ਨਵੀਂ ਦਿੱਲੀ— ਨੋਟਬੰਦੀ ਦੌਰਾਨ ਜਿੱਥੇ ਪੂਰੇ ਦੇਸ਼ ਦਾ ਕਾਰੋਬਾਰ ਡਗਮਗਾ ਗਿਆ ਸੀ, ਉੱਥੇ ਡਾਇਮੰਡ ਕਾਰੋਬਾਰ 'ਚ ਇਕ ਨਵਾਂ ਰਿਕਾਰਡ ਦਰਜ ਕੀਤਾ ਜਾ ਰਿਹਾ ਸੀ। ਨੋਟਬੰਦੀ ਤੋਂ ਬਾਅਦ ਇਸ ਸਾਲ ਕੱਟ ਡਾਇਮੰਡ ਦੀ ਦਰਾਮਦ ਕਾਫ਼ੀ ਵਧੀ ਹੈ। ਇਹ ਹੀਰੇ ਦੁਬਈ, ਬੈਲਜੀਅਮ ਅਤੇ ਹਾਂਗਕਾਂਗ ਵਰਗੀਆਂ ਥਾਵਾਂ ਤੋਂ ਨਹੀਂ ਆ ਰਹੇ ਹਨ, ਜਿਵੇਂ ਕਿ ਆਮ ਤੌਰ 'ਤੇ ਹੁੰਦਾ ਹੈ। ਕਾਮਰਸ ਡਿਪਾਰਟਮੈਂਟ ਦੇ ਡਾਟਾ ਅਨੁਸਾਰ ਇਨ੍ਹਾਂ 'ਚੋਂ ਜ਼ਿਆਦਾਤਰ ਦਰਾਮਦ ਅਜਿਹੇ ਦੇਸ਼ਾਂ ਤੋਂ ਹੋ ਰਹੀ ਹੈ, ਜਿੱਥੇ ਹੀਰੇ ਦਾ ਜ਼ਿਆਦਾ ਕਾਰੋਬਾਰ ਨਹੀਂ ਹੁੰਦਾ। ਇਸ ਨੂੰ ਵੇਖਦਿਆਂ ਸਰਕਾਰ ਅਤੇ ਟ੍ਰੇਡਰਸ ਪ੍ਰੇਸ਼ਾਨ ਹਨ।
ਅਧਿਕਾਰੀਆਂ ਅਤੇ ਟ੍ਰੇਡ ਨਾਲ ਜੁੜੇ ਲੋਕਾਂ ਦਾ ਕਹਿਣਾ ਸੀ ਕਿ ਕੱਟ ਡਾਇਮੰਡ ਦੀ ਦਰਾਮਦ 'ਚ ਇਹ ਵਾਧਾ ਹੈਰਾਨ ਕਰਨ ਵਾਲਾ ਹੈ। ਜੈੱਮਸ ਐਂਡ ਜਿਊਲਰੀ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਪੀ. ਐੱਸ. ਪੰਡਯਾ ਨੇ ਦੱਸਿਆ ਕਿ ਕੁਲ ਦਰਾਮਦ a2 ਅਰਬ ਡਾਲਰ ਤੋਂ ਜ਼ਿਆਦਾ ਦੀ ਨਹੀਂ ਹੋਣੀ ਚਾਹੀਦੀ ਹੈ। ਅਪ੍ਰੈਲ-ਨਵੰਬਰ 2017 ਦਰਮਿਆਨ ਕੱਟ ਡਾਇਮੰਡ ਦੀ ਕੁਲ ਦਰਾਮਦ 284 ਫ਼ੀਸਦੀ ਵਧ ਕੇ 40,809 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ 'ਚ 10,672 ਕਰੋੜ ਰੁਪਏ ਸੀ। ਇਸ 'ਚੋਂ 32,028 ਕਰੋੜ ਰੁਪਏ ਦੀ ਦਰਾਮਦ ਅਜਿਹੇ ਦੇਸ਼ਾਂ ਤੋਂ ਹੋਈ ਹੈ, ਜਿਨ੍ਹਾਂ ਦਾ ਵੇਰਵਾ ਨਹੀਂ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਨਵੰਬਰ 2016 ਦੇ ਅੰਤ 'ਚ ਇਸ ਤਰ੍ਹਾਂ ਦਾ ਬਿਨਾਂ ਵੇਰਵੇ ਵਾਲੀ ਦਰਾਮਦ ਸਿਰਫ 18.2 ਕਰੋੜ ਰੁਪਏ ਦੀ ਸੀ। 2016-17 ਦੇ ਪੂਰੇ ਸਾਲ 'ਚ ਡਾਇਮੰਡ ਦੀ ਅਜਿਹੀ ਦਰਾਮਦ ਸਿਰਫ 519 ਕਰੋੜ ਰੁਪਏ ਸੀ।
2017 'ਚ 5 ਗੁਣਾ ਵਧਿਆ ਆਨਲਾਈਨ ਵੀਡੀਓ ਦੇਖਣ ਦਾ ਰੁਝਾਨ
NEXT STORY