ਨਵੀਂ ਦਿੱਲੀ-ਭਾਰਤੀ ਰੇਲ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਟਰੇਨ ਤੋਂ ਯਾਤਰਾ ਕਰਨ ਵਾਲੇ ਬੱਚਿਆਂ ਲਈ ਟਿਕਟ ਬੁਕਿੰਗ ਦੇ ਨਿਯਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੁਝ ਖਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ 'ਇਕ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਤੋਂ ਹੁਣ ਬਾਲਗ ਕਿਰਾਇਆ ਵਸੂਲਿਆ ਜਾਵੇਗਾ' ਜਿਸ ਤੋਂ ਬਾਅਦ ਰੇਲਵੇ ਨੇ ਇਸ ਸਬੰਧ 'ਚ ਸਪੱਸ਼ਟੀਕਰਨ ਜਾਰੀ ਕੀਤਾ ਹੈ। ਰੇਲ ਮੰਤਰਾਲਾ ਦੇ 6 ਮਾਰਚ 2020 ਦੇ ਇਕ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫਤ 'ਚ ਯਾਤਰਾ ਕਰਨਗੇ। ਹਾਲਾਂਕਿ, ਉਸ ਸਥਿਤੀ 'ਚ ਬੱਚਿਆਂ ਲਈ ਇਕ ਵੱਖ ਬਰਥ ਜਾਂ ਸੀਟ ਉਪਲੱਬਧ ਨਹੀਂ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਕੀਤੀ ਗੱਲਬਾਤ, ਕਈ ਮੁੱਦਿਆਂ 'ਤੇ ਕੀਤੀ ਚਰਚਾ
ਸਰਕੁਲਰ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਯਾਤਰੀ ਨੂੰ ਆਪਣੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੱਖ ਤੋਂ ਸੀਟ ਜਾਂ ਬਰਥ ਦੀ ਜ਼ਰੂਰਤ ਹੈ ਤਾਂ ਉੁਨ੍ਹਾਂ ਤੋਂ ਬਾਲਗਾਂ ਵਾਲਾ ਕਿਰਾਇਆ ਲਿਆ ਜਾਵੇਗਾ। ਹਾਲ ਹੀ 'ਚ ਕੁਝ ਮੀਡੀਆ ਖਬਰਾਂ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਰੇਲ ਨੇ ਟਰੇਨ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਲਈ ਟਿਕਟ ਬੁਕਿੰਗ ਸਬੰਧੀ ਨਿਯਮ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : ਮਰੀਅਮ ਨਵਾਜ਼ ਨੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਕੀਤੀ ਆਲੋਚਨਾ
ਰੇਲਵੇ ਨੇ ਬਿਆਨ 'ਚ ਕਿਹਾ ਹੈ ਕਿ ਇਹ ਸਮਾਚਾਰ ਅਤੇ ਮੀਡੀਆ ਰਿਪੋਰਟ ਗੁੰਮਰਾਹਕੁੰਨ ਹਨ। ਇਹ ਸੂਚਿਤ ਕੀਤਾ ਜਾਂਦਾ ਹੈ ਕਿ ਰੇਲਵੇ ਨੇ ਟਰੇਨ 'ਚ ਯਾਤਰਾ ਕਰਨ ਵਾਲੇ ਬੱਚਿਆਂ ਲਈ ਟਿਕਟ ਦੀ ਬੁਕਿੰਗ ਦੇ ਸਬੰਧ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਮੰਗ 'ਤੇ ਉਨ੍ਹਾਂ ਨੂੰ ਟਿਕਟ ਖਰੀਦਣ ਅਤੇ ਆਪਣੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਰਥ ਬੁੱਕ ਕਰਨ ਬਦਲ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਨੂੰ ਵੱਖ ਬਰਥ ਨਹੀਂ ਚਾਹੀਦਾ ਹੈ ਤਾਂ ਬੱਚੇ ਪਹਿਲਾਂ ਹੀ ਤਰ੍ਹਾਂ ਹੀ ਮੁਫਤ ਯਾਤਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮੁੰਬਈ ਪੁਲਸ ਦੀ ਵੱਡੀ ਕਾਮਯਾਬੀ, ਗੁਜਰਾਤ 'ਤੋਂ ਬਰਾਮਦ ਕੀਤੀ 1,026 ਕਰੋੜ ਰੁਪਏ ਦੀ ਡਰੱਗ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੂਡੀਜ਼ ਦਾ ਅਨੁਮਾਨ, 2024 ਤੱਕ 70 ਡਾਲਰ ’ਤੇ ਆ ਸਕਦਾ ਹੈ ਕੱਚਾ ਤੇਲ
NEXT STORY