ਨਵੀਂ ਦਿੱਲੀ (ਭਾਸ਼ਾ)- ਚੰਦਰਮਾ ਦੇ ਦੱਖਣੀ ਧਰੁੱਵ ’ਤੇ ਭਾਰਤੀ ਸਪੇਸ ਯਾਨ ਚੰਦਰਯਾਨ-3 ਦੀ ਸਫਲ ਲੈਂਡਿੰਗ ਦੀ ਉਮੀਦ ’ਚ ਏਅਰਕ੍ਰਾਫਟ ਟੈਕਨਾਲੋਜੀ ਅਤੇ ਡਿਫੈਂਸ ਸੈਕਟਰ ਨਾਲ ਸਬੰਧਤ ਕੰਪਨੀਆਂ ਦੇ ਸ਼ੇਅਰਾਂ ਪ੍ਰਤੀ ਬੁੱਧਵਾਰ ਨੂੰ ਨਿਵੇਸ਼ਕਾਂ ਦਾ ਖਾਸਾ ਰੁਝੇਵਾਂ ਵੇਖਿਆ ਗਿਆ। ਚੰਦਰਯਾਨ-3 ਦਾ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨਾਲ ਲੈਸ ਲੈਂਡਰ ਮਾਡਿਊਲ ਚੰਦਰਮਾ ਦੇ ਦੱਖਣੀ ਧਰੁੱਵ ’ਤੇ ‘ਸਾਫਟ ਲੈਂਡਿਗ’ ਕਰਨ ’ਚ ਸਫਲ ਰਿਹਾ। ਭਾਰਤ ਅਜਿਹੀ ਉਪਲੱਬਧੀ ਪਾਉਣ ਵਾਲਾ ਪਹਿਲਾ ਦੇਸ਼ ਹੈ। ਬੁੱਧਵਾਰ ਨੂੰ ਚੰਦਰਯਾਨ ਮਿਸ਼ਨ ਨੂੰ ਲੈ ਕੇ ਸ਼ੇਅਰ ਬਾਜ਼ਾਰ ’ਚ ਵੀ ਰੌਣਕ ਵੇਖੀ ਗਈ ਅਤੇ ਜਹਾਜ਼, ਸਪੇਸ ਅਤੇ ਡਿਫੈਂਸ ਸੈਕਟਰ ਨਾਲ ਸਬੰਧਤ ਕੰਪਨੀਆਂ ਪ੍ਰਤੀ ਨਿਵੇਸ਼ਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਚੰਦਰਮਾ ਦੀ ਸਤਹਿ 'ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਵਧਾਈ
ਇਨ੍ਹਾਂ ’ਚ ਚੰਦਰਯਾਨ-3 ਅਭਿਆਨ ’ਚ 200 ਤੋਂ ਵੀ ਜ਼ਿਆਦਾ ਕਲਪੁਰਜ਼ਿਆਂ ਦੀ ਸਪਲਾਈ ਕਰਨ ਵਾਲੀ ਕੰਪਨੀ ਸੇਂਟਮ ਇਲੈਕਟ੍ਰਾਨਿਕਸ ਵੀ ਸ਼ਾਮਿਲ ਹੈ । ਬੀ. ਐੱਸ. ਈ. ’ਤੇ ਸੇਂਟਮ ਇਲੈਕਟ੍ਰਾਨਿਕਸ ਦਾ ਸ਼ੇਅਰ 14.91 ਫ਼ੀਸਦੀ ਤੱਕ ਉਛਲ ਗਿਆ, ਜਦੋਂਕਿ ਪਾਰਸ ਡਿਫੈਂਸ ਐਂਡ ਸਪੇਸ ਟੈਕਨਾਲੋਜੀਜ਼ ਲਿਮਟਿਡ ਦੇ ਸ਼ੇਅਰ ’ਚ 5.47 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸੇ ਤਰ੍ਹਾਂ ਐੱਮ. ਟੀ. ਏ. ਆਰ. ਟੈਕਨਾਲੋਜੀਜ਼ ’ਚ 4.84 ਫ਼ੀਸਦੀ ਅਤੇ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਦੇ ਸ਼ੇਅਰ ’ਚ 3.57 ਫ਼ੀਸਦੀ ਦੀ ਤੇਜ਼ੀ ਵੇਖੀ ਗਈ। ਡਿਫੈਂਸ ਸੈਕਟਰ ਨਾਲ ਜੁੜੀ ਕੰਪਨੀ ਭਾਰਤ ਫੋਰਜ ਦਾ ਸ਼ੇਅਰ 2.82 ਫ਼ੀਸਦੀ, ਅਸਤਰਾ ਮਾਈਕ੍ਰੋਵੇਵ ਪ੍ਰੋਡਕਟਸ ’ਚ 1.72 ਫ਼ੀਸਦੀ ਅਤੇ ਲਾਰਸਨ ਐਂਡ ਟੁਬਰੋ ’ਚ 1.42 ਫ਼ੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਕਾਰੋਬਾਰ ਦੌਰਾਨ ਪਿਛਲੇ ਇਕ ਸਾਲ ਦੇ ਉੱਚ ਪੱਧਰ ’ਤੇ ਪਹੁੰਚ ਗਏ। ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਮੁਖੀ (ਪ੍ਰਚੂਨ ਜਾਂਚ) ਸਿੱਧਾਰਥ ਖੇਮਕਾ ਨੇ ਕਿਹਾ, ‘‘ਚੰਦਰਯਾਨ-3 ਅਭਿਆਨ ’ਚ ਇਸਤੇਮਾਲ ਹੋਏ ਕਲਪੁਰਜ਼ਿਆਂ ਦੀ ਸਪਲਾਈ ਕਰਨ ਵਾਲੀਆਂ ਕਈ ਡਿਫੈਂਸ ਕੰਪਨੀਆਂ ਦੇ ਸ਼ੇਅਰ ਸਫਲ ਲੈਂਡਿੰਗ ਦੀ ਸੰਭਾਵਨਾ ਨਾਲ ਚੜ੍ਹ ਗਏ। ਸਟਾਕਸਬਾਕਸ ’ਚ ਤਕਨੀਕੀ ਅਤੇ ਡੈਰੀਵੇਟਿਵ ਵਿਸ਼ਲੇਸ਼ਕ ਰਿਚੇਜ ਵਨਾਰਾ ਨੇ ਕਿਹਾ,‘‘ਚੰਦਰਯਾਨ-3 ਦੀ ਸਫਲ ਲੈਂਡਿੰਗ ਦੇ ਪਹਿਲੇ ਸ਼ੇਅਰ ਕਾਰੋਬਾਰ ਦੌਰਾਨ ਐੱਲ. ਐਂਡ ਟੀ., ਐੱਮ. ਟੀ. ਏ. ਆਰ. ਅਤੇ ਐੱਚ. ਏ. ਐੱਲ. ਵਰਗੀਆਂ ਡਿਫੈਂਸ ਕੰਪਨੀਆਂ ਨੂੰ ਲੈ ਕੇ ਬਾਜ਼ਾਰ ’ਚ ਖਾਸਾ ਰੁਝੇਵਾਂ ਵੇਖਿਆ ਗਿਆ।
ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਹਰ ਅਤੇ ਮਾਂਹ ਤੋਂ ਬਾਅਦ ਹੁਣ ਛੋਲਿਆਂ ਦੀ ਦਾਲ ਵੀ ਹੋਈ ਮਹਿੰਗੀ, 20 ਫੀਸਦੀ ਵਧੀ ਕੀਮਤ
NEXT STORY