ਨਵੀਂ ਦਿੱਲੀ— ਰਿਆਲਿਟੀ ਨਾਲ ਸੰਬੰਧਿਤ ਫੈਸਲੇ ਲੈਣ 'ਚ ਔਰਤਾਂ ਦੀ ਸਰਗਰਮ ਭੂਮਿਕਾ ਵਧ ਰਹੀ ਹੈ। ਔਰਤਾਂ ਕਿਰਾਏ 'ਤੇ ਮਕਾਨ ਲੈਣ ਲਈ ਪੁਰਸ਼ਾਂ ਤੋਂ ਕੀਤੇ ਜ਼ਿਆਦਾ ਆਨਲਾਈਨ ਸਰਚ ਕਰਦੀਆਂ ਹਨ। ਹਾਊਸਿੰਗ ਡਾਟ ਕਾਮ ਅਤੇ ਮਕਾਨ ਡਾਟ ਕਾਮ ਨੇ ਆਪਣੇ ਅਧਿਐਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਅਧਿਐਨ ਮੁਤਾਬਕ ਹਾਲਾਂਕਿ ਸੰਪਤੀਆਂ ਦੀ ਖਰੀਦ ਨਾਲ ਜੁੜੇ ਫੈਸਲੇ ਲੈਣ ਦੇ ਮਾਮਲੇ 'ਚ ਔਰਤਾਂ ਦੀ ਤੁਲਨਾ 'ਚ ਪੁਰਸ਼ ਥੋੜਾ ਅੱਗੇ ਹਨ। ਸੰਪਤੀ ਨਾਲ ਸੰਬੰਧਿਤ ਫੈਸਲੇ ਲੈਣ 'ਚ 18 ਸਾਲ ਤੋਂ 34 ਸਾਲ ਦੀ ਉਮਰ ਦੇ ਵਿਚਾਲੇ ਦੀਆਂ ਔਰਤਾਂ ਦੀ ਭੂਮਿਕਾ ਤੇਜ਼ੀ ਨਾਲ ਵਧ ਰਹੀ ਹੈ। ਸੰਪਤੀਆਂ ਦੀ ਆਨਲਾਈਨ ਤਲਾਸ਼ 'ਚ ਔਰਤਾਂ ਦੀ ਵਧਦੀ ਭਾਗੇਦਾਰੀ ਦਾ ਕਾਰਨ ਉਨ੍ਹਾਂ ਦੀ ਵਧਦੀ ਵਿੱਤੀ ਸਵਤੰਤਰਤਾ ਹੈ।
ਸੰਪਤੀਆਂ ਨੂੰ ਖਰੀਦਣ ਜਾ ਕਿਰਾਏ 'ਤੇ ਲੈਣ ਨੂੰ ਲੈ ਕੇ ਆਨਲਾਈਨ ਸਰਚ ਦੌਰਾਨ ਪੁਰਸ਼ਾਂ ਅਤੇ ਔਰਤਾਂ ਦੇ ਵਿਚਾਲੇ ਸਭਾਵ ਸੰਬੰਧੀ ਅੰਤਰ ਦੇ ਅਧਿਐਨ ਲਈ ਦੋਵੇਂ ਪੋਰਟਲ ਨੇ ਆਪਣੇ ਨੇ ਪਲੇਟਫਾਰਮ 'ਤੇ ਉਦਯੋਗਕਰਤਾਵਾਂ ਦੀਆਂ ਗਤੀਵਿਧੀਆਂ ਨਾਲ ਜੁੜੇ ਅੰਕੜਿਆਂ ਨੂੰ ਇਕੱਠਾ ਕੀਤਾ ਅਤੇ ਉਸ ਦੀ ਸਮੀਖਿਆ ਕੀਤੀ।
ਮਕਾਨ ਡਾਟ ਕਾਮ ਮੂਲਤ : ਰਿਸੇਲ ਪ੍ਰਾਪਟੀ ਦੀ ਖਰੀਦ-ਵਿਕਰੀ ਦਾ ਕੰਮ ਕਰਦੀ ਹੈ, ਜਦਕਿ ਹਾਊਸਿੰਗ ਡਾਟ ਕਾਮ ਦਾ ਇਸਤੇਮਾਲ ਡੇਵਲਪਰ ਅਤੇ ਬ੍ਰੋਕਰ ਦੋਵੇਂ ਹੀ ਕਰਦੇ ਹਨ।
ਪੁਰਸ਼ਾਂ ਦੀ ਹਿੱਸੇਦਾਰੀ ਘਟੀ
ਅਧਿਐਨ ਮੁਤਾਬਕ ਪ੍ਰਾਪਟੀ ਦੀ ਆਨਲਾਈਨ ਤਲਾਸ਼ ਕਰਨ ਵਾਲੀਆਂ ਔਰਤਾਂ ਉਪਯੋਗਕਰਤਾਵਾਂ ਦੀ ਸੰਖਿਆ 'ਚ ਸ਼ਾਨਦਾਰ ਰੂਪ ਨਾਲ ਵਾਧਾ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਾਪਟੀ ਦੀ ਆਨਲਾਈਨ ਤਲਾਸ਼ ਲਈ ਸਾਲ 2016 'ਚ ਦੋਵੇਂ ਪੋਰਟਲ 'ਤੇ ਬਿਤਾਏ ਗਏ ਕੁਲ ਸਮੇਂ 'ਚ ਔਰਤਾਂ ਦੀ ਹਿੱਸੇਦਾਰੀ 51 ਫੀਸਦੀ, ਜਦਕਿ ਪੁਰਸ਼ਾਂ ਦੀ ਹਿੱਸੇਦਾਰੀ 49 ਫੀਸਦੀ ਰਹੀ ਸੀ। ਜਦਕਿ ਸਾਲ 2018 'ਚ ਹੁਣ ਤੱਕ ਇਹ ਅੰਕੜਾ 54 ਫੀਸਦੀ ਅਤੇ 46 ਫੀਸਦੀ ਹੈ। ਇਸ ਤਰ੍ਹਾਂ ਦੇ ਪੁਰਸ਼ਾਂ ਦੀ ਹਿੱਸੇਦਾਰੀ 'ਚ ਕਮੀ ਆਈ ਹੈ।
ਦੋ ਸਾਲ 'ਚ 6 ਫੀਸਦੀ ਦਾ ਵਾਧਾ
ਜਿੱਥੋਂ ਤੱਕ ਸੰਪਤੀ ਦੀ ਖਰੀਦ ਲਈ ਆਨਲਾਈਨ ਸਰਚ ਦੀ ਗੱਲ ਹੈ, ਤਾਂ ਇਸ 'ਚ ਔਰਤਾਂ ਦੀ ਭਾਗੇਦਾਰੀ ਲਗਾਤਾਰ ਵਧ ਰਹੀ ਹੈ। ਦੋਵੇਂ ਪੋਰਟਲ 'ਤੇ ਬਿਤਾਏ ਗਏ ਸਮੇ 'ਚ ਔਰਤਾਂ ਦੀ ਹਿੱਸੇਦਾਰੀ ਸਾਲ 2016 ਦੇ 40 ਫੀਸਦੀ ਤੋਂ ਵਧ ਕੇ ਸਾਲ 2018 'ਚ ਹੁਣ ਤੱਕ 46 ਫੀਸਦੀ ਤੱਕ ਪਹੁੰਚ ਗਈ ਹੈ।
ਜਾਣ-ਬੁੱਝ ਕੇ ਕਰਜ਼ ਵਾਪਸ ਨਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ : ਜੇਤਲੀ
NEXT STORY