ੁਰੂ ਹੋ ਗਈ ਸੀ।
ਦਰਅਸਲ, ਕ੍ਰਿਪਟੋ ਕਰੰਸੀ ਵਿਚ ਜਿਸ ਤਰੀਕੇ ਨਾਲ ਕਾਰੋਬਾਰ ਹੁੰਦਾ ਹੈ ਉਸ ਤਰੀਕੇ ਨੂੰ ਲੈ ਕੇ ਕਈ ਦੇਸ਼ਾਂ ਦੀਆਂ ਸਰਕਾਰਾਂ ਅਤੇ ਵਿੱਤੀ ਵਿਭਾਗ ਦੇ ਅਧਿਕਾਰੀਆਂ ਨੂੰ ਇਤਰਾਜ਼ ਹੈ ਕਿਉਂਕਿ ਇਸ ਕਾਰੋਬਾਰ ਵਿਚ ਵਿਅਕਤੀ ਦੀ ਪਛਾਣ ਦਾ ਪਤਾ ਨਹੀਂ ਲਗਦਾ। ਹਾਲਾਂਕਿ ਕ੍ਰਿਪਟੋ ਕਰੰਸੀ ਕਾਰੋਬਾਰ ਦੀ ਨਿਗਰਾਨੀ ਅਤੇ ਇਸਨੂੰ ਕੰਟਰੋਲ ਕਰਨ ਲਈ ਕਈ ਦੇਸ਼ਾਂ ਨੇ ਕਦਮ ਚੁੱਕੇ ਹਨ ਪਰ ਚਾਈਨਾ ਨੇ ਇਸਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਕੀਤੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਆਪਣੀ ਮਾਨੀਟਰੀ ਪਾਲਿਸੀ ਨੂੰ ਮਜ਼ਬੂਤ ਕਰਨ ਅਤੇ ਕ੍ਰਿਪਟੋ ਕਰੰਸੀ ਕਾਰੋਬਾਰ ’ਤੇ ਆਪਣਾ ਕੰਟਰੋਲ ਸਖ਼ਤ ਕਰਨ ਲਈ ਅਜਿਹੀ ਕਾਰਵਾਈ ਕਰ ਰਿਹਾ ਹੈ। ਏ. ਐੱਫ. ਪੀ. ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਮਾਰਚ ਵਿਚ ਆਪਣੀ ਡਿਜੀਟਲ ਯੁਆਨ ਨੂੰ ਲਾਂਚ ਕੀਤਾ ਹੈ ਅਤੇ ਇਸਦਾ ਮਕਸਦ ਪੂਰੀ ਦੁਨੀਆ ਵਿਚ ਅਮਰੀਕੀ ਡਾਲਰ ਨੂੰ ਟੱਕਰ ਦੇਣਾ ਹੈ।
ਪ੍ਰਸ਼ਨ : ਵਿਦੇਸ਼ਾਂ ਵਿਚ ਆਪਰੇਟ ਹੋਣ ਵਾਲੇ ਕ੍ਰਿਪਟੋ ਐਕਸਚੇਂਜਾਂ ’ਤੇ ਚੀਨ ਕਿਵੇਂ ਕਾਰਵਾਈ ਕਰ ਰਿਹਾ ਹੈ?
ਉੱਤਰ : ਦਰਅਸਲ, ਕ੍ਰਿਪਟੋ ਕਰੰਸੀ ਦੇ ਕਾਰੋਬਾਰ ਵਿਚ ਕਈ ਤਰ੍ਹਾਂ ਦੀ ਸੰਸਥਾਗਤ ਖਾਮੀਆਂ ਹਨ ਅਤੇ ਕਾਰੋਬਾਰੀਆਂ ਦੇ ਬਚਣ ਦੇ ਕਈ ਰਸਤੇ ਖੁੱਲ੍ਹੇ ਹੋਏ ਹਨ। ਚੀਨ ਵਿਚ ਬੈਠੇ ਕਈ ਨਾਗਰਿਕ ਵਿਦੇਸ਼ਾਂ ਤੋਂ ਆਪ੍ਰੇਟ ਹੋਣ ਵਾਲੇ ਐਕਸਚੇਂਜਾਂ ਰਾਹੀਂ ਹੀ ਕ੍ਰਿਪਟੋ ਕਰੰਸੀ ਵਿਚ ਕਾਰੋਬਾਰ ਕਰਦੇ ਹਨ। ਸਮਾਚਾਰ ਏਜੰਸੀ ਰਾਈਟਰਸ ਦੀ ਇਕ ਰਿਪੋਰਟ ਮੁਤਾਬਕ ਪੀਪੁਲਸ ਬੈਂਕ ਆਫ ਚਾਈਨਾ ਨੇ ਸਾਰੀਆਂ ਬੈਂਕਾਂ ਨੂੰ ਅਜਿਹੇ ਕਾਰੋਬਾਰੀਆਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਹਨ ਜੋ ਚੀਨ ਵਿਚ ਬੈਠ ਕੇ ਕ੍ਰਿਪਟੋ ਕਰੰਸੀ ਦਾ ਕਾਰੋਬਾਰ ਕਰ ਰਹੇ ਹਨ। ਨਾਲ ਹੀ ਕ੍ਰਿਪਟੋ ਕਰੰਸੀ ਦੇ ਕਾਰੋਬਾਰੀਆਂ ਦੀ ਪੈਮੇਂਟ ਰੋਕਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ। ਪੀਪੁਲਸ ਬੈਂਕ ਆਫ ਚਾਈਨਾ ਦੇ ਅਧਿਕਾਰੀਆਂ ਵਲੋਂ ਚਾਈਨ ਕੰਸਟ੍ਰਕਸ਼ਨ ਬੈਂਕ ਇੰਡਸਟ੍ਰੀਅਲ ਆਫ ਕਮਰਸ਼ੀਅਲ ਬੈਂਕ ਆਫ ਚਾਈਨਾ, ਐਗਰੀਕਲਚਰ ਬੈਂਕ ਆਫ ਚਾਈਨ ਐਂਡਪੋਸਟਲ ਸੇਵਿੰਗ ਬੈਂਕ ਆਫ ਚਾਈਨਾ ਦੇ ਨਾਲ-ਨਾਲ ਅਲੀਪੇ ਅਤੇ ਯੂ. ਬੀ. ਕਿਊਸ ਮਨੀ ਚੇਂਜਰ ਐਪ ਦੇ ਪ੍ਰਤੀਨਧੀਆਂ ਨਾਲ ਮਾਈਨਿੰਗ ਕਰ ਕੇ ਉਨ੍ਹਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਕ੍ਰਿਪਟੋ ਕਰੰਸੀ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਰਾਹਤ ਨਾ ਵਰਤੀ ਜਾਵੇ।
ਸਸਤੀ ਹੋਵੇਗੀ ਅਰਹਰ ਦਾਲ, 50 ਹਜ਼ਾਰ ਟਨ ਮਾਲਾਵੀ ਤੋਂ ਹੋ ਰਹੀ ਦਰਾਮਦ
NEXT STORY