ਨਵੀਂ ਦਿੱਲੀ - ਚੋਣਾਂ ਦਾ ਸੀਜ਼ਨ ਦੇਸ਼ ਦੇ ਕਈ ਹਿੱਸਿਆ 'ਤੇ ਸ਼ੁਰੂ ਹੋ ਗਿਆ ਹੈ। ਚੋਣਾਂ ਦੇ ਸਮੇਂ ਚੋਣ ਪ੍ਰਚਾਰ ਕਰਨ ਦੇ ਲਈ ਦੇਸ਼ ਵਿੱਚ ਹੈਲੀਕਾਪਟਰਾਂ ਦੀ ਮੰਗ ਵਧੇਰੇ ਮਾਤਰਾ ਵਿੱਚ ਕੀਤੀ ਜਾ ਰਹੀ ਹੈ। ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 6 ਤੋਂ 8 ਮਹੀਨਿਆਂ ਵਿੱਚ ਹੈਲੀਕਾਪਟਰਾਂ ਦੀ ਮੰਗ ਅਤੇ ਕਿਰਾਏ ਵਿੱਚ ਤਿੰਨ ਗੁਣਾ ਵਾਧਾ ਹੋ ਸਕਦਾ ਹੈ। ਵੱਡੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਪ੍ਰਚਾਰ ਲਈ ਆਪਣੇ ਆਗੂਆਂ ਨੂੰ ਵੱਖ-ਵੱਖ ਰੈਲੀਆਂ ਵਿੱਚ ਭੇਜਦੀਆਂ ਹਨ, ਜਿਸ ਲਈ ਜਹਾਜ਼ ਜਾਂ ਹੈਲੀਕਾਪਟਰ ਕਿਰਾਏ 'ਤੇ ਲਏ ਜਾਂਦੇ ਹਨ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ
ਦੱਸ ਦੇਈਏ ਕਿ ਇਸ ਦੌਰਾਨ ਜੇਕਰ ਹੈਲੀਕਾਪਟਰਾਂ ਦੇ ਕਿਰਾਏ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 25 ਤੋਂ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਮੇਂ ਪੰਜ ਰਾਜਾਂ ਤੇਲੰਗਾਨਾ, ਰਾਜਸਥਾਨ, ਛੱਤੀਸਗੜ੍ਹ, ਮਿਜ਼ੋਰਮ ਅਤੇ ਮੱਧ ਪ੍ਰਦੇਸ਼ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਅਗਲੇ ਸਾਲ ਲੋਕ ਸਭਾ ਚੋਣਾਂ ਹਨ, ਜਿਸ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ 6 ਤੋਂ 8 ਮਹੀਨਿਆਂ 'ਚ ਹੈਲੀਕਾਪਟਰਾਂ ਦੀ ਮੰਗ ਅਤੇ ਕਿਰਾਏ 'ਚ 3 ਗੁਣਾ ਵਾਧਾ ਹੋ ਸਕਦਾ ਹੈ। ਫਿਲਹਾਲ ਚੇਨਈ ਵਿੱਚ ਹੈਲੀਕਾਪਟਰ ਦਾ ਇੱਕ ਘੰਟੇ ਦਾ ਕਿਰਾਇਆ 4.5 ਲੱਖ ਰੁਪਏ ਹੈ ਅਤੇ ਹੈਦਰਾਬਾਦ ਵਿੱਚ 6 ਤੋਂ 8.25 ਲੱਖ ਰੁਪਏ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਸੂਤਰਾਂ ਤੋਂ ਮਿਲੀ ਇੱਕ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ 254 ਚਾਰਟਰਡ ਹੈਲੀਕਾਪਟਰ ਰਜਿਸਟਰਡ ਹਨ। ਇਨ੍ਹਾਂ ਵਿੱਚੋਂ 190 ਰੱਖਿਆ ਅਤੇ ਜਨਤਕ ਖੇਤਰ ਲਈ ਰਾਖਵੇਂ ਹਨ। ਬਾਕੀ 60-70 ਹੈਲੀਕਾਪਟਰ ਚੋਣਾਂ ਵਿੱਚ ਲੱਗੇ ਹੋਏ ਹਨ। ਇਸ ਸਮੇਂ ਜੇਕਰ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਹੈਲੀਕਾਪਟਰ ਦੀ ਸਭ ਤੋਂ ਜ਼ਿਆਦਾ ਮੰਗ ਭਾਜਪਾ ਵਲੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖੇਤਰੀ ਪਾਰਟੀਆਂ ਨੇ ਵੀ ਆਪਣੇ ਨੇਤਾਵਾਂ ਲਈ ਹੈਲੀਕਾਪਟਰ ਰਾਖਵੇਂ ਰੱਖੇ ਹੋਏ ਹਨ। ਹੈਲੀਕਾਪਟਰ ਦੀ ਬੁਕਿੰਗ ਕਰਨ ਲਈ ਹੋਰ ਪਾਰਟੀਆਂ ਵੀ ਪਾਣੀ ਵਾਂਗ ਪੈਸਾ ਖ਼ਰਚ ਕਰ ਰਹੀਆਂ ਹਨ।
ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ
ਦੱਸ ਦੇਈਏ ਕਿ ਬਹੁਤ ਸਾਰੀਆਂ ਕੰਪਨੀਆਂ ਹੈਲੀਕਾਪਟਰ ਉਦਯੋਗ ਵਿੱਚ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਿਸ ਵਿੱਚ ਪ੍ਰਮੁੱਖ ਨਾਮ ਹੈਲੀਗੋ ਚਾਰਟਰਸ, ਪਵਨ ਹੰਸ, ਗਲੋਬਲ ਵੈਕਟਰਾ, ਹਿਮਾਲੀਅਨ ਹੈਲੀ ਸਰਵਿਸਿਜ਼ ਅਤੇ ਹੈਰੀਟੇਜ ਐਵੀਏਸ਼ਨ ਹਨ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ : ਕਾਂਗਰਸ, ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ ਛੋਟੀਆਂ ਪਾਰਟੀਆਂ
NEXT STORY