ਨਵੀਂ ਦਿੱਲੀ - ਦੇਸ਼ 'ਚ ਬਹੁਤ ਸਾਰੇ ਨੌਜਵਾਨ ਅਜਿਹੇ ਹਨ, ਜੋ ਕਾਰਾਂ ਚਲਾਉਣ ਦੇ ਸ਼ੌਕਿਨ ਹਨ। ਅੱਜ ਦੇ ਸਮੇਂ 'ਚ ਨੌਜਵਾਨਾਂ 'ਚ ਮਹਿੰਗੀਆਂ ਕਾਰਾਂ ਦੇ ਪ੍ਰਤੀ ਦਿਲਚਸਪੀ ਜ਼ਿਆਦਾ ਵੇਖੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਮਹਿੰਗੀਆਂ ਅਤੇ ਸਟਾਈਲਿੰਸ਼ ਕਾਰਾਂ ਦੀ ਖਰੀਦਦਾਰੀ ਵੱਧ ਮਾਤਰਾ 'ਚ ਕਰ ਰਹੀ ਹੈ। ਮਹਿੰਗੀਆਂ ਕਾਰਾਂ ਦਾ ਆਨੰਦ ਲੈਣ ਲਈ ਨੌਜਵਾਨ ਪਾਣੀ ਦੇ ਵਾਂਗ ਪੈਸਾ ਵਹਾਅ ਰਹੇ ਹਨ। ਦੱਸ ਦੇਈਏ ਕਿ ਪਹਿਲਾਂ ਦੇ ਸਮੇਂ 'ਚ ਸਿਰਫ਼ ਅਮੀਰ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਲੋਕ ਹੀ ਮਹਿੰਗੀਆਂ ਕਾਰਾਂ ਦੀ ਸਵਾਰੀ ਕਰਦੇ ਸਨ। ਹੁਣ ਨੌਜਵਾਨ ਪੀੜ੍ਹੀ ਵੱਡੀ ਗਿਣਤੀ 'ਚ ਉਕਤ ਕਾਰਾਂ ਦੀ ਸਭ ਤੋਂ ਵੱਧ ਖਰੀਦਦਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਸੂਤਰਾਂ ਅਨੁਸਾਰ ਬੀਐੱਮਡਬਲਯੂ ਗਰੁੱਪ ਇੰਡੀਆ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਮਹਿੰਗੀਆਂ ਕਾਰਾਂ ਦਾ ਸ਼ੌਕ ਰੱਖਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਅਮੀਰ ਲੋਕਾਂ ਤੋਂ ਇਲਾਵਾ ਭਾਰਤ ਦੀ ਨੌਜਵਾਨ ਪੀੜ੍ਹੀ ਕਾਰਾਂ ਲੈਣ ਦਾ ਸ਼ੌਕ ਰੱਖ ਰਹੀ ਹੈ। ਨੌਜਵਾਨ ਪੀੜ੍ਹੀ ਕਾਰ ਬਾਜ਼ਾਰ ਵਿੱਚ ਦਾਖ਼ਲ ਹੋ ਕੇ ਮਹਿੰਗੀਆਂ ਕਾਰਾਂ ਦੀ ਮੰਗ ਕਰ ਰਹੇ ਹਨ। ਭਾਰਤ ਵਿੱਚ ਮਹਿੰਗੀਆਂ ਕਾਰਾਂ ਦੀ ਮੰਗ ਹੌਲੀ-ਹੌਲੀ ਜ਼ੋਰ ਫੜ ਰਹੀ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
ਦੱਸ ਦੇਈਏ ਕਿ ਲਗਜ਼ਰੀ ਕਾਰਾਂ ਦੀ ਖਰੀਦਦਾਰੀ 59 ਫ਼ੀਸਦੀ ਨੌਜਵਾਨ ਪੀੜ੍ਹੀ ਵੱਲੋਂ ਕੀਤੀ ਜਾ ਰਹੀ ਹੈ। ਮਰਸੀਡੀਜ਼ ਕਾਰਾਂ ਦੀ ਖਰੀਦਕਾਰੀ ਕਰਨ ਵਿੱਚ 15 ਫ਼ੀਸਦੀ ਹਿੱਸਾ ਔਰਤਾਂ ਹੈ। ਕਾਰਪੋਰੇਟ ਜਗਤ ਨਾਲ ਸਬੰਧਤ 8-9 ਫੀਸਦੀ ਲੋਕ ਮਹਿੰਗੀਆਂ ਕਾਰਾਂ ਖਰੀਦਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 14-15 ਫੀਸਦੀ ਹੋ ਗਈ ਹੈ। ਹੋਰ ਬ੍ਰਾਂਡਾਂ ਦੇ ਵੀ ਇਸੇ ਤਰ੍ਹਾਂ ਦੇ ਅਨੁਭਵ ਹਨ। ਕੋਵਿਡ ਮਹਾਂਮਾਰੀ ਤੋਂ ਬਾਅਦ ਲੋਕ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਣ ਵਿੱਚ ਵਿਸ਼ਵਾਸ ਕਰਨ ਲੱਗੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਤਨਖਾਹਦਾਰ ਲੋਕਾਂ ਵਿਚ ਮਹਿੰਗੀਆਂ ਕਾਰਾਂ ਖਰੀਦਣ ਵਾਲਿਆਂ ਦੀ ਗਿਣਤੀ ਵਧ ਗਈ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ AC ਲਈ ਬਿਜਲੀ ਦੀ ਮੰਗ ਅਫਰੀਕਾ ਦੀ ਕੁੱਲ ਬਿਜਲੀ ਖਪਤ ਤੋਂ ਵੱਧ ਜਾਵੇਗੀ : IEA
NEXT STORY