ਨਵੀਂ ਦਿੱਲੀ—ਐੱਸ ਐਂਡ ਪੀ ਗਲੋਬਲ ਰੇਟਿੰਗਸ ਨੇ 2020 'ਚ ਭਾਰਤ ਦੀ ਸੰਸਾਰਕ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 5.2 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਦਾ ਤਰਕ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਦੌਰਾਨ ਸੰਸਾਰਕ ਅਰਥਵਿਵਸਥਾ ਮੰਦੀ ਦੇ ਦੌਰ 'ਚ ਦਾਖਲ ਹੋ ਰਹੀ ਹੈ।
ਇਸ ਤੋਂ ਪਹਿਲਾਂ ਏਜੰਸੀ ਨੇ 2020 'ਚ ਭਾਰਤ 'ਚ 5.7 ਫੀਸਦੀ ਦੀ ਦਰ ਨਾਲ ਵਿਕਾਸ ਹੋਣ ਦਾ ਅਨੁਮਾਨ ਜਤਾਇਆ ਸੀ। ਐੱਸ ਐਂਡ ਪੀ ਨੇ ਇਕ ਬਿਆਨ 'ਚ ਕਿਹਾ ਕਿ ਦੁਨੀਆ ਮੰਦੀ ਦੇ ਦੌਰ 'ਚ ਐਂਟਰੀ ਕਰ ਰਹੀ ਹੈ। ਐੱਸ ਐਂਡ ਪੀ ਗਲੋਬਲ ਰੇਟਿੰਗਸ 'ਚ ਏਸ਼ੀਆ ਪ੍ਰਸ਼ਾਂਤ ਦੇ ਲਈ ਪ੍ਰਮੁੱਖ ਅਰਥਸ਼ਾਸਤਰੀ ਸ਼ਾਨ ਰੋਸ਼ੇ ਨੇ ਕਿਹਾ ਕਿ ਚੀਨ 'ਚ ਪਹਿਲੀ ਤਿਮਾਹੀ 'ਚ ਵੱਡਾ ਝਟਕਾ, ਅਮਰੀਕਾ ਅਤੇ ਯੂਰਪ 'ਚ ਸ਼ਟਡਾਊਨ ਅਤੇ ਸਥਾਨਕ ਵਿਸ਼ਾਣੂ ਇਨਫੈਕਸ਼ਨ ਦੇ ਕਾਰਨ ਏਸ਼ੀਆ-ਪ੍ਰਸ਼ਾਂਤ 'ਚ ਵੱਡੀ ਮੰਦੀ ਪੈਦਾ ਹੋਵੇਗੀ।
ਐੱਸ ਐਂਡ ਪੀ ਨੇ ਕਿਹਾ ਕਿ ਅਸੀਂ ਚੀਨ, ਭਾਰਤ ਅਤੇ ਜਾਪਾਨ 'ਚ 2020 'ਚ ਹੋਣ ਵਾਲੇ ਵਿਕਾਸ ਦੇ ਅਨੁਮਾਨ ਨੂੰ ਘੱਟ ਕਰਕੇ ਲੜੀਵਾਰ (ਪਹਿਲੇ ਦੇ 4.8 ਫੀਸਦੀ, 5.7 ਫੀਸਦੀ ਅਤੇ -0.4 ਫੀਸਦੀ) 2.9 ਫੀਸਦੀ,5.2 ਫੀਸਦੀ ਅਤੇ -1.2 ਫੀਸਦੀ ਕਰ ਰਹੇ ਹਨ।
ਅੱਜ ਦੂਜੇ ਦਿਨ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਨਹੀਂ ਹੋਇਆ ਕੋਈ ਬਦਲਾਅ
NEXT STORY