ਕੋਲਕਾਤਾ (ਇੰਟ)-ਕੋਲਕਾਤਾ ਦੇ ਇਕ ਨਾਮਵਰ ਪ੍ਰਾਈਵੇਟ ਹਸਪਤਾਲ ਵੱਲੋਂ ਗਲਤ ਐੱਚ. ਆਈ. ਵੀ. ਰਿਪੋਰਟ ਮਿਲਣ ਤੋਂ ਬਾਅਦ ਇਕ ਨੌਜਵਾਨ ਆਤਮਹੱਤਿਆ ਕਰਨਾ ਚਾਹੁੰਦਾ ਸੀ ਪਰ ਇਕ ਵਿਅਕਤੀ ਦੀ ਮਦਦ ਨਾਲ ਉਸ ਨੂੰ ਪਤਾ ਲੱਗਾ ਕਿ ਹਸਪਤਾਲ ਨੇ ਉਸ ਨੂੰ ਗਲਤ ਐੱਚ. ਆਈ. ਵੀ. ਪਾਜ਼ੇਟਿਵ ਦੀ ਰਿਪੋਰਟ ਦਿੱਤੀ ਹੈ। ਹੁਣ ਖਪਤਕਾਰ ਫੋਰਮ ਨੇ ਹਸਪਤਾਲ ਨੂੰ ਨੌਜਵਾਨ ਨੂੰ 1 ਲੱਖ ਰੁਪਏ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਕੋਲਕਾਤਾ 'ਚ ਰਹਿਣ ਵਾਲਾ ਸਵਪਨ ਸਾਹੂ (ਕਾਲਪਨਿਕ ਨਾਂ) ਆਪਣੀ ਇਕ ਕਿਡਨੀ ਦਾਨ ਕਰਨਾ ਚਾਹੁੰਦਾ ਸੀ। ਜਦੋਂ ਉਹ ਕਿਡਨੀ ਦਾਨ ਕਰਨ ਲਈ ਹਸਪਤਾਲ ਗਿਆ ਅਤੇ ਉਸ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ 'ਚ ਸਾਹਮਣੇ ਆਇਆ ਕਿ ਉਹ ਐੱਚ. ਆਈ. ਵੀ. ਪੀੜਤ ਹੈ। ਇਹ ਉਸ ਦੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਇਸ ਖਬਰ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਗਿਆ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਦੂਰ ਹੋ ਗਿਆ ਅਤੇ ਇਕ ਦਿਨ ਉਸ ਨੇ ਆਤਮਹੱਤਿਆ ਤੱਕ ਕਰਨ ਦੀ ਸੋਚੀ। ਬੁਰੇ ਸਮੇਂ 'ਚ ਉਸ ਦੇ ਘਰ ਕੋਲ ਰਹਿਣ ਵਾਲੇ ਦੋਸਤ ਨੇ ਉਸ ਦੀ ਮਦਦ ਕੀਤੀ ਅਤੇ ਸਕੂਲ ਆਫ ਟ੍ਰਾਪਿਕਲ ਮੈਡੀਸਨ ਅਤੇ ਅਲੀਪੁਰ ਦੇ ਇਕ ਨਿੱਜੀ ਹਸਪਤਾਲ 'ਚ ਫਿਰ ਤੋਂ ਉਸ ਨੇ ਜਾਂਚ ਕਰਵਾਈ। ਦੋਵਾਂ ਹੀ ਜਗ੍ਹਾ ਉਸ ਦੀ ਰਿਪੋਰਟ ਨੈਗੇਟਿਵ ਆਈ ਅਤੇ ਪਤਾ ਲੱਗਾ ਕਿ ਉਸ ਨੂੰ ਐੱਚ. ਆਈ. ਵੀ. ਨਹੀਂ ਹੈ। ਇਸ ਤੋਂ ਬਾਅਦ ਉਸ ਨੇ ਗਲਤ ਰਿਪੋਰਟ ਦੇਣ ਵਾਲੇ ਨਿੱਜੀ ਹਸਪਤਾਲ ਦੇ ਖਿਲਾਫ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰ ਦਿੱਤੀ।
ਇਹ ਕਿਹਾ ਫੋਰਮ ਨੇ
ਫੋਰਮ ਦੇ ਜੱਜ ਈਸ਼ਵਰਚੰਦਰ ਦਾਸ ਅਤੇ ਤਾਰਾਪੜਾ ਗਾਂਗੁਲੀ ਦੀ ਬੈਂਚ ਨੇ ਹਸਪਤਾਲ ਨੂੰ ਗਲਤ ਰਿਪੋਰਟ ਦੇਣ ਲਈ ਸਵਪਨ ਨੂੰ ਮਾਨਸਿਕ ਪ੍ਰੇਸ਼ਾਨੀ ਤੇ ਨੁਕਸਾਨ ਪੂਰਤੀ ਵਜੋਂ 1 ਲੱਖ ਰੁਪਏ ਦੇਣ ਦਾ ਹੁਕਮ ਸੁਣਾਇਆ ਹੈ।
ਫੈਕਟਰੀ 'ਚ ਹੀ ਸੌ ਜਾਂਦੈ ਇਹ ਖਰਬਪਤੀ, ਕਿਹਾ 'ਨਰਕ ਹੈ ਕਾਰਾਂ ਦਾ ਕਾਰੋਬਾਰ'
NEXT STORY